ਗਰਚਾ ਪਿੰਡ ਦਾ ਨੌਜਵਾਨ 03.06 ਗ੍ਰਾਮ ਹੈਰੋਇਨ ਸਮੇਤ ਔੜ ਪੁਲਿਸ ਨੇ ਕੀਤਾ ਕਾਬੂ

ਨਵਾਂਸ਼ਹਿਰ 11 ਅਪ੍ਰੈਲ (ਹਰਿੰਦਰ ਸਿੰਘ) ਔੜ ਪੁਲਿਸ ਵੱਲੋਂ ਗਰਚਾ ਪਿੰਡ ਦੇ ਨੌਂਜਵਾਨ‌ ਨੂੰ 03.06 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੁੱਖ ਅਫਸਰ ਥਾਣਾ ਔੜ ਜੈ ਹਿੰਦ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਟੀਮ ਨਾਲ ਜਿਸ ਵਿੱਚ ਏ ਐਸ ਆਈ ਰਾਜਿੰਦਰ ਪਾਲ, ਏ ਐਸ ਆਈ ਨਿਰਮਲ ਕੁਮਾਰ,ਏ ਐਸ ਆਈ ਹਰਜਿੰਦਰ ਸਿੰਘ ਆਪਣੀ ਟੀਮ ਸਮੇਤ ਸਰਕਾਰੀ ਗੱਡੀ ਵਿੱਚ ਸਮੇਤ ਤਫਤੀਸ਼ੀ ਕਿੱਟ, ਲੈਪਟਾਪ ਅਤੇ ਪ੍ਰਿੰਟਰ ਸਮੇਤ ਚੈਕਿੰਗ ਸ਼ੱਕੀ ਵਿਅਕਤੀ ਅਤੇ ਸ਼ੱਕੀ ਵਿਹੀਕਲਾਂ ਦੀ ਚੈਕਿੰਗ ਦੇ ਸਬੰਧ ਵਿਚ ਥਾਣਾ ਔੜ ਤੋ ਪਿੰਡ ਫਾਂਬੜਾ ਵੱਲ ਨੂੰ ਜਾ ਰਹੇ ਸੀ ਜਦੋ ਪੁਲਿਸ ਪਾਰਟੀ ਪਿੰਡ ਫਾਂਬੜਾ ਤੋਂ ਕਰੀਬ 1/2 ਕਿਲੋਮੀਟਰ ਪਿੱਛੇ ਸੀ ਤਾਂ ਉਨ੍ਹਾਂ ਨੂੰ ਇਕ ਮੋਨਾ ਵਿਅਕਤੀ ਚੜ੍ਹਦੇ ਪਾਸੇ ਖੇਤਾਂ ਵੱਲੋ ਆ ਰਹੇ ਕੱਚੇ ਰਸਤੇ ਰਾਂਹੀਂ ਫਾਬੜਾ ਰੋਡ ਨੂੰ ਚੜ੍ਹਨ ਲੱਗਾ ਤਾਂ ਅਚਾਨਕ ਪੁਲਿਸ ਪਾਰਟੀ ਦੀ ਗੱਡੀ ਦੇਖਕੇ ਘਬਰਾ ਕੇ ਕਾਹਲੀ ਨਾਲ ਆਪਣੀ ਜੀਨ ਪੈਂਟ ਰੰਗ ਖਾਕੀ ਦੀ ਸੱਜੀ ਜੇਬ ਵਿੱਚੋ ਇੱਕ ਪਾਰਦਰਸ਼ੀ ਲਫਾਫੀ ਕੱਢ ਕੇ ਕੱਚੇ ਰਸਤੇ ਕੋਲ ਸੜਕ ਕਿਨਾਰੇ ਸੁੱਟ ਦਿੱਤੀ ਅਤੇ ਆਪ ਫਿਰ ਵਾਪਿਸ ਖੇਤਾ ਵਲ ਨੂੰ ਤੇਜ ਕਦਮੀ ਤੁਰ ਪਿਆ । ਜਿਸ ਨੂੰ ਦੇਖ ਕੇ ਪੁਲੀਸ ਪਾਰਟੀ ਨੂੰ ਸ਼ੱਕ ਹੋਇਆ।ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਏ ਐਸ ਆਈ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਜਿਸਨੇ ਨੇ ਆਪਣਾ ਨਾਮ ਜਤਿੰਦਰ ਸਿੰਘ ਉਰਫ ਜਿੰਦੀ ਪੁੱਤਰ ਗੁਰਨੇਕ ਸਿੰਘ ਵਾਸੀ ਗਰਚਾ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆਂ। ਜਿਸ ਨੂੰ ਪੁਲਿਸ ਨੇ ਕਾਬੂ ਕਥਿਤ ਦੋਸ਼ੀ ਜਤਿੰਦਰ ਸਿੰਘ ਉਰਫ ਜਿੰਦੀ ਉਕਤ ਨੂੰ ਉਸ ਵੱਲੋ ਸੁੱਟੀ ਹੋਈ ਪਾਰਦਰਸ਼ੀ ਲਫਾਫੀ ਬਾਰੇ ਪੁੱਛਿਆ ਜਿਸਨੇ ਦੱਸਿਆ ਕਿ ਇਸ ਪਾਰਦਰਸ਼ੀ ਲਫਾਫੀ ਵਿੱਚ ਹੈਰੋਇਨ ਹੈ ਪਾਰਦਰਸ਼ੀ ਲਫਾਫੀ ਦੀ ਤਲਾਸ਼ੀ ਕਰਕੇ ਬ੍ਰਾਮਦ ਹੈਰੋਇਨ ਦਾ ਆਪਣੇ ਪਾਸ ਮੌਜੂਦ ਇਲੈੱਕਟ੍ਰਾਨਕ ਕੰਡੇ ਨਾਲ ਵਜ਼ਨ ਕੀਤਾ ਜੋ ਸਮੇਤ ਪਾਰਦਰਸ਼ੀ ਲਫਾਫੀ 03.06 ਗ੍ਰਾਮ ਹੈਰੋਇਨ ਹੋਈ । ਜਿਸ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਨੇ ਦੋਸ਼ੀ ਖਿਲਾਫ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।ਦੋਸ਼ੀ ਨੂੰ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਤੇ ਲਿਆ ਗਿਆ ਹੈ।

Leave a Reply

Your email address will not be published. Required fields are marked *

error: Content is protected !!