ਨਵਾਂਸ਼ਹਿਰ ਦੀ ਵਿਭਾ ਅਰੋੜਾ ਨੇ ਗੋਆ ਵਿੱਚ ਹੋਏ ਮਿਸਿਜ਼ ਇੰਡੀਆ ਪੀਜਨ ਮੁਕਾਬਲੇ ਵਿੱਚ 6 ਰਾਊਂਡ ਪਾਰ ਕਰਨ ਵਿੱਚ ਹਾਸਲ ਕੀਤੀ ਸਫ਼ਲਤਾ

ਨਵਾਂਸ਼ਹਿਰ ਦੀ ਵਿਭਾ ਅਰੋੜਾ ਨੇ ਗੋਆ ਵਿੱਚ ਹੋਏ ਮਿਸਿਜ਼ ਇੰਡੀਆ ਪੀਜਨ ਮੁਕਾਬਲੇ ਵਿੱਚ 6 ਰਾਊਂਡ ਪਾਰ ਕਰਨ ਵਿੱਚ ਹਾਸਲ ਕੀਤੀ ਸਫ਼ਲਤਾ

ਨਵਾਂਸ਼ਹਿਰ, 17 ਅਪ੍ਰੈਲ (ਹਰਵਿੰਦਰ ਸਿੰਘ ਮਨਦੀਪ ਦੁੱਗਲ ) ਨਵਾਂਸ਼ਹਿਰ ਦੀ ਉੱਦਮੀ ਵਿਭਾ ਗਾਂਧੀ ਨੇ ਗੋਆ ਵਿਖੇ ਆਯੋਜਿਤ ਮਿਸਿਜ਼ ਇੰਡੀਆ ਪੀਜਨ ਮੁਕਾਬਲੇ ”ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਪ 5 ”ਚ ਸਥਾਨ ਹਾਸਲ ਕਰਨ ”ਚ ਸਫਲਤਾ ਹਾਸਲ ਕੀਤੀ।ਵਿਭਾ ਗਾਂਧੀ ਨੇ ਦੱਸਿਆ ਕਿ ਇਸ ਮੁਕਾਬਲੇ ”ਚ ਭਾਰਤ, ਸਿੰਗਾਪੁਰ, ਦੁਬਈ ਅਤੇ ਮਾਰੀਸ਼ਸ ਆਦਿ ਦੇਸ਼ਾਂ ਤੋਂ 130 ਦੇ ਕਰੀਬ ਪ੍ਰਤੀਯੋਗੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਕਰਵਾਏ ਗਏ ਮੁਕਾਬਲੇ ਵਿੱਚ ਬਾਲੀਵੁੱਡ ਅਭਿਨੇਤਰੀ ਮੱਲਾਇਕਾ ਅਰੋੜਾ ਸਮੇਤ ਕਈ ਫਿਲਮੀ ਹਸਤੀਆਂ ਬਤੌਰ ਜੱਜ ਹਾਜ਼ਰ ਸਨ।ਆਤਮ-ਵਿਸ਼ਵਾਸ ਅਤੇ ਪ੍ਰਤਿਭਾ ਦੇ ਬਲ ”ਤੇ, ਵਿਭਾ ਗਾਂਧੀ ਨੇ ਕੁੱਲ 6 ਰਾਊਂਡਾਂ ਨੂੰ ਪਾਸ ਕਰਨ ਵਿਚ ਸਫਲਤਾ ਹਾਸਲ ਕੀਤੀ, ਜਿਸ ਵਿਚ ਇੰਟਰੋਡਕਸ਼ਨ, ਐਲੀਮੈਂਟ, ਟੇਲੇਂਟ, ਬੀਚ ਅਤੇ ਸਾੜ੍ਹੀ ਰਾਊਂਡ ਸ਼ਾਮਲ ਹਨ। ਆਯੋਜਿਤ ਮੁਕਾਬਲੇ ਵਿੱਚ ਵਿਭਾ ਅਰੋੜਾ ਨੂੰ ਮਿਸ ਦੀਵਾ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਐਨ.ਐਸ.ਆਰ.ਐਚ.ਕੈਟਵਾਕ ਵਿੱਚ ਹਿੱਸਾ ਲੈਂਦੀ ਹੋਈ ਵਿਭਾ ਅਰੋੜਾ ਅਤੇ ਬਾਲੀਵੁੱਡ ਅਦਾਕਾਰਾ ਮੱਲਾਇਕਾ ਅਰੋੜਾ ਅਤੇ ਹੋਰ ਪ੍ਰਤੀਯੋਗੀਆਂ ਨਾਲ।

Leave a Reply

Your email address will not be published. Required fields are marked *

error: Content is protected !!