ਬੀ.ਡੀ.ਸੀ ਨੇ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਬਲੱਡ ਯੂਨਿਟ ਸੇਵਾ ਤੇ ਸਹਿਯੋਗ ਜਾਰੀ ਰੱਖਣ ਦਾ ਪ੍ਰਣ ਲਿਆ

ਬੀ.ਡੀ.ਸੀ ਨੇ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਬਲੱਡ ਯੂਨਿਟ ਸੇਵਾ ਤੇ ਸਹਿਯੋਗ ਜਾਰੀ ਰੱਖਣ ਦਾ ਪ੍ਰਣ ਲਿਆ

ਨਵਾਂਸ਼ਹਿਰ 09 ਮਈ (ਹਰਿੰਦਰ ਸਿੰਘ) ਮਨੁੱਖੀ ਸਰੀਰਾਂ ਵਿੱਚ ਖੂਨ ਨਾ ਬਣਨ ਦੀ ਕਮੀ ਨੂੰ ਥੈਲੇਸੀਮੀਆ ਪੀੜਤ ਆਖਿਆ ਜਾਂਦਾ ਹੈ। ਇਸ ਸੰਸਥਾ ਵਲੋਂ ਅਜਿਹੇ ਲੋੜਵੰਦਾਂ ਨੂੰ ਪਹਿਲ ਦੇ ਅਧਾਰ ਤੇ ਬਗੈਰ ਟੈਸਟ- ਚਾਰਜਿਜ਼ ਬਲੱਡ ਜਾਰੀ ਕੀਤਾ ਜਾਂਦਾ ਹੈ। ਸੰਸਥਾ ਦੇ ਮੁੱਖ ਦੁਆਰ ਤੇ ਹੋਈ ਇਕੱਤਰਤਾ ਵਿੱਚ ਇਹ ਪ੍ਰਣ ਲਿਆ ਗਿਆ ਕਿ ਬੀ.ਡੀ.ਸੀ ਵਲੋਂ ਪਹਿਲਾਂ ਦੀ ਤਰ੍ਹਾਂ ਥੈਲੇਸੀਮੀਆ ਪੀੜਤਾਂ ਦੀ ਬਲੱਡ ਯੂਨਿਟ ਸੇਵਾ ਤੇ ਸਹਿਯੋਗ ਜਾਰੀ ਰਹੇਗਾ। ਸੰਸਥਾ ਵਲੋਂ ਸਕੱਤਰ ਜੇ ਐਸ ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਅਤੇ ਬੀ.ਟੀ.ਓ ਡਾ.ਅਜੇ ਬੱਗਾ ਨੇ ਥੈਲੇਸੀਮੀਆ ਵਾਰੇ ਵੇਰਵੇ ਸਹਿਤ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਸ ਕਮੀ ਤੋਂ ਪੀੜਤ ਵਿਅਕਤੀਆਂ ਦੀ ਮਾਨਸਿਕ ਸ਼ਕਤੀ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਯੋਗਾ ਕਸਰਤ ਉਤਸ਼ਾਹਜਨਕ ਸਥਿਤੀ ਪ੍ਰਦਾਨ ਕਰਦੀ ਹੈ । ਮੌਕੇ ਤੇ ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਡਾ.ਅਜੇ ਬੱਗਾ, ਯੁਵਰਾਜ ਕਾਲ੍ਹੀਆ, ਮੈਨੇਜਰ ਮਨਮੀਤ ਸਿੰਘ, ਮਲਕੀਅਤ ਸਿੰਘ ਸੜੋਆ, ਰਾਜੀਵ ਭਾਰਦਵਾਜ , ਅਸ਼ੀਸ਼ ਕੁਮਾਰ, ਮੁਕੇਸ਼ ਕਾਹਮਾ, ਨਰਿੰਦਰ ਪਾਲ ਤੂਰ, ਜਤਿੰਦਰ ਸਿੰਘ, ਨੇਹਾ ਕੌਸ਼ਲ, ਸੰਤੋਸ਼ ਕੁਮਾਰੀ, ਗੁਰਪ੍ਰੀਤ ਕੌਰ, ਦਰੁਨ, ਬਲਜਿੰਦਰ ਕੌਰ, ਧਰਮਪ੍ਰੀਤ ਸਿੰਘ, ਬਬਨੀਤ ਸਿੰਘ ਤੇ ਸਟਾਫ ਹਾਜ਼ਰ ਸੀ। ਸੰਸਥਾ ਵਲੋਂ ਸੱਭ ਨੂੰ ਫਲ੍ਹ ਫਰੂਟ ਤਕਸੀਮ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!