ਸਾਉਣੀ ਰੁੱਤ ਦੇ ਉੱਤਮ ਬੀਜ ਪੀਏਯੂ-ਕੇ. ਵੀ. ਕੇ. ਲੰਗੜੋਆ ਵਿਖੇ ਵਿਕਰੀ ਲਈ ਉਪਲੱਬਧ
ਨਵਾਂਸ਼ਹਿਰ 23 ਅਪ੍ਰੈਲ (ਹਰਿੰਦਰ ਸਿੰਘ)ਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸਾਉਣੀ ਰੁੱਤ ਦੀ ਮੁੱਖ ਫ਼ਸਲ ਝੋਨੇ ਦੀਆ ਕਿਸਮਾਂ ਪੀ ਆਰ-126, ਪੀ ਆਰ-121, ਪੀ ਆਰ-128 ਦਾ ਬੀਜ 62.5 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲੱਬਧ ਹੈ । ਇਸ ਸਾਲ ਪੀ. ਏ. ਯੂ. ਲੁਧਿਆਣਾ ਵੱਲੋਂ ਵਿਕਸਿਤ ਝੋਨੇ ਦੀ ਨਵੀਂ ਕਿਸਮ ਪੀ ਆਰ-133 ਦਾ ਬੀਜ125 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੇ. ਵੀ. ਕੇ. ਵਿਖੇ ਮੁਹੱਈਆ ਕਰਵਾਈਆ ਜਾ ਰਿਹਾ ਹੈ । ਸਾਉਣੀ ਰੁੱਤ ਵਿੱਚ ਪਕਾਵੀ ਮੱਕੀ ਦੀ ਕਾਸ਼ਤ ਨੂੰ ਪ੍ਰਫੁਲਿਤ ਕਰਨ ਲਈ ਕਿਸਾਨਾਂ ਨੂੰ ਦੇਸੀ ਮੱਕੀ ਦੀ ਕਿਸਮ ਜੇ. ਸੀ-12 ਦਾ ਬੀਜ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਰੀ ਲਈ ਉਪਲੱਬਧ ਹੈ । ਇਸ ਤੋਂ ਇਲਾਵਾ ਕਿਸਾਨ ਚਾਰੇ ਵਾਲੀ ਮੱਕੀ ਦੀ ਕਿਸਮ ਜੇ 1007 ਦਾ ਬੀਜ 60 ਰੁਪਏ ਪ੍ਰਤੀ ਕਿਲੋ ਅਤੇ ਗਰਮ ਰੁੱਤ ਦੀ ਮੂੰਗੀ ਦੀ ਕਿਸਮ ਐਸ. ਐਮ. ਐਲ 1827 ਦਾ ਬੀਜ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕੇ. ਵੀ. ਕੇ. ਵਿਖੇ ਪ੍ਰਾਪਤ ਕਰ ਸਕਦੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਲੋਂ ਸਬਜੀਆਂ ਦੀ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਸਬਜੀਆਂ ਦੀ ਕਿੱਟ ਸਿਰਫ 100 ਰੁਪਏ ਵਿੱਚ ਕਿਸਾਨਾਂ ਲਈ ਉਪਲੱਬਧ ਕਰਵਾਈ ਜਾ ਰਹੀ ਹੈ । ਕਿਸਾਨ ਵੀਰ ਕਿਸੇ ਵੀ ਦਿਨ ਕੇ. ਵੀ. ਕੇ. ਲੰਗੜੋਆ ਵਿਖੇਪਹੁੰਚ ਕੇ ਬੀਜ ਪ੍ਰਾਪਤ ਕਰ ਸਕਦੇ ਹਨ ।
