ਬਲਾਚੌਰ, 8 ਅਪ੍ਰੈਲ (ਹਰਿੰਦਰ ਸਿੰਘ)-ਪੰਥ, ਪੰਜਾਬ ਤੇ ਪੰਜਾਬੀਅਤ ਦੀ ਤਰਜ਼ਮਾਨੀ ਅਤੇ ਅਜੋਕੀ ਰਾਜਨੀਤੀ ‘ਤੇ ਚੋਟ ਕਰਦਾ ਪਿੰਡ ਫਿਰਨੀ ਮਜਾਰਾ ਦੇ ਗ੍ਰੀਸ ਵੱਸਦੇ ਨੌਜਵਾਨ ਗਾਇਕ ਕੁਲਵੀਰ ਸਿੰਘ ਕਾਬਲ ਦਾ ਨਵਾ ਗੀਤ ਜਾਰੀ ਹੋ ਗਿਆ ਹੈ। ਜਿਸ ਨੂੰ ਲਿਖਿਆ ਹੈ ਕੰਮਾਂ ਅਲਾਚੌਰ ਨੇ ਤੇ ਸੰਗੀਤ ਦਿੱਤਾ ਹੈ ਨਿਕਸਨ ਨੇ, ਰਾਏ ਫ਼ਿਲਮ ਪ੍ਰੋਡਕਸ਼ਨ ਟੀਮ ਵੱਲੋਂ ਤਿਆਰ ਕੀਤੇ ਵੀਡੀਓ ਨੂੰ ਬਣਾਇਆ ਹੈ ਸਨੀ ਸਹਿਜਲ ਨੇ। ਇਸ ਗੀਤ ਨੂੰ ਚੜ੍ਹਦੀ ਕਲਾ ਵਾਈਬਸ ਯੂਟਿਊਬ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਦੁਨੀਆਂ ਭਰ ਵਿੱਚ ਜਾਰੀ ਕੀਤਾ ਗਿਆ ਹੈ। ਇਸ ਗੀਤ ਨੂੰ ਗ੍ਰੀਸ ਅਤੇ ਪੰਜਾਬ ਦੇ ਵੱਖ-ਵੱਖ ਸਥਾਨਾਂ ਉੱਤੇ ਫ਼ਿਲਮਾਇਆ ਗਿਆ ਹੈ। ਕੌੜੀਆਂ ਸੱਚਾਈਆਂ ‘ਤੇ ਅਧਾਰਿਤ ਇਸ ਗੀਤ ਨੂੰ ਜਿਥੇ ਜਾਰੀ ਕਰਨ ਲਈ ਬਹੁਤ ਸਾਰੀਆਂ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਕਾਬਲ ਦੇ ਇਸ ਪਹਿਲੇ ਹੀ ਗੀਤ ਨੇ ਜਾਰੀ ਹੁੰਦੇ ਸਾਰ ਇੱਕ ਨਵੀਂ ਰਾਜਨੀਤਕ ਚਰਚਾ ਛੇੜ ਦਿੱਤੀ ਹੈ। ਇਸ ਗੀਤ ਦੇ ਲਈ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ‘ਤੇ ਜਥੇਦਾਰ ਨਿਰਮਲ ਸਿੰਘ ਫਿਰਨੀ ਮਜ਼ਾਰਾਂ, ਲਖਵੀਰ ਸਿੰਘ, ਗਿਆਨੀ ਮਨਜੋਤ ਸਿੰਘ, ਵਿਸ਼ਾਲ ਸ਼ਰਮਾ, ਲਵਪ੍ਰੀਤ ਸਿੰਘ ਦਾ ਵੀ ਧੰਨਵਾਦ ਕੀਤਾ ਗਿਆ ਹੈ।

