ਦੋਆਬਾ ਸਿੱਖ ਨੈਸ਼ਨਲ ਸਕੂਲ ਦਾ ਐਨ.ਐੱਮ.ਐੱਮ.ਐੱਸ. ਦਾ ਨਤੀਜਾ ਰਿਹਾ ਸ਼ਾਨਦਾਰ

ਦੋਆਬਾ ਸਿੱਖ ਨੈਸ਼ਨਲ ਸਕੂਲ ਦਾ ਐਨ ਐੱਮ.ਐੱਮ . ਐੱਸ.ਪੰਜਾਬ, ਦਾ ਨਤੀਜਾ ਰਿਹਾ ਸ਼ਾਨਦਾਰ

ਨਵਾਂਸ਼ਹਿਰ 30 ਅਪ੍ਰੈਲ (ਹਰਿੰਦਰ ਸਿੰਘ) ਜਿਲ੍ਹੇ ਦੇ ਨਾਮਵਰ ਸਕੂਲ ਦੋਆਬਾ ਸਿੱਖ ਨੈਸ਼ਨਲ ਸੀ.ਸੈ.ਸਕੂਲ ਸਲੋਹਰੋਡ ਨਵਾਂਸ਼ਹਿਰ ਵਿੱਚ ਐਨ .ਐੱਮ. ਐੱਮ . ਐੱਸ.ਪੰਜਾਬ,2025 ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਦੱਸਿਆ ਕਿ ਸਕੂਲ ਦੀ ਅੱਠਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਮੰਨਤ ਪੁੱਤਰੀ ਹੰਸ ਰਾਜ ਨੇ ਐਨ.ਐੱਮ. ਐੱਮ . ਐੱਸ ਪਾਸ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ।ਇੱਥੇ ਇਹ ਦੱਸਣ ਯੋਗ ਹੈ ਕਿ ਇਨ੍ਹਾਂ ਨੂੰ ਸਰਕਾਰ ਵਲੋ 12000 ਰੁ : ਪ੍ਰਤੀ ਸਾਲ ਬਾਰ੍ਹਵੀਂ ਜਮਾਤ ਤੱਕ ਚਾਰ ਸਾਲ ਤੱਕ ਵਜੀਫਾ ਦਿੱਤਾ ਜਾਵੇਗਾ। ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਮੈਨੇਜਰ ਸਲਹਿੰਬਰ ਸਿੰਘ ਨੇ ਵਿਦਿਆਰਥੀਆ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਣਾ ਵਰਿੰਦਰ ਸਿੰਘ,ਮੀਤ ਪ੍ਰਧਾਨ ਹਰਜਿੰਦਰ ਸਿੰਘ ਅਟਵਾਲ, ਮੈਨੈਜਰ ਸਲਹਿੰਬਰ ਸਿੰਘ ਕਿਸ਼ਨਪੁਰਾ ਕਮੇਟੀ ਮੈਂਬਰ ਬਲਬੀਰ ਸਿੰਘ ਸੰਘਾ ਅਤੇ ਸ.ਮਹਿੰਦਰ ਸਿੰਘ ਅਟਵਾਲ ਨੇ ਬੱਚਿਆ ਅਤੇ ਸਟਾਫ ਨੂੰ ਵਧਾਈ ਦਿੱਤੀ।ਇਸ ਮੌਕੇ ਜਸਕਰਨ ਸਿੰਘ ਚਾਹਲ,ਮਹਿੰਦਰ ਪਾਲ, ਜਸਕਰਨ ਸਿੰਘ, ਸੁਰਜੀਤ ਸਿੰਘ,ਕਮਲਜੀਤ ਕੌਰ,ਮਨਜੀਤ ਕੌਰ,ਸਤਿੰਦਰ ਕੌਰ,ਪੂਜਾ,ਮਨਪ੍ਰੀਤ ਕੌਰ,ਭੂਮਿਕਾ,ਨੂਤਨ,ਨੀਤੂ ਰਾਣੀ, ਅੰਜਲੀ, ਮੋਨਾ, ਉਰਮਿਲਾ,ਦਵਾਂਸ਼ੀ,ਨਿਤਿਨ ਸਿੰਘ, ਸੁਲੇਸ਼ਕਾਂਤ ਪਾਠਕ, ਵਿਸ਼ਾਲ ਦੀਪ ਕੌਰ,ਸੁਮਨ ਕੁਲਵਿੰਦਰ ਕੌਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!