ਬਾਬਾ ਸਾਹਿਬ ਦੀ ਸੋਚ ਤੇ ਚੱਲਣ ਦਾ ਸੰਕਲਪ : ਅਮਰਜੀਤ ਖੱਟਕੜ ਅਤੇ ਭੁਪਿੰਦਰ ਝਿੰਗੜ
ਬੰਗਾ 14 ਅਪ੍ਰੈਲ (ਪੱਤਰ ਪ੍ਰੇਰਕ) ਗਜ਼ਟਿਡ ਐਂਡ ਨਾਨ ਗਜ਼ਟਿਡ ਐਸ ਸੀ, ਬੀ ਸੀ ਇਮਪਲਾਈ ਵੈਲਫੇਅਰ ਫੈਡਰੇਸ਼ਨ ਪੰਜਾਬ ਇਕਾਈ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਾਥੀਆਂ ਨੇ ਜਿਲਾ ਪ੍ਰਧਾਨ ਭੁਪਿੰਦਰ ਸਿੰਘ ਝਿੰਗੜ ਅਤੇ ਜਿਲਾ ਚੇਅਰਮੈਨ ਅਮਰਜੀਤ ਖਟਕੜ ਦੀ ਅਗਵਾਈ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਉਤਸਵ ਤੇ ਉਨਾਂ ਨੂੰ ਫੁੱਲ ਮਿਲਾਵਾਂ ਭੇਟ ਕਰਕੇ ਉਨਾਂ ਦੇ ਆਦੇਸ਼ਾਂ ਤੇ ਅਤੇ ਉਹਨਾਂ ਦੀ ਸੋਚ ਤੇ ਚੱਲਣ ਦਾ ਸੰਕਲਪ ਲਿਆ ।ਸਮੂਹ ਮੈਂਬਰਾਂ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਆਦਮ ਕੱਦ ਸਰੂਪ ਤੇ ਫੁੱਲ ਭੇਂਟ ਕੀਤੇ ਗਏ ।ਇਸ ਸਮੇਂ ਉਹਨਾਂ ਤੋਂ ਇਲਾਵਾ ਰਾਮ ਲੁਭਾਇਆ ਕਲਸੀ ਜਿਲਾ ਖਜਾਨਚੀ, ਬੂਟਾ ਮਾਹਲ ਜ਼ਿਲਾ ਸਕੱਤਰ, ਕਿਰਪਾਲ ਸਿੰਘ ਝੱਲੀ ਸਿਹਤ ਮੁਲਾਜ਼ਮ ਆਗੂ ,ਕੇਵਲ ਸਿੰਘ ਜਗਤਪੁਰੀ ਜਿਲਾ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਦਾਰਾ ਸਿੰਘ ਕਲੇਰ ਰਿਟਾਇਰਡ ਜਨਰਲ ਮੈਨੇਜਰ ,ਹਰਵਿੰਦਰ ਸਿੰਘ ਮੰਡੇਰ ਅਸ਼ੋਕ ਕੁਮਾਰ ਜੀਂਦੋਵਾਲ ,ਡਾਕਟਰ ਕਪਲ ਪਵਨਜੀਤ ਸਿੱਧੂ , ਬਲਦੀਸ਼ ਲੰਗੇਰੀ , ਸਤਨਾਮ ਸਿੰਘ ਸੂਨੀ ਆਦਿ ਹਾਜ਼ਰ ਸਨ।


