ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੀ ਡਲਹੌਜੀ ਵਿਖੇ ਜ਼ਿਲ੍ਹਾ ਆਫੀਸ਼ੀਅਲਜ਼ ਦੀ ਹੋਈ ਸਾਲਾਨਾ ਮੀਟਿੰਗ  

ਬਲਾਚੌਰ 15 ਅਪ੍ਰੈਲ (ਹਰਿੰਦਰ ਸਿੰਘ)  ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਚੰਡੀਗੜ ਵਲੋਂ ਸਲਾਨਾ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰਜ਼, ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰਜ਼ ਅਤੇ ਜ਼ਿਲ੍ਹਾ ਸਕੱਤਰਾਂ ਦੀ ਚਾਰ ਰੋਜ਼ਾ ਮੀਟਿੰਗ ਅਤੇ ਇਨਾਮ ਵੰਡ ਸਮਾਰੋਹ ਯੂਥ ਹੋਸਟਲ ਡਲਹੌਜ਼ੀ (ਹਿਮਾਚਲ ਪ੍ਰਦੇਸ) ਵਿਖੇ ਸਟੇਟ ਚੀਫ ਕਮਿਸ਼ਨਰ ਡਾ. ਸੁਖਬੀਰ ਸਿੰਘ ਬੱਲ ਅਤੇ ਸਟੇਟ ਸਕੱਤਰ ਰੌਸ਼ਨ ਲਾਲ ਸੂਦ ਦੀ ਅਗਵਾਈ ‘ਚ ਆਯੋਜਿਤ ਕੀਤਾ ਗਿਆ। ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਦੁਆਰਾ ਉਲੀਕੇ ਪ੍ਰੋਗਰਾਮ ਮੁਤਾਬਕ ਮੀਟਿੰਗ ਦੌਰਾਨ ਜ਼ਿਲ੍ਹਿਆਂ ‘ਚੋਂ ਆਏ ਜ਼ਿਲ੍ਹਾ ਅਧਿਕਾਰੀਆਂ ਨੇ ਪਿਛਲੇ ਵਰ੍ਹੇ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ ਗਈ। ਇਸ ਦੌਰਾਨ ਆਈਆਂ ਔਕੜਾਂ ਅਤੇ ਨਵੀਆਂ ਪਿਰਤਾਂ ਤੇ ਚਰਚਾ ਕੀਤੀ ਗਈ। ਚਾਲੂ ਵਰ੍ਹੇ ਦੀ ਯੋਜਨਾਬੰਦੀ ਵਾਰੇ ਵੀ ਚਰਚਾ ਕੀਤੀ ਗਈ। ਉੱਚ ਅਧਿਕਾਰੀਆਂ ਦੀ ਹਾਜਰੀ ਵਿੱਚ ਸੰਸਥਾ ਦੀ ਬਿਹਤਰੀ ਲਈ ਕੁੱਝ ਨਵੇਂ ਮਤੇ ਪਾਸ ਕੀਤੇ ਗਏ। ਸਟੇਟ ਟੀਮ ‘ਚ ਸ਼ਾਮਿਲ ਹੋਏ ਨਵੇਂ ” ਹਿਮਾਲਿਆ ਵੁੱਡ ਬੈਜ਼ ” ਪ੍ਰਾਪਤ ਕਰਨ ਵਾਲੇ ਸਾਥੀਆਂ ਨੂੰ ਰੈਡ ਕਾਰਪੈਟ ਵਾਲੀ ਸਮਾਰਟ ਸੈਰੇਮਨੀ ਕਰਕੇ ਅਤੇ ਬੀਡਜ਼ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਪੂਰੇ ਵਰ੍ਹੇ ਦੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਕਰਨ ਉਪਰੰਤ ਜਾਰੀ ਕੀਤੇ ਨਤੀਜੇ ਮੁਤਾਬਕ ਬਾਬਾ ਹਰਦਿਆਲ ਸਿੰਘ ਸਟੇਟ ਪੱਧਰੀ ਰੋਲਿੰਗ ਟ੍ਰਾਫੀ ‘ਚ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਕ੍ਰਮਵਾਰ ਜ਼ਿਲ੍ਹਾ ਬਠਿੰਡਾ, ਫਿਰੋਜ਼ਪੁਰ ਅਤੇ ਮਾਨਸਾ ਦੇ ਹਿੱਸੇ ਆਇਆ। ਹੌਂਸਲਾ ਵਧਾਓ ਇਨਾਮ ਜ਼ਿਲ੍ਹਾ ਲੁਧਿਆਣਾ ਦੇ ਹਿੱਸੇ ਆਇਆ।ਸਟੇਟ ਚੀਫ ਕਮਿਸ਼ਨਰ ਰੋਲਿੰਗ ਟ੍ਰਾਫੀ ‘ਚ ਪਹਿਲਾ ਦੂਜਾ ਤੇ ਤੀਸਰਾ ਸਥਾਨ ਕ੍ਰਮਵਾਰ ਬਠਿੰਡਾ, ਫਾਜ਼ਿਲਕਾ ਅਤੇ ਫਰੀਦਕੋਟ ਨੇ ਪ੍ਰਾਪਤ ਕੀਤਾ। ਮੀਟਿੰਗ ਦੌਰਾਨ ਪਹੁੰਚੇ ਅਜੈ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ, ਐਸ ਓ ਸੀ ਗਾਈਡ ਨੀਟਾ ਕਸ਼ਅਪ, ਏ ਐਸ ਓ ਸੀ ਮਨਜੀਤ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਚਮਕੌਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਰਾਜਿੰਦਰ ਸੋਨੀ, ਪ੍ਰਿੰਸੀਪਲ ਕਪਿਲ ਸ਼ਰਮਾ ਮੁਕਤਸਰ ਸਾਹਿਬ, ਕੰਵਲਜੀਤ ਕੌਰ ਮਾਨਸਾ, ਸੁਖਵਿੰਦਰ ਸਿੰਘ ਫਿਰੋਜ਼ਪੁਰ ਆਦਿ ਹਾਜ਼ਰ ਰਹੇ। ਮੀਟਿੰਗ ਦੌਰਾਨ ਸਾਰੇ ਜਿਲ੍ਹਿਆਂ ਦੇ ਪਹੁੰਚੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਸਾਈਟ ਸੀਨ ਲਈ ਖਜ਼ਿਆਰ, ਸਹੀਦ ਚਾਚਾ ਅਜੀਤ ਸਿੰਘ ਸਮਾਰਕ , ਗਾਂਧੀ ਚੌਂਕ ਅਤੇ ਹੋਰ ਨੇੜੇ ਦੀਆਂ ਰਮਣੀਕ ਥਾਵਾਂ ਦੇਖੀਆਂ ਗਈਆਂ। ਮੀਟਿੰਗ ਦੌਰਾਨ ਹਾਜ਼ਰ ਹੋਏ ਆਫੀਸ਼ੀਅਲਜ਼ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਨਵੇਂ ਵਰ੍ਹੇ ਦੀਆਂ ਗਤੀਵਿਧੀਆਂ ਲਈ ਪੂਰੀ ਤਰਾਂ ਉਤਸ਼ਾਹਿਤ ਹੋ ਕੇ ਗਏ।

Leave a Reply

Your email address will not be published. Required fields are marked *

error: Content is protected !!