ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਪਾੜ੍ਹਿਆਂ ਲਗਾਇਆ ਜੈਪੁਰ ਅਤੇ ਆਗਰਾ ਸ਼ਹਿਰ ਦਾ ਵਿਦਿਅਕ ਟੂਰ

ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਪਾੜ੍ਹਿਆਂ ਲਗਾਇਆ ਜੈਪੁਰ ਅਤੇ ਆਗਰਾ ਸ਼ਹਿਰ ਦਾ ਵਿਦਿਅਕ ਟੂਰ

ਨਵਾਂਸ਼ਹਿਰ 27 ਮਾਰਚ (ਹਰਿੰਦਰ ਸਿੰਘ) ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬਣਾਏ ਗਏ ਪੀ ਐਮ ਸ੍ਰੀ ਸਕੂਲਾਂ ਨੂੰ ਵੱਖਰੀਆਂ ਸੁਵਿਧਾਵਾਂ ਦੇਣ ਦੀ ਸਮਰੱਥਾ ਤੇ ਸਕੀਮ ਤਹਿਤ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ ਬਲਾਕ ਦੇ ਵੱਖ ਵੱਖ ਪੀ ਐਮ ਸ੍ਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਸ਼ਹਿਰਾਂ ਦਾ ਅੰਤਰਰਾਜੀ ਵਿੱਦਿਅਕ ਟੂਰ ਲਗਾਇਆ ਗਿਆ।ਇਸ ਮੁਹਿੰਮ ਵਿਚ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਵੀ 50 ਬੱਚਿਆਂ ਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ।ਉਕਤ ਸਬੰਧੀ ਜਾਣਕਾਰੀ ਦਿੰਦਿਆਂ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਸਟੇਟ ਐਵਾਰਡੀ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਆਪਸੀ ਤਾਲਮੇਲ ਕਰਕੇ ਸਾਡੀ ਸੰਸਥਾ ਸਸਸਸ ਲੰਗੜੋਆ ਦੇ 50 ਬੱਚਿਆਂ ਨੂੰ ਜੈਪਰ, ਰਾਜਸਥਾਨ ਦੇ GEM & JEWELLERY MUSEUM,CAMEL/ELEPHANT RIDE, JANTAR MANTAR WITH EXPERT,AMER FORT LIGHT AND,SOUND SHOW,CITY PALACE, HAWA MAHAL, BIRLA TEMPLE, AKSHAR DHAM MANDIR,Other MONUMENTSVISITS & SWAG BAG,CHOKHI DHANI ਵਿਖੇ CULTURAL& FOLK DANCE, DJ PARTY,ALBERT MUSEUM ਤੋਂ ਇਲਾਵਾ ਉਂਤਰ ਪ੍ਰਦੇਸ਼ ਦੇ ਆਗਰਾ ਦੇ ਤਾਜ ਮਹਿਲ,ਆਗਰੇ ਦਾ ਕਿਲ੍ਹਾ, ਤੋਂ ਇਲਾਵਾ ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਆਗਰਾ ਵਿਖੇ ਘੁਮਾਇਆ ਗਿਆ ‌। ਸਮੁੱਚੇ ਟੂਰ ਦੌਰਾਨ ਵਿਦਿਆਰਥੀਆਂ ਨਾਲ ਕਾਬਲ ਗਾਈਡ ਮੁੱਹਈਆ ਕਰਵਾਇਆ ਗਿਆ,ਜਿਸ ਵਲੋਂ ਟੂਰ ਦੇ ਸ਼ਡਿਊਲਡ ਵਿਚ ਸ਼ਾਮਿਲ ਵੱਖ ਵੱਖ ਰਾਜਸੀ, ਧਾਰਮਿਕ, ਸਭਿਆਚਾਰ ਅਤੇ ਓਥੋਂ ਦੇ ਵਿਰਸੇ ਨਾਲ ਸੰਬੰਧਤ ਥਾਵਾਂ ਬਾਰੇ ਬੱਚਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਟੂਰ ਦੇ ਟੀਮ ਇੰਚਾਰਜ ਸੁਖਵਿੰਦਰ ਲਾਲ ਸਾਇੰਸ ਮਾਸਟਰ ਨੇ ਕਿਹਾ ਕਿ ਬੱਚਿਆਂ ਨੂੰ ਡੀਲੈਕਸ ਬੱਸ ਵਿਚ ਸਵਾਰ ਕਰਕੇ ਵੱਖ ਵੱਖ ਥਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਲਿਜਾਇਆ ਗਿਆ ਅਤੇ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਪੰਜ ਤਾਰਾ ਹੋਟਲਾਂ ਵਿਚ ਠਹਿਰਾਉਣ ਸਮੇਂ ਬੱਚਿਆਂ ਲਈ ਤਿੰਨ ਵਕਤ ਦਾ ਪੌਸ਼ਟਿਕ ਭੋਜਨ, ਸਿਹਤ ਸਹੂਲਤਾਂ ਦਾ ਖਾਸ ਧਿਆਨ ਰੱਖਿਆ ਗਿਆ। ਬੱਚਿਆਂ ਵਲੋਂ ਅਨੁਸ਼ਾਸਨ ਦਾ ਸਬੂਤ ਦਿੰਦੇ ਹੋਏ ਪੰਜ ਦਿਨਾਂ ਵਿਦਿਅਕ ਟੂਰ ਦੌਰਾਨ ਮੰਨੋਰੰਜਨ ਕੀਤਾ। ਬੱਚਿਆਂ ਤੇ ਮਾਪਿਆਂ ਦਰਮਿਆਨ ਖੁਸ਼ੀ ਦੇਖੀ ਗਈ। ਮਾਪਿਆਂ ਵਲੋਂ ਸੰਸਥਾ ਦੇ ਮੁਖੀ ਅਤੇ ਸਟਾਫ ਦਾ ਧੰਨਵਾਦ ਕੀਤਾ।ਮਿਤੀ 22 ਮਾਰਚ ਨੂੰ ਗਿਆ ਅੰਤਰਰਾਜੀ ਵਿੱਦਿਅਕ ਟੂਰ ਅਮਿੱਟ ਛਾਪਾਂ ਛੱਡ ਕੇ 27 ਮਾਰਚ ਨੂੰ ਵਾਪਸ ਆਪਣੀ ਸੰਸਥਾ ਸਸਸਸ ਲੰਗੜੋਆ ਵਿਖੇ ਪਰਤਿਆ।ਇਸ ਮੌਕੇ ਬੱਚਿਆਂ ਅਤੇ ਨਾਲ ਗਏ ਅਧਿਆਪਕਾਂ ਵਲੋਂ ਸੰਸਥਾ ਦੇ ਮੁਖੀ ਅਤੇ ਸਰਕਾਰ ਦਾ ਸਫਲ ਟੂਰ ਲਈ ਧੰਨਵਾਦ ਕੀਤਾ।ਇਸ ਮੌਕੇ ਦੌਰਾਨ ਉਨ੍ਹਾਂ ਨਾਲ ਸੰਸਥਾ ਦੇ ਇੰਦਰਜੀਤ ਸਿੰਘ, ਹਰਿੰਦਰ ਸਿੰਘ,ਨੀਰਜ ਬਾਲੀ ਅਤੇ ਜਸਵਿੰਦਰ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!