ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ

ਨਵਾਂਸ਼ਹਿਰ 15 ਅਪ੍ਰੈਲ (ਹਰਿੰਦਰ ਸਿੰਘ)ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ “ਮੇਰਾ ਭਾਰਤ” ਦੇ ਸਹਿਯੋਗ ਨਾਲ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਸਬੰਧੀ ਸੈਮੀਨਾਰ ਕਰਵਾਇਆ ਗਿਆ|ਜਿਸ ਦੀ ਪ੍ਰਧਾਨਗੀ. ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਇਸ ਮੌਕੇ ਤੇ ਮੁੱਖ ਮਹਿਮਾਨ ਬੰਧਨਾ ਲਾਓ, ਮੇਰਾ ਭਾਰਤ, ਸ਼ਹੀਦ ਭਗਤ ਸਿੰਘ ਨੇ ਸ਼ਿਰਕਤ ਕੀਤੀ। ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਡਾਕਟਰ ਅੰਬੇਡਕਰ ਜੀ ਦੀ ਜੀਵਨੀ ਉੱਤੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਉਹਨਾਂ ਨੇ ਨੀਵੀਂ ਜਾਤੀ ਵਿੱਚੋ ਉੱਠ ਕੇ ਉਚੇਰੀ ਵਿਦਿਆ ਹਾਸਿਲ ਕੀਤੀ ਅਤੇ ਆਪਣੀ ਜਾਤੀ ਅਤੇ ਕੌਮ ਦੇ ਹੱਕਾਂ ਲਈ ਸੰਘਰਸ਼ ਕੀਤਾ ਉਨਾਂ ਨੇ ਦੱਸਿਆ ਕਿ ਉਨਾਂ ਨੇ ਗਰੀਬ ਅਤੇ ਪੱਛੜੇ ਲੋਕਾਂ ਦੀ ਭਲਾਈ ਲਈ ਲੰਡਨ ਵਿਚ ਹੋਈਆਂ ਗੋਲ ਮੇਜ ਕਾਨਫਰੰਸ ਵਿਚ ਆਪਣੀ ਗੱਲ ਰੱਖੀ ਅਤੇ ਪੱਛੜੇ ਲੋਕਾਂ ਲਈ ਉਹਨਾਂ ਦੇ ਹੱਕਾ ਬਾਰੇ ਜਾਗਰੂਕ ਕਰਵਾਇਆ। ਉਨਾਂ ਨੇ ਦੱਸਿਆ ਕਿ ਅਜਾਦ ਭਾਰਤ ਦੇ ਸੰਵਿਧਾਨ ਨੂੰ ਤਿਆਰ ਕਰਨ ਵਿਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਦੇਸ਼ ਦੇ ਕਾਨੂੰਨ ਮੰਤਰੀ ਬਣੇ | ਡਾਕਟਰ ਅੰਬੇਡਕਰ ਜੀ ਨੇ ਆਪਣੀ ਸਾਰੀ ਜਿੰਦਗੀ ਗਰੀਬ ,ਪੱਛੜੇ ਲੋਕਾਂ ਦੀ ਭਲਾਈ ਲਈ ਲਗਾ ਦਿੱਤਾ ਅਤੇ ਉਨਾਂ ਨੇ ਭਾਰਤ ਦੇ ਸੰਵਿਧਾਨ ਦੀ ਰਚਨਾ ਕਰਦੇ ਹੋਏ ਇਹਨਾਂ ਲੋਕਾਂ ਦਾ ਖਾਸ ਧਿਆਨ ਰੱਖਿਆ ਅਤੇ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ । ਬਾਬਾ ਸਾਹਿਬ ਨੇ ਕਿਹਾ ਕਿ ਸਾਨੂੰ ਪੜੋ, ਜੁੜੋ, ਸੰਘਰਸ਼ ਕਰੋ ਦੇ ਨਾਅਰੇ ਨੂੰ ਬੁੰਲਦ ਕਰ ਕੇ ਹੀ ਆਪਣੇ ਹੱਕਾਂ ਦੀ ਰਾਖੀ ਕਰ ਸਕਦੇ ਹਾਂ। ਉਨਾਂ ਨੇ ਕਿਹਾ ਕਿ ਸਾਨੂੰ ਇਤਿਹਾਸਕ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ ਤੇ ਹਰ ਇੱਕ ਛੁੱਟੀ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ । ਇਸ ਮੌਕੇ ਤੇ ਵੰਧਨਾ ਲਾਓ (ਡਿਪਟੀ ਡਾਇਰੈਕਟਰ, ਮੇਰਾ ਯੁਵਾ ਭਾਰਤ ਨਵਾਂਸ਼ਹਿਰ) ਨੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਉਨਾ ਨੇ ”ਮੇਰਾ ਯੁਵਾ ਭਾਰਤ” ਤਹਿਤ ਚਲ ਰਹੀਆਂ ਯੋਜਵਾਨਾਂ ਬਾਰੇ ਵਿਸਥਾਰਪੂਰਕ ਦੱਸਿਆ। ਉਨਾ ਨੇ ਦਾਖਿਲ ਨੌਜਵਾਨਾਂ ਨੂੰ ਕਿਹਾ ਕਿ ਤੁਸੀ ਵੀ ਆਪਣੀ ਇੱਛਾ ਅਨੁਸਾਰ ਕਿਸੇ ਵੀ ਖੇਡ ਵਿੱਚ ਵਧੀਆਂ ਖਿਡਾਰੀ ਬਣ ਸਕਦੇ ਹੋ, ਇਸ ਸਬੰਧੀ ਮੇਰਾ ਯੁਵਾ ਭਾਰਤ ਤੁਹਾਡੀ ਪੂਰੀ ਸਹਾਇਤਾ ਕਰੇਗਾ। ਜੇਕਰ ਕੋਈ ਵੀ ਨੌਜਵਾਨ ਲਿਖਣ-ਪੜਨ ਜਾਂ ਕਿਸੇ ਕੰਮ ਕਰਨ ਦੀ ਇੱਛਾ ਰੱਖਦਾ ਹੈ, ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਉਨਾ ਨੇ ਨੋਜਵਾਨਾਂ ਨੂੰ ਖੇਡਾ ਨਾਲ ਜੁੜਨ ਦੀ ਅਪੀਲ ਕੀਤੀ ਕਿ ਨਸ਼ੇ ਦਾ ਤਿਆਗ ਕਰਕੇ ਤੁਸੀ ਖੇਡਾਂ ਨਾਲ ਜੁੜੇ ਤਾਂ ਹੀ ਅਸੀ ਆਪਣੇ ਦੇਸ਼ ਨੂੰ ਵਿਕਸਤ ਬਣਾ ਸਕਦੇ ਹਾਂ। ਇਸ ਮੌਕੇ ਤੇ ਦੇਸ ਰਾਜ ਬਾਲੀ, (ਸਮਾਜ ਸੇਵੀ) ਨੇ ਇਕੱਠ ਨੂੰ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ । ਬਾਬਾ ਸਾਹਿਬ ਨੇ ਪੂਰੀ ਜਿੰਦਗੀ ਸੰਘਰਸ਼ ਕੀਤਾ ਅਤੇ ਮਿਹਨਤ , ਲਗਨ ਨਾਲ ਇਸ ਦੇਸ਼ ਦਾ ਸਵਿਧਾਨ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਨਾਂ ਨੇ ਨੌਜਵਾਨਾ ਨੂੰ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਦਿੱਤੇ ਨਿਰਦੇਸ਼ਾ ਅਨੁਸਾਰ ਚਲਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਵਿੱਚ ਸੰਘਰਸ਼ ਕਰਨਾ ਚਾਹੀਦਾ ਹੈ। ਅੰਤ ਵਿੱਚ ਸਾਰਿਆ ਨੂੰ ਰਿਫਰੈਸ਼ਮੈੰਟ ਦਿੱਤੀ ਗਈ। ਇਸ ਮੌਕੇ ਤੇ ਕਮਲਜੀਤ ਕੌਰ (ਕਾਊਂਸਲਰ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ । ਸਮੂਹ ਸਟਾਫ ਮੈਂਬਰ ਨੇ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤੇ ਦਿਨੇਸ਼ ਕੁਮਾਰ, ਜਸਵਿੰਦਰ ਕੌਰ, ਵਾਸਦੇਵ ਪਰੇਦਸੀ ਪਰਵੀਨ ਕੁਮਾਰੀ, ਕਮਲਾ ਰਾਣੀ ਅਤੇ ਮਰੀਜ ਮੌਜੂਦ ਸਨ ।

Leave a Reply

Your email address will not be published. Required fields are marked *

error: Content is protected !!