ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਤੇ ਟ੍ਰਾਂਸਕੋ ਮੰਡਲ ਨਵਾਂਸ਼ਹਿਰ ਨੇ ਮੰਗਾਂ ਸਬੰਧੀ ਕੀਤੀ ਮਹੀਨਾਵਾਰ ਮੀਟਿੰਗ

ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਤੇ ਟ੍ਰਾਂਸਕੋ ਮੰਡਲ ਨਵਾਂਸ਼ਹਿਰ ਨੇ ਮੰਗਾਂ ਸਬੰਧੀ ਕੀਤੀ ਮਹੀਨਾਵਾਰ ਮੀਟਿੰਗ

ਨਵਾਂਸ਼ਹਿਰ 03 ਮਈ (ਹਰਿੰਦਰ ਸਿੰਘ) ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕੌਮ ਤੇ ਟ੍ਰਾਂਸਕੋ ਮੰਡਲ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਪੈਂਨਸ਼ਨਰਾਂ ਨੇ ਦੂਰੋਂ ਨੇੜਿਓਂ ਆ ਕੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮਹੀਨਾਵਾਰ ਮੀਟਿੰਗ ਵਿਚ ਪੈਂਨਸ਼ਨਰਜ ਦੇ ਮਸਲਿਆਂ ਅਤੇ ਮੰਗਾਂ ਨੂੰ ਲੈ ਕੇ ਜੱਥੇਬੰਦੀ ਵਲੋਂ ਕੀਤੇ ਜਾ ਰਹੇ ਸੰਘਰਸ਼ਾਂ ਬਾਰੇ ਵਿਚਾਰ ਕੀਤੀ ਗਈ।ਇਸ ਉਪਰੰਤ ਸਰਕਲ ਨਵਾਂਸ਼ਹਿਰ ਅਧੀਨ ਆਉਂਦੀਆਂ ਵੱਖ ਵੱਖ ਡਵੀਜ਼ਨਾ ਤੋਂ ਪਹੁੰਚੇ ਸਰਕਲ ਵਰਕਿੰਗ ਕਮੇਟੀ ਮੈਂਬਰਾਂ ਅਤੇ ਪੈਨਸ਼ਨਰਾਂ ਵਲੋਂ ਸਰਕਲ ਨਵਾਂਸ਼ਹਿਰ ਦੇ ਗੇਟ ਅੱਗੇ ਪੈਂਨਸ਼ਨਰਜ ਐਸੋਸੀਏਸ਼ਨ ਜੱਥੇਬੰਦੀ ਦਾ ਝੰਡਾ ਚੜਾਇਆ ਗਿਆ। ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਮਈ 1886 ਦੇ ਸ਼ਹੀਦਾਂ ਨੂੰ ਲਾਲ ਸਲਾਮ ਦੇ ਨਾਅਰਿਆਂ ਨਾਲ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸਟੇਟ ਕਮੇਟੀ ਆਗੂ ਸ਼ਿਵ ਕੁਮਾਰ ਤਿਵਾੜੀ,ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ,ਸਰਕਲ ਸਕੱਤਰ ਅਸ਼ਵਨੀ ਕੁਮਾਰ ਗੜ੍ਹਸ਼ੰਕਰ,ਸਰਕਲ ਦੇ ਸਰਪਰੱਸਤ ਬਲਵੀਰ ਸਿੰਘ ਦੁਸਾਂਝ,ਸਰਕਲ ਵਿੱਤ ਸਕੱਤਰ ਵਿਜੇ ਕੁਮਾਰ ਬਾਲੀ,ਜੁਆਇੰਟ ਸਕੱਤਰ ਨਿਰੰਜਨ ਸਿੰਘ ਕੰਗਾਂ,ਸਰਕਲ ਪ੍ਰੈਸ ਸਕੱਤਰ ਜਗਦੀਸ਼ ਚੰਦਰ ਬਲਾਚੌਰ,ਡਵੀਜਨ ਦੇ ਸੀ:ਮ:ਪ੍ਰਧਾਨ ਰਵਿੰਦਰ ਭਾਸਕਰ ਰਾਹੋਂ,ਕੁਲਵਿੰਦਰ ਸਿੰਘ ਗੋਰਾਇਆਂ,ਪ੍ਰੈਸ ਸਕੱਤਰ ਪ੍ਰੇਮ ਚਣਕੋਆ,ਡਵੀਜਨ ਗੁਰਾਇਆ ਦੇ ਪ੍ਰਧਾਨ ਪਿਆਰਾ ਰਾਮ,ਡਵੀਜਨ ਪ੍ਰਧਾਨ ਗੜ੍ਹਸ਼ੰਕਰ ਕਮਲ ਦੇਵ, ਡਵੀਜਨ ਗੜਸ਼ੰਕਰ ਦੇ ਸਕੱਤਰ ਅਮਰੀਕ ਸਿੰਘ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਦਾ ਮਕਸਦ ਬਿਜਲੀ ਬਿੱਲ 2025 ਲਿਆ ਕੇ ਪਬਲਿਕ ਸੈਕਟਰ ਦੇ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਣਾ ਅਤੇ ਆਪ ਅਤੇ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣਾ ਹੈ।ਚਾਰ ਲੇਬਰ ਕੋਡਾਂ ਤਹਿਤ ਸ਼ਿਕਾਗੋ ਦੇ ਮਜਦੂਰਾਂ,ਕਿਰਤੀ ਵਰਗ ਦੇ ਲੋਕਾਂ ਨੇ ਕੁਰਬਾਨੀਆਂ ਦੇ ਕੇ ਕੰਮ ਦਾ ਸਮਾਂ ਅੱਠ ਘੰਟੇ ਦਾ ਕਰਵਾਇਆ ਸੀ।ਹੁਣ ਦੀਆਂ ਸਰਕਾਰਾਂ ਕਿਰਤੀ ਵਰਗ ਦੇ ਲੋਕਾਂ ਵਿਰੋਧੀ ਚਾਰ ਲੇਬਰ ਕੋਡਾਂ ਤਹਿਤ ਕੰਮ ਦਾ ਸਮਾਂ ਬਾਰਾਂ ਘੰਟੇ ਕਰਨ ਜਾ ਰਹੀ ਹੈ।ਇਕ ਜਨਵਰੀ 2016 ਤੋਂ ਪਹਿਲਾਂ ਦੇ ਰਿਟਾਇਰੀਆਂ ਨੂੰ ਪੈਂਨਸ਼ਨ ਸੋਧ ਕੇ 2.59 ਦਾ ਫੈਕਟਰ ਲਾਗੂ ਨਹੀਂ ਕੀਤਾ ਜਾ ਰਿਹਾ,ਮੁਲਾਜਮਾਂ ਤੇ ਪੈਨਸ਼ਨਰਾਂ ਦਾ ਪੈਂਡਿੰਗ ਡੀ ਏ ਦੀਆਂ 18% ਕਿਸ਼ਤਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ,ਅਤੇ ਹੋਰ ਹੱਕੀ ਤੇ ਜਾਇਜ਼ ਮੰਗਾਂ ਪੰਜਾਬ ਸਰਕਾਰ ਵਲੋਂ ਲਟਕਾਈਆਂ ਜਾ ਰਹੀਆਂ ਹਨ।ਸਰਕਾਰ ਵਲੋਂ ਅਪਣਾਈ ਜਾ ਰਹੀ ਇਸ ਨੀਤੀ ਦੀ ਬੁਲਾਰਿਆਂ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਦਨ ਲਾਲ ਰਾਮਰਾਏਪੁਰ ਵਲੋਂ ਨਿਭਾਈ ਗਈ।

Leave a Reply

Your email address will not be published. Required fields are marked *

error: Content is protected !!