ਔੜ 21 ਅਪ੍ਰੈਲ (ਸਟਾਫ ਰਿਪੋਰਟਰ) ਗੈਂਗਸਟਰ (ਹੁੱਲੜਬਾਜ਼ ) ਵਲੋਂ ਔੜ ਚ ਪੱਤਰਕਾਰਾਂ ਦੇ ਪਰਿਵਾਰਾਂ ਨੂੰ ਜਾਨੋਂ ਮਾਰ ਦੇਣ ਦੀਆ ਧਮਕੀਆ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸੇ ਹੁੱਲੜਬਾਜ਼ ਵਲੋਂ ਉਸਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀ ਭਰੀਆਂ ਅਣਜਾਣ ਨੰਬਰਾਂ ਤੋਂ ਫੋਨ ਕਾਲ ਆ ਰਹੀਆਂ ਹਨ। ਜਦੋਂ ਇਸ ਸਬੰਧੀ ਪੱਤਰਕਾਰ ਵਲੋਂ ਪੁਲਸ ਨੂੰ ਸੂਚਿਤ ਕਰਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮੌਕੇ ਪੁਲਿਸ ਅਕਸਰ ਸਮੇਂ ਰਹਿੰਦੀ ਹੈ ਵਿਅਸਥ, ਹੁੱਲੜਬਾਜ਼ਾਂ ਨੂੰ ਨੱਥ ਪਾਉਣ ਦਾ ਨਹੀਂ ਪੁਲਿਸ ਕੋਲ ਨਹੀਂ ਹੈ ਸਮਾਂ ਪੱਤਰਕਾਰ ਦੇ ਦੱਸਣ ਅਨੁਸਾਰ ਉਸਨੂੰ ਹੁੱਲੜਬਾਜ਼ ਵਿਦੇਸ਼ੀ ਨੰਬਰਾਂ ਤੋਂ ਫੋਨ ਕਰ ਦੇ ਧਮਾਕਿਆਂ ਦੇ ਰਿਹਾ ਹੈ, ਕਹਿ ਰਿਹਾ ਕਿ ਮੇਰਾ ਰਿਸ਼ਤੇਦਾਰ ਵੀ ਹੈ ਗੈਂਗਸਟਰ ਉਹ ਦੇਵੇਗਾ ਇਸ ਕੰਮ ਨੂੰ ਅੰਜਾਮ । ਗੈਂਗਸਟਰ ਵਲੋਂ ਪੱਤਰਕਾਰਾਂ ਦੇ ਘਰ ਦੇ ਬਾਹਰੋਂ ਫੋਟੋਆਂ ਖਿੱਚ ਕੇ ਭੇਜਦਿਆਂ ਦੇ ਰਿਹਾ ਪਰਿਵਾਰ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਬਾਹਰ ਆਓ , ਬਾਹਰ ਆਉਣ ਲਈ ਉਕਸਾਇਆ ਪਰ ਪੱਤਰਕਾਰਾਂ ਨੇ ਸਿਆਣਪ ਨਾਲ ਮਾੜੇ ਸਮੇਂ ਨੂੰ ਟਾਲਿਆ। ਕੀ ਇਹ ਅਖੌਤੀ ਗੈਂਗਸਟਰ ਨਸ਼ਾ ਤਸਕਰਾਂ ਦੇ ਸਾਥੀ ਹਨ ਜਾਂ ਇਹ ਖੁਦ ਵੀ ਕਰਦੇ ਨੇ ਨਸ਼ੇ ਦਾ ਕਾਰੋਬਾਰ ?ਕੀ ਲੋਕਲ ਪੁਲਿਸ ਕਰੇਗੀ ਮਾਮਲੇ ਦੀ ਜਾਂਚ? ਸਵਾਲ ਮੂੰਹ ਚਿੜਾ ਖੜ੍ਹੇ ਹਨ। ਪੁਲਿਸ ਦੀ ਕੀ ਹੈ ਮਜ਼ਬੂਰੀ??




