ਪਾਵਰਕਾਮ ਵਲੋਂ ਡਾ.ਬਾਬਾ ਸਾਹਿਬ ਦੇ ਜਨਮ ਦਿਨ ਤੇ 26 ਵਾਂ ਸਵੈ-ਇਛੁੱਕ ਖੂਨਦਾਨ ਕੈਂਪ ਲਗਾਇਆ

ਨਵਾਂਸ਼ਹਿਰ 14 ਅਪ੍ਰੈਲ ( ਹਰਿੰਦਰ ਸਿੰਘ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨਵਾਂਸ਼ਹਿਰ ਦੇ ਸਮੂਹ ਕਰਮਚਾਰੀਆਂਵਲੋਂ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 135ਵੇਂ ਜਨਮ ਦਿਵਸ ਤੇ ਵਿਸ਼ਾਲ 26 ਵਾਂ ਸਵੈ-ਇਛੁੱਕ ਖੂਨਦਾਨ ਕੈਂਪ ਬੀ.ਡੀ.ਸੀ. ਨਵਾਂਸ਼ਹਿਰ ਦੇ ਸਹਿਯੋਗ ਨਾਲ ਬਲੱਡ ਸੈਂਟਰ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਲਗਾਇਆ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਇੰਜ:ਗੁਰਮੇਲ ਸਿੰਘ ਮੋਰਾਂਵਾਲੀਐਸ.ਡੀ.ਓ. ਪਾਵਰਕਾਮ ਦਿਹਾਤੀ ਨਵਾਂਸ਼ਹਿਰ ਨੇ ਕੀਤਾ ਅਤੇ ਉਹਨਾਂ ਵਲੋਂ ਬਾਵਾ ਸਾਹਿਬ ਦੇ ਜਨਮ ਦਿਨਦੀ ਵਧਾਈ ਦਿੱਤੀ। ਇਸ ਮੌਕੇ ਤੇ ਉਹਨਾਂ ਵਲੋਂ ਖੂਨਦਾਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ। ਡੋਨਰ ਵਲੋਂ ਦਿੱਤਾ ਗਿਆ ਖੂਨ ਕਿਸੇ ਲੋੜਵੰਦ ਦੀ ਜਿੰਦਗੀ ਬਚਾਉਣ ਵਿੱਚ ਮੱਦਦ ਕਰਦਾ ਹੈ ਤੇ ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਦੀ ਹੈ ਉਹ ਖੂਨਦਾਨ ਕਰ ਸਕਦਾ ਹੈ। ਕੈਂਪ ਦੇ ਪ੍ਰਬੰਧਕਾਂ ਸ.ਮੋਹਣ ਸਿੰਘ ਬੂਟਾ ਉਟਾਲਾ, ਸ਼੍ਰੀ ਸੁਰਿੰਦਰ ਪਾਲ ਰੁੜਕੀ ਮੁਗਲਾਂ, ਸ਼੍ਰੀ ਖੁਸ਼ਹਾਲ ਸਿੰਘ ਮੱਲ ਵਲੋਂ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ।ਇਸ ਕੈਂਪ ਵਿੱਚ ਸਰਬ ਸ਼੍ਰੀ ਸ਼ਾਦੀ ਰਾਮ ਸਲੋਹ, ਸੋਮ ਨਾਥ ਡਿਪਟੀ ਸੈਕਟਰੀ, ਕੇਹਰ ਸਿੰਘ ਬੜਵਾ, ਇੰਜ: ਸੋਮ ਨਾਥ ਜੇ.ਈ. ਹਾਜਰ ਸਨ। ਕੈਂਪ ਵਿੱਚ ਸ਼੍ਰੀਮਤੀ ਕਮਲੇਸ਼ ਰਾਣੀ ਪੁੰਨੂ ਮਜਾਰਾ ਨੇ 5ਵੀਂ ਵਾਰ, ਇੰਜ:ਜਗਦੀਸ਼ ਕੁਮਾਰ ਜਾਡਲਾ, ਕੁਲਵਰਨ ਸਿੰਘ, ਕੁਲਵੰਤ ਰਾਏ, ਬਖਸ਼ੀਸ਼ ਬਛੋੜੀ, ਸੰਦੀਪਸਹਿਵਾਜਪੁਰ, ਸਤਨਾਮ ਸਿੰਘ ਆਰ.ਏ., ਗੁਰਿੰਦਰ ਸਿੰਘ, ਤਰਸੇਮ ਸਿੰਘ ਓਟਾਲ, ਲਾਲ ਚੰਦ ਓਟਾਲ, ਗੁਰਦੀਪ ਬਾਲੀ, ਜਸਕਰਨ ਕੰਗ, ਡਾ.ਪਰਮਜੀਤ ਸਿੰਘ ਸਲੋਹ, ਸੁਖਦੇਵ ਸਿੰਘ ਮੀਰਪੁਰ, ਪਰਮਜੀਤ ਮੀਰਪੁਰ, ਜਸਕਰਨ ਬਛੌੜੀ, ਇਸ਼ਾਨ ਮੱਕੜ, ਸੰਦੀਪ ਕੁਮਾਰ ਬੋੜਾ, ਪਵਨ ਕੁਮਾਰ ਜਾਡਲੀ, ਦਵਿੰਦਰਸਿੰਘ ਜਾਡਲਾ, ਹਰਜਿੰਦਰ ਸਿੰਘ ਇਨਕਮ ਟੈਕਸ ਇੰਸਪੈਕਟਰ ਜਲੰਧਰ, ਨਵਦੀਪ ਸਿੰਘ ਨਵੀ ਸਾਧੋਵਾਲ ਨੇ ਖੂਨਦਾਨ ਕੀਤਾ ਗਿਆ। ਇਸ ਤੋਂ ਇਲਾਵਾ ਬੀ.ਡੀ.ਸੀ. ਵਲੋਂ ਸ਼੍ਰੀ ਐਸ.ਕੇ ਸਰੀਨ (ਪ੍ਰਧਾਨ), ਜੇ.ਐਸ.ਗਿੱਦਾ (ਸਕੱਤਰ), ਪ੍ਰਵੇਸ਼ ਕੁਮਾਰ (ਵਿੱਤ ਸਕੱਤਰ), ਨੌਬਲ ਸਰੀਨ (ਐਡਵਾਈਜਰ),ਡਾ.ਅਜੇ ਬੱਗਾ (ਬੀ.ਟੀ.ਓ.) ਡਾ.ਨੀਕਿਤਾ ਪੁਰੀ (ਬੀ.ਟੀ.ਓ.), ਮਨਮੀਤ ਸਿੰਘ ਮੈਨੇਜਰ, ਮਲਕੀਤ ਸਿੰਘ, ਰਜੀਵ ਕੁਮਾਰ ਅਤੇ ਮੁਕੇਸ਼ ਕੁਮਾਰ ਹਾਜਰ ਸਨ।ਇਸ ਕੈਂਪ ਵਿੱਚ 60 ਖੂਨਦਾਨੀਆਂ ਨੇ ਸਵੈ- ਇਛੁੱਕ ਖੂਨਦਾਨ ਕੀਤਾ।ਕੈਂਪ ਆਯੋਜਕਾਂ ਵਲੋਂ ਖੂਨ ਦਾਨੀਆਂ ਨੂੰ ਵਿਸ਼ੇਸ਼ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!