ਕੋਣ ਸੀ ਉਹ ਰਹਿਬਰ ? ਗੀਤ ਦਾ ਪੋਸਟਰ ਜਾਰੀ

ਸੰਗੀਤਕ ਜਗਤ ਵਿੱਚ ਨਵੀਂ ਦਸਤਕ: ਰਿਲੀਜ਼ ਹੋਇਆ ਗੀਤ ‘ਕੌਣ ਸੀ ਉਹ ਰਹਿਬਰ’ਨਵਾਂਸ਼ਹਿਰ 13 ਅਪ੍ਰੈਲ (ਹਰਵਿੰਦਰ ਸਿੰਘ )ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਗਾਇਕ ਮਨਦੀਪ ਦੁੱਗਲ ਅਤੇ ਗਾਇਕਾ ਸੁਨੈਨਾ ਨੂਰ ਦੀ ਆਵਾਜ਼ ਵਿੱਚ ਨਵਾਂ ਗੀਤ ‘ਕੌਣ ਸੀ ਉਹ ਰਹਿਬਰ’ ਰਿਲੀਜ਼ ਹੋ ਚੁੱਕਾ ਹੈ। ਇਹ ਗੀਤ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਚ ਜਲਦੀ ਹਾਜਰ ਹੋ ਰਿਹਾ ਹੈ । ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਡਿਊਸਰ ਏ.ਕੇ. ਦੁੱਗਲ ਨੇ ਦੱਸਿਆ ਕਿ ਇਸ ਗੀਤ ਨੂੰ ਕਸ਼ਮੀਰ ਜਰਮਨੀ ਅਤੇ ਵਿਧੀ ਨਾਈਸ ਰਿਕਾਰਡਸ ਵੱਲੋਂ ਪੇਸ਼ ਕੀਤਾ ਗਿਆ ਹੈ। ਗੀਤ ਦੇ ਅਰਥ ਭਰਪੂਰ ਬੋਲ ਅਕਾਸ਼ਨੂਰ ਦੀ ਕਲਮ ਤੋਂ ਨਿਕਲੇ ਹਨ, ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ।ਗੀਤ ਨੂੰ ਸੰਗੀਤਕ ਧੁਨਾਂ ਨਾਲ ਬੀ.ਆਰ. ਡਿਮਾਣਾ ਅਤੇ ਆਰ.ਡੀ. ਬੁਆਏ ਨੇ ਸ਼ਿੰਗਾਰਿਆ ਹੈ, ਜਦਕਿ ਇਸ ਦੀ ਵੀਡੀਓ ਐਡੀਟਿੰਗ ਕੁਲਦੀਪ ਪੁਰੀ ਵੱਲੋਂ ਕੀਤੀ ਗਈ ਹੈ। ਇਸ ਮੌਕੇ ਟੀਮ ਵੱਲੋਂ ਵਿਸ਼ੇਸ਼ ਤੌਰ ‘ਤੇ ਡਾ. ਕੁਲਵਿੰਦਰ ਕੁੱਲਾ, ਡੀ.ਪੀ. ਕਲੇਰ ਅਤੇ ਹਰਵਿੰਦਰ ਸਿੰਘ ਗੁਰਬਖਸ਼ ਮਹੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਉਪਰਾਲਾ ਸਿਰੇ ਚੜ੍ਹਿਆ ਹੈ।
ਟੀਮ ਨਿਊਜ਼ ਰੀਡਰ ਪੰਜਾਬ ਨਵਾਂਸ਼ਹਿਰ
