ਲੜੀਵਾਰ ਰਾਤਰੀ ਸਮਾਗਮਾਂ ਦਾ ਸੰਗਤਾਂ ਲੈ ਰਹੀਆਂ ਹਨ ਲਾਹਾ – ਜਥੇਦਾਰ ਖਾਲਸਾ/ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥਾ ਲੜੀਵਾਰ ਰਾਤਰੀ ਸਮਾਗਮ ਕਰਵਾਇਆ

ਨਵਾਂਸ਼ਹਿਰ 11 ਅਪ੍ਰੈਲ (ਹਰਿੰਦਰ ਸਿੰਘ) ਗੁਰਦੁਆਰਾ ਅੰਗਦ ਨਗਰ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ 522 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਰਾਤਰੀ ਸਮਾਗਮ ਨਿਰਵਿਘਨ ਅਤੇ ਚੜ੍ਹਦੀ ਕਲ੍ਹਾ ਨਾਲ ਜਾਰੀ ਹਨ।ਉਕਤ ਵਿਚਾਰਾਂ ਦਾ ਪ੍ਰਗਟਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਗਦ ਨਗਰ ਦੇ ਮੁੱਖ ਸੇਵਾਦਾਰ ਜਰਨੈਲ ਸਿੰਘ ਖਾਲਸਾ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਸੰਗਤਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਸਮਾਗਮਾਂ ਦਾ ਲਾਹਾ ਲੈ ਕੇ ਆਪਣਾ ਜੀਵਨ ਸਫ਼ਲ ਕਰ ਰਹੀਆਂ ਹਨ।ਅੱਜ ਦੇ ਚੌਥੇ ਦਿਨ ਦਾ ਲੜੀਵਾਰ ਰਾਤਰੀ ਸਮਾਗਮ ਗੁਰਦੁਆਰਾ ਅੰਗਦ ਨਗਰ ਵਿਖੇ ਕਰਵਾਇਆ ਗਿਆ। ਜਿਹਦੀ ਸਮੁਚੀ ਸੇਵਾ ਦੀਦਾਰ ਸਿੰਘ ਸੈਣੀ ਸਵੀਟ ਸ਼ਾਪ ਵਾਲਿਆਂ ਨੇ ਲਈ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਰਾਗੀ ਭਾਈ ਸੁਖਬੀਰ ਸਿੰਘ ਦੇ ਰਾਗੀ ਜਥੇ ਨੇ ਰਸਭਿੰਨੇ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰੀ ਅਤੇ ਬਾਅਦ ਵਿੱਚ ਪ੍ਰਿੰਸੀਪਲ ਮਨਿੰਦਰ ਪਾਲ ਸਿੰਘ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸ਼ਲੋਕਾਂ ਦੀ ਵਿਆਖਿਆ ਤੇ ਕਥਾ ਵਿਚਾਰ ਰਾਹੀਂ ਗੁਰੂ ਅੰਗਦ ਦੇਵ ਜੀ ਦੇ ਜੀਵਨ ਨਾਲ ਸਬੰਧਤ ਜੁੜੀਆਂ ਯਾਦਾਂ ਤੇ ਘਟਨਾਵਾਂ ਨਾਲ ਸੰਗਤਾਂ ਨੂੰ ਜੋੜਿਆ। ਉਨ੍ਹਾਂ ਦੱਸਿਆ ਕਿ ਗੱਦੀ ਕਿਸ ਤਰ੍ਹਾਂ ਇੱਕ ਸੇਵਾਦਾਰ ਦੀ ਵਸਤੂ ਹੈ।ਜੋ ਗੁਰੂ ਨੂੰ ਆਪਾ ਅਰਪਣ ਕਰਕੇ ਪ੍ਰਾਪਤ ਹੁੰਦੀ ਹੈ।ਪ੍ਰਬੰਧਕਾਂ ਵੱਲੋਂ ਅੱਜ ਦੇ ਸਮਾਗਮ ਦੀ ਸੇਵਾ ਲੈਣ ਵਾਲੇ ਸੇਵਕ ਪਰਿਵਾਰ ਦੀਦਾਰ ਸਿੰਘ ਸੈਣੀ ਨੂੰ ਸਿਰੋਪਾਓ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਰਾਗੀ ਜਥੇ ਭਾਈ ਸੁਖਬੀਰ ਸਿੰਘ ਅਤੇ ਪ੍ਰਿੰਸੀਪਲ ਮਨਿੰਦਰ ਪਾਲ ਸਿੰਘ ਪ੍ਰਚਾਰਕ ਦਾ ਸਨਮਾਨ ਕੀਤਾ ਗਿਆ।ਜਥੇਦਾਰ ਜਰਨੈਲ ਸਿੰਘ ਖਾਲਸਾ ਨੇ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ।ਸਮਾਪਤੀ ਤੇ ਅਰਦਾਸ ਉਪਰੰਤ ਪਰਿਵਾਰ ਵਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਇਸ ਮੌਕੇ ਤੇ ਜਰਨੈਲ ਸਿੰਘ ਖਾਲਸਾ,ਜੋਗਾ ਸਿੰਘ ਐਸ ਡੀ ਓ, ਜੁਝਾਰ ਸਿੰਘ, ਗੁਰਦੀਪ ਸਿੰਘ, ਬਲਵੀਰ ਸਿੰਘ, ਹਰਦੀਪ ਸਿੰਘ ਸੈਂਭੀ, ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਅਮਰਜੀਤ ਸਿੰਘ ਖਾਲਸਾ, ਹਰਿੰਦਰ ਸਿੰਘ, ਜਸਵੰਤ ਸਿੰਘ ਭੱਟੀ, ਮਾਸਟਰ ਮਨਮੋਹਨ ਸਿੰਘ,ਤੇਜਾ ਸਿੰਘ, ਸੁਰਜੀਤ ਸਿੰਘ ਮਹਿਤਪੁਰ, ਬਲਵੀਰ ਸਿੰਘ ਖਾਲਸਾ, ਹਰਜਿੰਦਰ ਸਿੰਘ,ਅਜੀਤ ਸਿੰਘ, ਮਲਕੀਤ ਸਿੰਘ, ਦਲਜੀਤ ਸਿੰਘ, ਗ੍ਰੰਥੀ ਮਨਜੀਤ ਸਿੰਘ, ਤਰਸੇਮ ਸਿੰਘ, ਅਵਤਾਰ ਸਿੰਘ, ਹਕ਼ੀਕ਼ਤ ਸਿੰਘ, ਰਜਿੰਦਰਪਾਲ ਸਿੰਘ, ਮਨਜੀਤ ਕੌਰ,ਕਰਨਜੀਤ ਸਿੰਘ, ਮੱਖਣ ਸਿੰਘ ਗਰੇਵਾਲ,ਗੁਰਮੁੱਖ ਸਿੰਘ, ਰੇਸ਼ਮ ਸਿੰਘ, ਸਤਪਾਲ ਸਿੰਘ,ਤੇਜਾ ਸਿੰਘ, ਮਹਿੰਦਰ ਸਿੰਘ ਖਾਲਸਾ, ਤਰਸੇਮ ਸਿੰਘ, ਬਲਵੀਰ ਸਿੰਘ ਖਾਲਸਾ, ਮਨਪ੍ਰੀਤ ਸਿੰਘ, ਮਲਕੀਤ ਸਿੰਘ, ਬਲਜੀਤ ਸਿੰਘ ਗੁਰਬੰਸ ਸਿੰਘ, ਸੁਰਜੀਤ ਸਿੰਘ ਐਸ ਡੀ ਓ,ਹਰਿੰਦਰ ਪਾਲ ਸਿੰਘ, ਕਮਲਦੀਪ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੀ ਸੰਗਤ ਹਾਜ਼ਰ ਸੀ।

Leave a Reply

Your email address will not be published. Required fields are marked *

error: Content is protected !!