ਨਵਾਂਸ਼ਹਿਰ ਪੁਲਿਸ ਦੀ ਨਸ਼ਾ ਤਸਕਰਾਂ ‘ਤੇ ਵੱਡੀ ਸਟਰਾਈਕ: 100 ਗ੍ਰਾਮ ਹੈਰੋਇਨ, ਡਰੱਗ ਮਨੀ ਅਤੇ ਕਾਰ ਸਮੇਤ 5 ਗ੍ਰਿਫ਼ਤਾਰਪਿੰਡ ਗੜੁਪੱੜ ਵਿੱਚ ਦੇਬੀ ਦੇ ਘਰ ਮਾਰਿਆ ਛਾਪਾ; ਕਟਰ ਨਾਲ ਗੇਟ ਕੱਟ ਕੇ ਅੰਦਰ ਵੜੀ ਪੁਲਿਸ

ਨਵਾਂਸ਼ਹਿਰ ਪੁਲਿਸ ਦੀ ਨਸ਼ਾ ਤਸਕਰਾਂ ‘ਤੇ ਵੱਡੀ ਸਟਰਾਈਕ: 100 ਗ੍ਰਾਮ ਹੈਰੋਇਨ, ਡਰੱਗ ਮਨੀ ਅਤੇ ਕਾਰ ਸਮੇਤ 5 ਗ੍ਰਿਫ਼ਤਾਰਪਿੰਡ ਗੜੁਪੱੜ ਵਿੱਚ ਦੇਬੀ ਦੇ ਘਰ ਮਾਰਿਆ ਛਾਪਾ; ਕਟਰ ਨਾਲ ਗੇਟ ਕੱਟ ਕੇ ਅੰਦਰ ਵੜੀ ਪੁਲਿਸ

ਨਵਾਂਸ਼ਹਿਰ17 ਅਪ੍ਰੈਲ (ਹਰਵਿੰਦਰ ਸਿੰਘ ਮਨਦੀਪ ਦੁੱਗਲ ):ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ‘ਜੰਗ’ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਕਪਤਾਨ ਪੁਲਿਸ ਤੁਸਾਰ ਗੁਪਤਾ ਦੀਆਂ ਹਦਾਇਤਾਂ ‘ਤੇ ਔੜ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ 100 ਗ੍ਰਾਮ ਹੈਰੋਇਨ ਅਤੇ ਲੱਖਾਂ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਹ ਕਾਰਵਾਈ ਰਾਜ ਕੁਮਾਰ ਬਜਾੜ, ਡੀ.ਐਸ.ਪੀ. ਸਬ ਡਵੀਜ਼ਨ ਨਵਾਂਸ਼ਹਿਰ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਪਾਲ ਸਿੰਘ ਮੁੱਖ ਅਫ਼ਸਰ ਥਾਣਾ ਔੜ ਦੀ ਟੀਮ ਵੱਲੋਂ ਅੰਜਾਮ ਦਿੱਤੀ ਗਈ।ਪੁਲਿਸ ਅਨੁਸਾਰ ਮੁਖਬਰ ਖ਼ਾਸ ਦੀ ਇਤਲਾਹ ‘ਤੇ ਜਦੋਂ ਪੁਲਿਸ ਪਾਰਟੀ ਦੇਵ ਰਾਜ ਉਰਫ਼ ਦੇਬੀ ਅਤੇ ਪਾਸੋ ਉਰਫ਼ ਪਾਲੇ ਦੇ ਘਰ ਰੇਡ ਕਰਨ ਪਹੁੰਚੀ, ਤਾਂ ਤਸਕਰਾਂ ਨੇ ਬਚਾਅ ਲਈ ਲਗਾਏ ਲੋਹੇ ਦੇ ਵੱਡੇ ਗੇਟ ਅੰਦਰੋਂ ਬੰਦ ਕਰ ਲਏ। ਵਾਰ-ਵਾਰ ਅਪੀਲ ਕਰਨ ‘ਤੇ ਵੀ ਜਦੋਂ ਦਰਵਾਜ਼ੇ ਨਾ ਖੋਲ੍ਹੇ ਗਏ, ਤਾਂ ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿੱਚ ਕਟਰ ਮੰਗਵਾ ਕੇ ਗੇਟ ਕੱਟੇ ਗਏ ਅਤੇ ਪੁਲਿਸ ਅੰਦਰ ਦਾਖ਼ਲ ਹੋਈ।ਛਾਪੇਮਾਰੀ ਦੌਰਾਨ ਜਰਨੈਲ ਸਿੰਘ ਉਰਫ਼ ਜੈਲੀ ਦੀ ਭਾਣਜੀ ਅਮਨਦੀਪ ਉਰਫ਼ ਅਮਨੀ ਨੇ ਪੁਲਿਸ ਨੂੰ ਦੇਖ ਕੇ ਝੋਲਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਉਸਦੀ ਮਦਦ ਜੈਲੀ ਦੀ ਲੜਕੀ ਜੋਤੀ ਨੇ ਕੀਤੀ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਵਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਅਮਨੀ ਦੇ ਝੋਲੇ ਵਿੱਚੋਂ 49 ਗ੍ਰਾਮ ਹੈਰੋਇਨ ਅਤੇ 2,75,040 ਰੁਪਏ ਡਰੱਗ ਮਨੀ ਬਰਾਮਦ ਹੋਈ।ਦੇਬੀ ਦੇ ਘਰ ਦੀ ਤਲਾਸ਼ੀ ਲੈਣ ‘ਤੇ ਸੋਫ਼ਾ ਸੈੱਟ ਵਿੱਚੋਂ ਸਿਲਵਰ ਰੋਲ, ਪੰਨੀ, ਲਾਈਟਰ, ਸਰਿੰਜਾਂ, 13 ਨਸ਼ੀਲੇ ਟੀਕੇ ਅਤੇ 51 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਮੌਕੇ ਤੋਂ ਇੱਕ ਸਵਿਫ਼ਟ ਕਾਰ (PB 10 CL 8356) ਵੀ ਜ਼ਬਤ ਕੀਤੀ ਹੈ।ਇਹ ਹੋਏ ਗ੍ਰਿਫ਼ਤਾਰਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ:ਸੰਨੀ ਕੁਮਾਰ (ਦੇਬੀ ਦਾ ਲੜਕਾ),ਵਿਜੇ ਕੁਮਾਰ (ਦੇਬੀ ਦਾ ਲੜਕਾ),ਹਰਪ੍ਰੀਤ ਸਿੰਘ ਉਰਫ਼ ਹਰੀਆ (ਨੌਕਰ),ਅਮਨਦੀਪ ਉਰਫ਼ ਅਮਨੀ ,ਜੋਤੀ ਸਾਮਲ ਸਨ ।ਪੁਲਿਸ ਅਨੁਸਾਰ ਮੁੱਖ ਮੁਲਜ਼ਮ ਦੇਵ ਰਾਜ ਉਰਫ਼ ਦੇਬੀ ਅਤੇ ਪਾਸੋ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਫੜੇ ਗਏ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

error: Content is protected !!