ਨਸ਼ਾ ਪੀੜਤਾਂ ਲਈ ਏਕੀਕ੍ਰਿਤ ਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ

ਨਸ਼ਾ ਪੀੜਤਾਂ ਲਈ ਏਕੀਕ੍ਰਿਤ ਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਮਨਾਇਆ

ਨਵਾਂਸ਼ਹਿਰ 08 ਮਈ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਸਕੱਤਰ ਸ਼ਿਵ ਦੁਲਾਰ ਸਿੰਘ ਢਿੱਲੋਂ ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬ੍ਰਾਂਚ, ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ “ਵਿਸ਼ਵ ਰੈੱਡ ਕਰਾਸ ਦਿਵਸ” ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ ਅਤੇ ਦੱਸਿਆ ਕਿ ਇਸ ਸਾਲ ਦੀ ਥੀਮ “ਮਨੁੱਖਤਾ ਨੂੰ ਜਿੰਦਾ ਰੱਖਣਾ” ਹੈ। ਇਸ ਮੌਕੇ ਤੇ ਉਨ੍ਹਾਂ ਨੇ ਰੈੱਡ ਕਰਾਸ ਦੇ ਬਾਨੀ ਸਰ ਹੈਨਰੀ ਡਿਊਨੇਂਟ ਅਤੇ ਭਾਈ ਘਨੱਈਆ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਉਨ੍ਹਾਂ ਨੇ ਜੰਗ ਵਿੱਚ ਲੜ ਰਹੇ ਫੱਟੜ ਹੋਏ ਸੈਨਿਕਾ ਦੀ ਨਿਰਸਵਾਰਥ ਸਹਾਇਤਾ ਕੀਤੀ। ਫੱਟੜ ਹੋਏ ਸੈਨਿਕਾ ਨੂੰ ਹਰ ਲੋੜੀਦੀ ਡਾਕਟਰੀ ਸਹਾਇਤਾ ਦੇ ਕੇ ਸਮਾਜ ਕਲਿਆਣ ਦਾ ਕੰਮ ਕੀਤਾ ਅਤੇ ਇਸ ਨਾਲ ਮਾਨਵਤਾ ਦੀ ਸੇਵਾ ਲਈ ਰੈੱਡ ਕਰਾਸ ਦੀ ਸਥਾਪਨਾ ਕੀਤੀ। ਅੱਜ ਵਿਸ਼ਵ ਦੇ ਹਰ ਦੇਸ਼ ਵਿੱਚ ਰੈੱਡ ਕਰਾਸ ਸੰਸਥਾ ਬਿਨਾ ਕਿਸੇ ਜਾਤੀ,ਭੇਦਭਾਵ ਦੇ ਕੰਮ ਕਰ ਰਹੀ ਹੈ। ਕਿਸੇ ਵੀ ਦੇਸ਼ ਵਿੱਚ ਕੁਦਰਤੀ ਆਫਤ ਜਿਵੇ, ਲੜਾਈ, ਭੁੱਖਮਰੀ,ਹੜ੍ਹਾ ਦੇ ਹਾਲਾਤ ਜਾ ਹੋਰ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਰੈੱਡ ਕਰਾਸ ਸਭ ਤੋਂ ਪਹਿਲਾ ਮੁਫਤ ਵਿੱਚ ਸੇਵਾ ਪ੍ਰਦਾਨ ਕਰਦੀ ਹੈ।ਇਸ ਦੇ ਨਾਲ ਹੀ ਸਾਡੇ ਦੇਸ਼ ਵਿੱਚ ਵੀ ਰੈੱਡ ਕਰਾਸ ਦੁਆਰਾ ਕਈ ਸਾਰੀਆਂ ਗਤੀਵਿਧੀਆ ਚਲਾਈਆ ਜਾ ਰਹੀਆਂ ਹਨ। ਜਿਨਾਂ ਵਿੱਚ ਇੱਕ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨਾ ਹੈ, ਜੋ ਕਿ ਪੂਰੇ ਦੇਸ਼ ਵਿੱਚ ਬਿਲਕੁੱਲ ਮੁਫਤ ਵਿੱਚ ਨਸ਼ੇ ਨਾਲ ਪੀੜਤ ਨੌਜਵਾਨਾਂ ਦਾ ਇਲਾਜ ਕਰ ਕੇ ਉਨਾਂ ਨੂੰ ਮੁੜ ਸਧਾਰਨ ਜਿੰਦਗੀ ਵਿੱਚ ਲਿਆਉਣਾ ਹੈ ਉਨ੍ਹਾਂ ਨੇ ਕਿਹਾ ਕੋਈ ਵੀ ਇਨਸਾਨ ਜੋ ਖਤਰੇ ਵਿੱਚ ਹੈ, ਉਸਨੂੰ ਬਚਾਉਣ ਦਾ ਯਤਨ ਕੀਤਾ ਜਾਵੇ। ਅੰਤ ਵਿੱਚ ਉਨ੍ਹਾਂ ਨੇ ਕੇਂਦਰ ਵਿਖੇ ਦਾਖਲ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਵੀ ਸਾਰਿਆ ਨੂੰ ਦੇਸ਼ ਵਿੱਚ ਲੋੜਵੰਦ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਜੋ ਅਸੀ ਵੀ ਸਮਾਜਿਕ ਕਲਿਆਣ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ ਤੇ ਅਸੀ ਸਾਰੇ ਹੀ ਮਾੜੀਆਂ ਆਦਤਾਂ ਨੂੰ ਤਿਆਗ ਕੇ ਚੰਗੇ ਕੰਮ ਕਰ ਕੇ ਇੱਕ ਚੰਗੇ ਮਨੁੱਖ ਬਣੀਏ। ਇਸ ਮੌਕੇ ਤੇ ਸੁਭਾਸ਼ ਅਰੋੜਾ ਸਮਾਜ ਸੇਵੀ ਨੇ ਇਕੱਠ ਨੂੰ ਆਪਣੀਆਂ ਸਾਹਿਤਕ ਵੰਨਗੀਆਂ ਰਾਹੀਂ ਆਪਣੀ ਜਿੰਦਗੀ ਵਿੱਚ ਚੰਗੇ ਕੰਮ ਕਰ ਕੇ ਮਾਤਾ ਪਿਤਾ ਦੇ ਆਗਿਆਕਾਰੀ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਵਿਜੇ ਕੁਮਾਰ ਕੌਂਸਲਰ ਅਤੇ ਕਮਲਜੀਤ ਕੌਰ ਕੌਂਸਲਰ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਰੈੱਡ ਕਰਾਸ ਦੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਕਿ ਇਸ ਕੇੰਦਰ ਵਿਚ ਨਸ਼ੇ ਨਾਲ ਪੀੜਤ ਨੌਜਵਾਨਾਂ ਦਾ ਬਿਲਕੁੱਲ ਮੁਫਤ ਵਿੱਚ ਇਲਾਜ ਕੀਤਾ ਜਾਦਾ ਹੈ। ਇਸ ਮੌਕੇ ਸਟਾਫ ਮੈਂਬਰ ਦਿਨੇਸ਼ ਕੁਮਾਰ,ਪ੍ਰਵੇਸ਼ ਕੁਮਾਰ, ਮਨਜੀਤ ਸਿੰਘ, ਪਰਵੀਨ ਕੁਮਾਰੀ, ਕੁਲਵਿੰਦਰ ਰਾਮ, ਕਮਲਾ ਰਾਣੀ ਅਤੇ ਮਰੀਜ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!