ਔੜ ਪੁਲਿਸ ਵੱਲੋਂ ਘਟਾਰੋਂ ਪਿੰਡ ਦਾ ਨੌਜਵਾਨ 19.80 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ

ਔੜ/ਨਵਾਂਸ਼ਹਿਰ 30 ਮਾਰਚ (ਹਰਿੰਦਰ ਸਿੰਘ) ਮੁੱਖ ਮੁਨਸ਼ੀ ਥਾਣਾ ਔੜ ਅੱਜ ਥਾਣਾ ਮੁਖੀ ਔੜ ਸਮੇਤ ਏ ਐਸ ਆਈ ਹੇਮ ਰਾਜ,ਏ ਐਸ ਆਈ ਪ੍ਰਮੇਸ਼ ਕੁਮਾਰ ਸਰਕਾਰੀ ਗੱਡੀ ਨਾਲ ਲੈਪਟੌਪ/ਪ੍ਰਿੰਟਰ ਲੈਸ ਹੈ ਸਮੇਤ ਤਫਤੀਸ਼, ਗਸ਼ਤ, ਸ਼ੱਕੀ ਪੁਰਸ਼ਾ,ਸ਼ੱਕੀ ਵਾਹਨਾਂ ਦੀ ਚੈਕਿੰਗ ਦੇ ਸਬੰਧ ਵਿੱਚ ਥਾਣਾ ਔੜ ਤੇ ਅੱਡਾ ਔੜ ਤੋਂ ਹੁੰਦੇ ਹੋਏ ਗੜੁਪੜ੍ਹ ਤੋਂ ਪਿੰਡ ਮੱਲਾ ਬੇਦੀਆਂ ਵੱਲ ਨੂੰ ਜਾ ਰਹੇ ਸੀ ਕਿ ਪਿੰਡ ਮੱਲਾ ਦੇ ਮੋੜ ਤੋਂ ਕਰੀਬ 50 ਗਜ਼ ਪਿੱਛੇ ਇੱਕ ਮੋਨਾ ਨੌਜਵਾਨ ਪੈਦਲ ਸੜਕ ਤੇ ਆ ਰਿਹਾ ਸੀ ਜੋ ਅਚਾਨਕ ਪੁਲਿਸ ਦੀ ਗੱਡੀ ਦੇਖ ਕੇ ਫਿਰ ਪਿੱਛੇ ਵੱਲ ਮੱਲਾ ਬੇਦੀਆਂ ਰੋਡ ਵੱਲ ਨੂੰ ਚੱਲ ਪਿਆ ਤਾਂ ਸ਼ੱਕ ਪੈਣ ਤੇ ਪੁਲਿਸ ਨੇ ਇਸ ਕੋਲ ਗੱਡੀ ਲਿਜਾ ਕੇ ਅਵਾਜ ਮਾਰ ਕੇ ਰੁਕਣ ਲਈ ਕਿਹਾ ਤਾਂ ਇਸ ਨੌਜਵਾਨ ਨੇ ਆਪਣੇ ਸੱਜੇ ਹੱਥ ਵਿੱਚ ਫੜੀ ਹੋਈ ਵਜਨਦਾਰ ਲਿਫਾਫੀ ਸੜਕ ਦੇ ਕਿਨਾਰੇ ਸੁੱਟ ਦਿੱਤੀ। ਥਾਣਾ ਮੁਖੀ ਨੇ ਇਸ ਨੌਜਵਾਨ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਾਕੇਸ਼ ਪਾਲ ਉਰਫ ਕੇਸ਼ਾ ਪੁੱਤਰ ਭਜਨ ਰਾਮ ਵਾਸੀ ਪਿੰਡ ਘਟਾਰੋਂ ਥਾਣਾ ਔੜ ਸ਼ਹੀਦ ਭਗਤ ਸਿੰਘ ਨਗਰ ਦੱਸਿਆ। ਥਾਣਾ ਮੁਖੀ ਨੇ ਕਥਿਤ ਦੋਸ਼ੀ ਰਾਕੇਸ਼ ਪਾਲ ਉਰਫ ਕੇਸ਼ਾ ਉਕਤ ਨੂੰ ਫੜ ਕੇ ਉਸ ਵੱਲੋ ਸੁੱਟੀ ਹੋਈ ਪਾਰਦਰਸ਼ੀ ਲਿਫਾਫੀ ਬਾਰੇ ਪੁੱਛਿਆ ਤਾਂ ਕੇਸਾ ਨੇ ਦੱਸਿਆ ਕਿ ਇਸ ਪਾਰਦਰਸ਼ੀ ਲਿਫਾਫੀ ਵਿੱਚ ਹੈਰੋਇਨ ਹੈ ਅਤੇ ਮੈਂ ਇਸਨੂੰ ਆਲੇ ਦੁਆਲੇ ਹੀ ਗਾਹਕਾਂ ਨੂੰ ਤੁਰ-ਫਿਰ ਕੇ ਵੇਚਣੀ ਸੀ। ਐਸ ਐਚ ਓ ਨੇ ਸਾਥੀ ਕਰਮਚਾਰੀਆ ਦੀ ਹਾਜਰੀ ਵਿੱਚ ਪਾਰਦਰਸ਼ੀ ਲਿਫਾਫੀ ਨੂੰ ਚੁੱਕ ਕੇ ਤਰਾਸ਼ੀ ਲਈ ਤਾਂ ਪਾਰਦਰਸ਼ੀ ਲਿਫਾਫੀ ਵਿੱਚੋ ਹੈਰੋਇਨ ਬ੍ਰਾਮਦ ਹੋਈ। ਜਿਸਦਾ ਆਪਣੇ ਪਾਸ ਮੌਜੂਦ ਇਲੈਕਟ੍ਰੋਨਿਕ ਕੰਡੇ ਨਾਲ ਵਜ਼ਨ ਕੀਤਾ ਤਾਂ ਲਿਫਾਫੀ ਚੋਂ 19.80 ਗ੍ਰਾਮ ਹੈਰੋਇਨ ਵਜਨੀ ਸਮੇਤ ਪਾਰਦਰਸੀ ਮੋਮੀ ਲਿਫਾਫੀ ਵਜਨੀ 19.80 ਗ੍ਰਾਮ ਨੂੰ ਇੱਕ ਪੀਲੇ ਰੰਗ ਦੇ ਲਿਫਾਫਾ ਵਿੱਚਪਾਰਸਲ ਤਿਆਰ ਕੀਤਾ ਤੇ ਲਿਫਾਫਾ ਪਾਰਸਲ ਜਿਸ ਵਿੱਚ ਸਮੇਤ ਮੋਮੀ ਲਿਫਾਫੀ 19.80 ਗ੍ਰਾਮ ਹੈਰੋਇਨ ਬਤੌਰ ਸਬੂਤ ਪੁਲਿਸ ਨੇ ਕਬਜ਼ੇ ਵਿੱਚ ਲਿਆ। ਬ੍ਰਾਮਦੀ ਸਮੇਂ ਈ ਸ਼ਕਸਿਆ ਐਪ ਰਾਹੀਂ ਰਾਹੀ ਵੀਡਿਓ ਗ੍ਰਾਫੀ ਕੀਤੀ ਗਈ। ਪੁਲਿਸ ਨੇ ਦੋਸ਼ੀ ਰਾਕੇਸ਼ ਪਾਲ ਖਿਲਾਫ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਹਿਰਾਸਤ ਵਿਚ ਲਿਆ ਗਿਆ।

Leave a Reply

Your email address will not be published. Required fields are marked *

error: Content is protected !!