ਚੰਡੀਗੜ੍ਹ 21 ਅਪ੍ਰੈਲ (ਹਰਿੰਦਰ ਸਿੰਘ) ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਜਸਬੀਰ ਸਿੰਘ ਗੜ੍ਹੀ ਨੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ,ਚੰਡੀਗੜ੍ਹ ਦੇ ਪ੍ਰਮੁੱਖ ਸਕੱਤਰ ਨੂੰ ਪੰਜਾਬ ਵਿੱਚ ਕੰਮ ਕਰ ਰਹੇ ਐਸ.ਸੀ ਕਰਮਚਾਰੀਆਂ ਨੂੰ ਉਨ੍ਹਾਂ ਦੀ ਪਦ ਉੱਨਤੀ ਦਾ ਕੋਟਾ ਨਾ ਦੇਣ ਦੇ ਸੰਬੰਧ ਵਿੱਚ ਅਤੇ ਹਰਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ, ਪਿੰਡ ਤੇ ਡਾਕਸਰਾਭਾ ਜਿਲ੍ਹਾ ਲੁਧਿਆਣਾ ਤੋਂ ਪ੍ਰਾਪਤ ਸ਼ਿਕਾਇਤ ਸਬੰਧੀ ਚੇਅਰਮੈਨ ਐਸ ਸੀ ਕਮਿਸ਼ਨ ਜਸਬੀਰ ਸਿੰਘ ਗੜ੍ਹੀ ਨੇ ਸੰਬੰਧਤ ਕੇਡਰ ਦਾ ਰੋਸਟਰ ਚੈਕਿੰਗ ਕਮੇਟੀ ਨੰ. 22 ਨੂੰ ਮਿਤੀ 29 ਅਪ੍ਰੈਲ ਨੂੰ ਤਲਬ ਕੀਤਾ ਗਿਆ ਹੈ। ਇਥੇ ਇਹ ਗੱਲ ਦੱਸਣਯੋਗ ਹੈ ਕਿ ਜਸਪਾਲ ਸਿੰਘ ਜਾਗੇੜਾ,ਹਰਪ੍ਰੀਤ ਸਿੰਘ ਸਰਾਭਾ,ਕੁਲਵੀਰ ਸਿੰਘ ਮਾਨੂੰਪੁਰ ਅਤੇ ਸੁਰਿੰਦਰ ਸਿੰਘ ਸੇਖਾ ਐਸ ਸੀ ਬੀ ਕਰਮਚਾਰੀ ਵੈਲਫੇਅਰ ਯੂਨੀਅਨ ਵਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਕਮਿਸ਼ਨ ਅਨੂਸੂਚਿਤ ਜਾਤੀਆਂ ਪਾਸ ਕੀਤੀ ਸ਼ਿਕਾਇਤ ਵਿਚ 2023 ਤੋਂ ਹੁਣ ਤਕ ਮਲਟੀ ਪਰਪਜ਼ ਹੈਲਥ ਵਰਕਰ (ਮੇਲ) ਕੇਡਰ ਦੀਆਂ 2 ਵਾਰ ਪਦ ਉਨਤੀਆਂ ਕੀਤੀਆਂ ਗਈਆਂ, ਸੀਨੀਅਆਰਤਾ ਸੂਚੀ 2022 ਦੇ ਅਨੁਸਾਰ ਵਾਰੀ ਤਰੱਕੀਆਂ ਦੇ ਲਈ 180 ਨੰਬਰ ਤੱਕ ਸਿਰਫ ਜਨਰਲ ਵਰਗ ਦੇ ਅਤੇ 241, 245, 246 ਅਨੁਸੂਚਿਤ ਜਾਤੀ ਵਰਗ ਦੇ 3 ਮੈਂਬਰ ਅਤੇ ਅੰਗਹੀਣ ਨੁਕਤੇ ਅਨੁਸ਼ਾਰ ਲੜੀ ਨੰਬਰ 213 ਅਤੇ 235 ਕੁੱਲ 2 ਕਰਮਚਾਰੀਆਂ ਦੇ ਕੇਸ ਲਏ ਗਏ ਅਤੇ ਵਿਭਾਗ ਵਿਚ ਤਰੱਕੀਆਂ ਕੀਤੀਆਂ ਗਈਆਂ।ਇਸ ਮਾਮਲੇ ਸਬੰਧੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੂੰ ਅਕਤੂਬਰ 2023 ਵਿੱਚ ਐੱਸ.ਸੀ / ਬੀ.ਸੀ. ਕਰਮਚਾਰੀ ਕਮੇਟੀ ਵਲੋਂ ਮਿਲਿਆ ।ਸੈਕਟਰੀ ਹੈਲਥ ਪੰਜਾਬ ਵੱਲੇ ਵੀ ਇੱਕ ਪੱਤਰ ਡਾਇਰੈਕਟਰ ਨੂੰ ਭੇਜਿਆ ਗਿਆ ਕਿ ਇਹਨ੍ਹਾਂ ਕਰਮਚਾਰੀਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਗਿਆ ਸੀ ਪਰ ਇਸ ਤੋਂ ਬਾਅਦ ਵੀ ਹੁਣ 2025 ਤਕ ਸਾਡੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ । 2023 ਤੋਂ ਹੁਣ ਤੱਕ 180 ਜਨਰਲ ਵਰਗ, 3 ਅਨੁਸੂਚਿਤ ਜਾਤੀ ਵਰਗ, 2 ਅੰਗਹੀਣ ਵਰਗ ਦੀਆਂ ਤਰੱਕੀਆਂ ਕੀਤੀਆਂ ਗਈਆਂ। ਇਹ ਤਰੱਕੀਆ ਅਨੁਸੂਚਿਤ ਜਾਤੀ ਵਰਗ ਦੇ ਕੋਟੇ ਅਨੁਸਾਰ ਅਤੇ ਰੋਸਟਰ ਨੁਕਤੇ ਅਨੁਸਾਰ ਨਹੀਂ ਹਨ, ਜਦੋਂ ਕਿ ਵਿਭਾਗ ਵਿੱਚ ਕਿਸੇ ਹੋਰ ਵਰਗ ਦੇ ਕਰਮਚਾਰੀਆਂ ਦੀਆਂ ਤਰੱਕੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਵਰਗਾਂ ਨੂੰ ਤਰੱਕੀਆਂ ਰੋਸਟਰ ਅਨੁਸਾਰ ਅਤੇ ਐਸੀ.ਸੀ. ਕੋਟੇ ਅਨੁਸਾਰ ਕੀਤੀਆਂਜਾ ਰਹੀਆਂ ਹਨ।ਉਕਤ ਬੇਨਿਯਮੀ ਨੂੰ ਘੋਖਦਿਆਂ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਵੱਲੋਂ ਪ੍ਰਮੁੱਖ ਸਕੱਤਰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੂੰ 29 ਅਪ੍ਰੈਲ ਨੂੰ ਤਲਬ ਹੋਣ ਲਈ ਕਿਹਾ ਗਿਆ।

