ਰਟੈਂਡਾ ਸਕੂਲ ਦੀਆਂ ਬੱਚੀਆਂ ਗੁਰਕੀਤ ਕੌਰ ਅਤੇ ਅਵਨੀਤ ਕੌਰ ਨੇ ਅੱਠਵੀਂ ਜਮਾਤ ਦੀ ਪ੍ਰੀਖਿਆ ਵਿੱਚ ਪੰਜਾਬ ਮੈਰਿਟ ਵਿਚੋਂ13 ਵਾ ਅਤੇ16ਵਾ ਰੈਂਕ ਹਾਸਲ ਕੀਤਾ

ਰਟੈਂਡਾ ਸਕੂਲ ਦੀਆਂ ਬੱਚੀਆਂ ਗੁਰਕੀਤ ਕੌਰ ਅਤੇ ਅਵਨੀਤ ਕੌਰ ਨੇ ਪੰਜਾਬ ਮੈਰਿਟ ਵਿਚੋਂ 13ਵਾ ਅਤੇ 16ਵਾ ਰੈਂਕ ਹਾਸਲ ਕੀਤਾ

ਨਵਾਂਸ਼ਹਿਰ 16 ਅਪ੍ਰੈਲ (ਹਰਿੰਦਰ ਸਿੰਘ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਦੀਆਂ ਬੱਚੀਆਂ ਨੇ 8 ਵੀ ਜਮਾਤ ਵਿੱਚੋ ਗੁਰਕੀਤ ਕੌਰ ਸਪੁੱਤਰੀ ਗੁਰਦੀਪ ਸਿੰਘ 587/600 ਨੰਬਰ ਲੈਕੇ ਪੰਜਾਬ ਵਿੱਚੋਂ 13 ਵਾਂ ਰੈਂਕ ਹਾਸਲ ਕੀਤਾ ਅਵਨੀਤ ਕੌਰ ਸਪੁੱਤਰੀ ਗੁਰਨਾਮ ਸਿੰਘ 584/600 ਨੰਬਰ ਲੈਕੇ ਪੰਜਾਬ ਵਿੱਚੋਂ 16ਵਾਂ ਰੈਂਕ ਹਾਸਲ ਕੀਤਾ ।ਇਸ ਮੌਕੇ ਸਕੂਲ ਇੰਚਾਰਜ ਸ਼੍ਰੀਮਤੀ ਰੇਖਾ ਭੱਲਾ ਨੇ ਬੱਚਿਆ ਨੂੰ ਵਧਾਈ ਦਿੱਤੀ । ਇਸ ਮੌਕੇ ਉਹਨਾਂ ਦੱਸਿਆ ਕਿ ਜਿੱਥੇ ਇਹਨਾਂ ਬੱਚੀਆਂ ਨੇ ਵਿੱਦਿਅਕ ਖ਼ੇਤਰ ਵਿਚ ਮੈਰਿਟ ਹਾਸਿਲ ਕੀਤੀ ਉਥੇ ਹੀ ਖੇਡਾਂ ਦੇ ਖੇਤਰ ਵਿੱਚ ਵੀ ਇਹਨਾਂ ਪੰਜਾਬ ਪੱਧਰ ਵਿੱਚ ਕਿਕ ਬਾਕਸਿੰਗ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਪੂਰੇ ਇਲਾਕੇ ਵਿੱਚ ਖ਼ੁਸ਼ੀ ਦਾ ਮਾਹੌਲ ਹੈ । ਇਸ ਮੌਕੇ ਸਮੂਹ ਸਟਾਫ ਰਟੈਂਡਾ ਵੀ ਮੌਜ਼ੂਦ ਸੀ। ਸਕੂਲ ਇੰਚਾਰਜ ਸ਼੍ਰੀਮਤੀ ਰੇਖਾ ਭੱਲਾ ਨੇ ਕਿਹਾ ਕਿ ਇਹਨਾਂ ਬੱਚੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵੀ ਸਨਮਾਨਿਤ ਕੀਤਾ ਜਾਣਾ ਹੈ ।

Leave a Reply

Your email address will not be published. Required fields are marked *

error: Content is protected !!