ਮੁਕੰਦਪੁਰ 07 ਮਈ (ਹਰਿੰਦਰ ਸਿੰਘ) ਲਾਇਨ ਕਲੱਬ ਮੁਕੰਦਪੁਰ ਸਮਾਜ ਸੇਵਾ ਦੇ ਵਿੱਚ ਆਪਣਾ ਬਣਦਾ ਰੋਲ ਪਹਿਲ ਦੇ ਆਧਾਰ ਤੇ ਨਿਭਾਅ ਰਹੀ ਹੈ।ਇਹ ਕਲੱਬ 1994 ਦੀ ਸਥਾਪਿਤ ਕਲੱਬ ਹੈ ਅਤੇ ਆਪਣੇ ਸੇਵਾ ਕਾਰਜਾਂ ਲਈ ਸਮਾਜ ਵਿੱਚ ਜਾਣੀ ਜਾਂਦੀ ਹੈ। ਲਾਇਨ ਕਲੱਬ ਮੁਕੰਦਪੁਰ ਦੀ ਸਲਾਨਾ ਮੀਟਿੰਗ ਲਾਇਨ ਰਾਜੀਵ ਸ਼ਰਮਾ ਕਲੱਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਅਨਮੋਲ ਰੈਸਟੋਰੈਂਟ ਬੰਗਾ ਵਿਖੇ ਹੋਈ ਜਿਸ ਵਿੱਚ ਸਮੂਹ ਕਲੱਬ ਦੇ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਲਾਇਨ ਅਮਰਜੀਤ ਖਟਕੜ੍ਹ ਕਲੱਬ ਸੈਕਟਰੀ ਵਲੋਂ ਇਕ ਜੁਲਾਈ 2025 ਤੋਂ ਹੁਣ ਤੱਕ ਦੇ ਕੀਤੇ ਗਏ 35 ਪ੍ਰੋਜੈਕਟਾਂ ਬਾਰੇ ਕਲੱਬ ਦੇ ਮੈਂਬਰਾਂ ਨੂੰ ਜਾਣੂ ਕਰਵਾਇਆ ਅਤੇ ਰਿਪੋਰਟ ਪੇਸ਼ ਕੀਤੀ। ਇਸ ਦੇ ਨਾਲ ਹੀ ਲਾਇਨ ਗੁਰਮੁਖ ਸਿੰਘ ਵਲੋਂ ਕਲੱਬ ਦੇ ਅਕਾਊਂਟ ਪੇਸ਼ ਕੀਤੇ ਜੋ ਕਿ ਸਰਬ ਸੰਮਤੀ ਨਾਲ ਪਾਸ ਕੀਤੇ ਗਏ। ਲਾਇਨ ਬਲਜਿੰਦਰ ਕੁਮਾਰ ਬਿੱਲਾ ਵੱਲੋਂ ਆਪਣੀ ਪੀ ਆਰ ਓ ਰਿਪੋਰਟ ਸਮੂਹ ਮੈਬਰਾਂ ਪੇਸ਼ ਕੀਤੀ ਗਈ ਜਿਸ ਵਿੱਚ ਸਾਰੇ ਮੈਂਬਰਾਂ ਵੱਲੋਂ ਪੀ ਆਰ ਓ ਨੂੰ ਵਧੀਆ ਕਾਰਗੁਜਾਰੀ ਲਈ ਵਧਾਈ ਦਿੱਤੀ ਗਈ । ਲਾਇਨ ਰਜੀਵ ਸ਼ਰਮਾ ਵੱਲੋਂ ਲਾਇਨ ਕਲੱਬ ਮੁਕੰਦਪੁਰ ਦੇ ਨਵੇਂ ਮੈਂਬਰ ਸਾਹਿਬਾਨ ਨੂੰ ਜੀ ਆਇਆ ਆਖਿਆ ਗਿਆ। ਇਸ ਦੇ ਨਾਲ ਹੀ ਸਾਲ 2026-27 ਵਾਸਤੇ ਨਵੀਂ ਟੀਮ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸੀਨੀਅਰ ਲਾਇਨ ਰਾਜ ਕੁਮਾਰ ਕਜ਼ਲਾ ਨੂੰ ਕਲੱਬ ਦਾ ਪ੍ਰਧਾਨ ਬਣਾਇਆ ਗਿਆ ਅਤੇ ਲਾਇਨ ਕੁਲਦੀਪ ਬੰਗਾ ਵਾਇਸ ਪ੍ਰਧਾਨ 1 ਅਤੇ ਲਾਇਨ ਬਲਜਿੰਦਰ ਕੁਮਾਰ ਬਿੱਲਾ ਵਾਈਸ ਪ੍ਰਧਾਨ 2 ਪ੍ਰੈਜੀਡੈਂਟ ਚੁਣੇ ਗਏ। ਇਸ ਤੋਂ ਇਲਾਵਾ ਲਾਇਨ ਅਮਰਜੀਤ ਖਟਕੜ੍ਹ ਨੂੰ ਸਰਬ ਸੰਮਤੀ ਨਾਲ ਫਿਰ ਕਲੱਬ ਸੈਕਟਰੀ,ਲਾਇਨ ਧਰਿੰਦਰ ਬੱਧਣ ਜੁਆਇੰਟ ਸੈਕਟਰੀ ਲਾਇਨ ਗੁਰਮੁਖ ਸਿੰਘ ਵਿੱਤ ਸਕੱਤਰ ਲਾਇਨ ਮਦਨ ਲਾਲ ਵਾਈਸ ਵਿੱਤ ਸਕੱਤਰ, ਲਾਇਨ ਗੁਰਪਾਲ ਸਿੰਘ ਪੀ ਆਰ ਓ ਲਾਈਨ ਹਰਦੇਵ ਰਾਮ ਪੀ ਆਰ ਓ ਇਲੈਕਟਰੋਨਿਕ ਮੀਡੀਆ, ਲਾਇਨ ਹਰਵਿੰਦਰ ਕੁਮਾਰ ਟੇਮਰ ਅਤੇ ਅਮਨ ਆਨੰਦ ਨੂੰ ਸਹਾਇਕ ਟੇਮਰ ਲਾਇਆ ਗਿਆ। ਟੇਲ ਟਵਿਸਟਰ ਲਈ ਲਾਇਨ ਕਮਲਜੀਤ ਮਹਿਮੀ ਇਸੇ ਤਰ੍ਹਾਂ ਕਲੱਬ ਦੇ ਮੈਂਬਰਸ਼ਿਪ ਚੇਅਰਮੈਨ ਲਾਇਨ ਪਰਮਜੀਤ ਸਿੰਘ ਰਹੇਲਾ, ਕਲੱਬ ਐਡਮਨ ਲਾਈਨ ਬਲਜੀਤ ਸਿੰਘ ਲੱਲ ,ਕਲੱਬ ਮਾਰਕੀਟਿੰਗ ਚੇਅਰਮੈਨ ਲਾਈਨ ਜਸਬੀਰ ਸਿੰਘ ਰਹੇਲਾ, ਡਾਇਰੈਕਟਰ ਦੇ ਵਿੱਚ ਲਾਇਨ ਰਾਜੀਵ ਸ਼ਰਮਾ, ਲਾਇਨ ਅਰਜਨ ਦੇਵ ਵਰਮਾ,ਲਾਇਨ ਪ੍ਰਿਸੀਪਲ ਮਨਜੀਤ ਸਿੰਘ, ਲਾਇਨ ਕਿਸ਼ਨ ਖਟਕੜ੍ਹ , ਲਾਇਨ ਰਸ਼ਪਾਲ ਸਿੰਘ ਚੁਣੇ ਗਏ । ਜਨਰਲ ਬਾਡੀ ਮੈਂਬਰ ਮੈਡਮ ਮੰਗਲ ਦੇਵੀ ,ਮੈਡਮ ਵਰਿੰਦਰ ਕੌਰ, ਲਾਇਨ ਮੋਹਨ ਲਾਲ ਬੀਕਾ, ਲਾਇਨ ਹਰੀਸ਼ ਕਟਾਰੀਆ , ਲਾਇਨ ਕਸ਼ਮੀਰ ਸਿੰਘ, ਲਾਇਨ ਤੁਰਨ ਕਟਾਰੀਆ, ਲਾਇਨ ਹਰਚਰਨਜੀਤ ਸਿੰਘ, ਲਾਇਨ ਜਸਪ੍ਰੀਤ ਸਿੰਘ ਟੀਮ ਦਾ ਗਠਨ ਕੀਤਾ ਗਿਆ। ਚੋਣ ਪ੍ਰਕਿਰਿਆ ਵਿੱਚ ਲਾਇਨ ਕਲੱਬ ਦੇ ਸਾਰੇ ਮੈਂਬਰ ਮੌਜੂਦ ਸਨ ਇਸ ਤੋਂ ਇਲਾਵਾ ਕਲੱਬ ਵੱਲੋਂ ਆਉਂਦੇ ਮਹੀਨਿਆਂ ਲਈ ਪ੍ਰੋਜੈਕਟਾਂ ਦੀ ਰੂਪ ਰੇਖਾ ਦੀ ਤਿਆਰ ਕੀਤੀ ਗਈ ਅੰਤ ਵਿੱਚ ਨਵੀਂ ਟੀਮ ਵੱਲੋਂ ਇਹ ਅਹਿਸਾਸ ਦਵਾਇਆ ਗਿਆ ਕਿ ਉਹ ਪਿਛੋਕੜ ਦੀ ਤਰ੍ਹਾਂ ਮਾਨਵਤਾ ਦੀ ਸੇਵਾ ਹਿਤ ਵੱਧ ਚੜ੍ਹ ਕੇ ਕੰਮ ਕਰੇਗੀ ਅਤੇ ਡਿਸਟ੍ਰਿਕਟ 321 ਡੀ ਵਿੱਚ ਕਲੱਬ ਦਾ ਨਾਂ ਰੋਸ਼ਨ ਕਰੇਗੀ।ਕਲੱਬ ਪ੍ਰਧਾਨ ਰਜੀਵ ਸ਼ਰਮਾ ਵੱਲੋਂ ਲਾਇਨ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

