ਜੇ.ਐਸ.ਐਫ਼.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਫੁੱਟਬਾਲ ਦੀ ਰੈਜ਼ੀਡੈਂਸ਼ੀਅਲ ਅਕੈਡਮੀ ਲਈ ਟ੍ਰਾਇਲ 9 ਅਤੇ 10 ਮਈ ਨੂੰ

ਨਵਾਂਸ਼ਹਿਰ 02 ਮਈ (ਹਰਿੰਦਰ ਸਿੰਘ) ਫੁੱਟਬਾਲ ਅਕੈਡਮੀ ਵਿੰਗ ਇੱਕ ਸਕੂਲ ਜਾਂ ਖੇਡ ਸੰਸਥਾ ਦਾ ਇੱਕ ਵਿਸ਼ੇਸ਼ ਭਾਗ ਹੁੰਦਾ ਹੈ ਜੋ ਵਿਦਿਆਰਥੀਆਂ ਨੂੰ ਫੁੱਟਬਾਲ ਦੀ ਖੇਡ ਵਿੱਚ ਸਿਖਲਾਈ ਦੇਣ ਲਈ ਸਮਰਪਿਤ ਹੁੰਦਾ ਹੈ। ਇਹ ਨੌਜਵਾਨ ਖਿਡਾਰੀਆਂ ਨੂੰ ਪੇਸ਼ੇਵਰ ਕੋਚਿੰਗ, ਆਧੁਨਿਕ ਸਹੂਲਤਾਂ ਅਤੇ ਉਨ੍ਹਾਂ ਦੇ ਹੁਨਰ ਨੂੰ ਵਿਕਸਤ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ।ਵਿਦਿਆਰਥੀਆਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜੇ ਐਸ ਐਫ਼ ਐਚ ਖਾਲਸਾ ਸੀ ਸੈ ਸਕੂਲ ਨਵਾਂਸ਼ਹਿਰ ਵਿਖੇ ਮਾਪਿਆਂ , ਵਿਦਿਆਰਥੀਆਂ ਅਤੇ ਇਲਾਕੇ ਦੀ ਮੰਗ ਅਨੁਸਾਰ ਪੰਜਾਬ ਖੇਡ ਵਿਭਾਗ ਦੁਆਰਾ ਫੁੱਟਬਾਲ ਅਕੈਡਮੀ ਵਿੰਗ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਦੇ ਟ੍ਰਾਇਲ 9 ਮਈ ਅਤੇ 10 ਮਈ ਨੂੰ ਸਵੇਰੇ 8.00 ਵਜੇ ਹੋਣਗੇ ਜਿਹੜੇ ਵਿਦਿਆਰਥੀ ਫੁੱਟਬਾਲ ਦੀ ਰੈਜ਼ੀਡੈਂਸ਼ੀਅਲ ਅਕੈਡਮੀ (U-17) ਵਿੱਚ ਰਹਿਣਾ ਚਾਹੁੰਦੇ ਹਨ ਉਹ ਆ ਕੇ ਆਪਣੇ ਟ੍ਰਾਇਲ ਦੇਣ ਅਤੇ ਆਪਣੇ ਨਾਲ ਦੇ ਸਾਥੀ ਵਿਦਿਆਰਥੀਆਂ ਨੂੰ ਵੀ ਉਤਸ਼ਾਹਿਤ ਕਰਨ।ਇਸ ਲਈ ਤਜਰਬੇਕਾਰ ਕੋਚ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨਗੇ ਅਤੇ ਉਨ੍ਹਾਂ ਨੂੰ ਅਨੁਸ਼ਾਸਨ, ਤੰਦਰੁਸਤੀ ਅਤੇ ਖੇਡ ਭਾਵਨਾ ਬਣਾਉਣ ਵਿੱਚ ਮਦਦ ਕਰਦੇ ਹਨ। ਖਿਡਾਰੀਆਂ ਨੂੰ ਅਸਲ ਖੇਡ ਅਨੁਭਵ ਦੇਣ ਲਈ ਨਿਯਮਤ ਅਭਿਆਸ ਸੈਸ਼ਨ ਅਤੇ ਮੈਚ ਆਯੋਜਿਤ ਕੀਤੇ ਜਾਣਗੇ।ਫੁੱਟਬਾਲ ਅਕੈਡਮੀ ਵਿੰਗ ਵਿਦਿਆਰਥੀਆਂ ਨੂੰ ਅੰਤਰ-ਸਕੂਲ ਅਤੇ ਜ਼ਿਲ੍ਹਾ-ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਵੀ ਉਤਸ਼ਾਹਿਤ ਕਰਦਾ ਹੈ। ਇਹ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਉੱਚ-ਪੱਧਰੀ ਮੌਕਿਆਂ ਲਈ ਪਾਲਣ-ਪੋਸ਼ਣ ਕਰਨ ਵਿੱਚ ਮਦਦ ਕਰਦਾ ਹੈ। ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਕਿਹਾ ਕਿ ਅਕੈਡਮੀ ਵਿਦਿਆਰਥੀਆਂ ਨੂੰ ਟੀਮ ਵਰਕ, ਅਨੁਸ਼ਾਸਨ ਅਤੇ ਸਰੀਰਕ ਤੰਦਰੁਸਤੀ ਵਰਗੇ ਹੁਨਰ ਵਿਕਸਤ ਕਰਨ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਮੇਰੇ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੂੰ ਪਹਿਲੀ ਵਾਰ ਫੁੱਟਬਾਲ ਦੀ ਰੈਜੀਡੈਂਸੀਅਲ ਅਕੈਡਮੀ/ਵਿੰਗ ਅਲਾਟ (U-17) ਹੋਈ ਹੈ।ਪੂਰੇ ਜ਼ਿਲ੍ਹੇ (ਸ਼ਹੀਦ ਭਗਤ ਸਿੰਘ ਨਗਰ) ਵਿੱਚ ਕੋਈ ਵੀ ਫੁੱਟਬਾਲ ਦੀ ਰੈਜ਼ੀਡੈਂਸ਼ੀਅਲ ਵਿੰਗ ਨਹੀਂ ਹੈ। ਤੇ ਸਾਨੂੰ U-17 ਦੇ ਅੰਡਰ ਖਿਡਾਰੀਆਂ ਲਈ 20 ਸੀਟਾਂ ਅਲਾਟ ਹੋਈਆਂ ਹਨ। ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਯੋਗ ਕੋਚ ਨਿਯੁਕਤ ਕੀਤੇ ਗਏ ਹਨ, ਅਤੇ ਆਧੁਨਿਕ ਖੇਡ ਉਪਕਰਣ ਪ੍ਰਦਾਨ ਕੀਤੇ ਗਏ ਹਨ। ਅਕੈਡਮੀ ਵਿਦਿਆਰਥੀਆਂ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵਰਗੇ ਸੰਗਠਨਾਂ ਅਧੀਨ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਵੀ ਤਿਆਰ ਕਰੇਗੀ। ਸਕੂਲ ਭਵਿੱਖ ਵਿੱਚ ਹੋਰ ਚਾਹਵਾਨ ਖਿਡਾਰੀਆਂ ਦਾ ਸਮਰਥਨ ਕਰਨ ਲਈ ਅਕੈਡਮੀ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਅਸੀਂ ਅੱਗੇ ਪੰਜਾਬ ਸਿੱਖਿਆ ਵਿਭਾਗ ਵੱਲੋਂ ਉਮਰ ਗੁਣ 14 ਸਾਲ ਦੇ ਖਿਡਾਰੀਆਂ ਲਈ ਵੀ ਰੈਜ਼ੀਡੈਂਸ਼ੀਅਲ ਅਕੈਡਮੀ ਦੀ ਮੰਗ ਕੀਤੀ ਹੈ ਤੇ ਸਾਨੂੰ ਭਵਿੱਖ ਵਿੱਚ ਆਸ ਹੈ ਕਿ ਸਾਨੂੰ ਇਸ ਲਈ ਵੀ ਸੀਟਾਂ ਜਲਦੀ ਅਲਾਟ ਹੋ ਜਾਣਗੀਆਂ।

Leave a Reply

Your email address will not be published. Required fields are marked *

error: Content is protected !!