ਨਵਾਂਸ਼ਹਿਰ 12 ਮਈ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ “ਰਾਸ਼ਟਰੀ ਤਕਨਾਲੌਜੀ ਦਿਵਸ” ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਇਸ ਮੌਕੇ ਤੇ ਇੰਜੀਨੀਅਰ ਸੰਦੀਪ ਕੁਮਾਰ ਪੀ.ਸੀ. ਐਸ. ਜ਼ਿਲ੍ਹਾ ਰੋਜ਼ਗਾਰ ਅਫਸਰ, ਸ਼ਹੀਦ ਭਗਤ ਸਿੰਘ ਨੇ ਕੇਂਦਰ ਵਿਖੇ ਦਾਖਲ ਮਰੀਜਾਂ ਨੂੰ ਸੇਧ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਨੌਜਵਾਨ ਕੰਮ ਕਰਨ ਦਾ ਇਰਾਦਾ ਬਣਾਉਦਾ ਹੈ,ਤਾਂ ਸੰਭਾਵੀ ਤੌਰ ਤੇ ਉਸ ਨੂੰ ਮੁਕੰਮਲ ਵੀ ਕਰਦਾ ਹੈ। ਇਹ ਸਾਡੀ ਇੱਛਾ ਸ਼ਕਤੀ ਤੇ ਹੀ ਨਿਰਭਰ ਕਰਦਾ ਹੈ ਕਿ ਅਸੀ ਕਿਹੜਾ ਰਸਤਾ ਚੁਨਣਾ ਹੈ ਸਹੀ ਜਾਂ ਗਲਤ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਤੁਹਾਨੂੰ ਨਸ਼ੇ ਤੇ ਲਾਉਣ ਵਾਲੇ ਲੋਕ ਅੱਜ ਆਪਣਾ ਵਧੀਆ ਜੀਵਨ ਬਿਤਾ ਰਹੇ ਹਨ ਤੇ ਅਸੀ ਉਨ੍ਹਾਂ ਨੇ ਬਹਿਕਾਵੇ ਵਿੱਚ ਆ ਕੇ ਆਪਣਾ ਹੀ ਨੁਕਸਾਨ ਕੀਤਾ ਹੈ। ਇਸ ਮੌਕੇ ਤੇ ਅਮਿਤ ਕੁਮਾਰ ਪਲੇਸਮੈੰਟ ਅਫਸਰ ਨੇ ਕੇਂਦਰ ਵਿਖੇ ਦਾਖਲ ਨੌਜਵਾਨਾਂ ਨੂੰ ਭਰੋਸਾ ਦਵਾਇਆ ਕਿ ਜੇਕਰ ਕੋਈ ਵੀ ਨੌਜਵਾਨ ਕੰਮ ਕਰਨ ਦੀ ਇੱਛਾ ਰੱਖਦਾ ਹੈ ਤਾਂ ਰੋਜਗਾਰ ਦਫਤਰ ਵਲੋਂ ਉਨ੍ਹਾਂ ਨੂੰ ਪੂਰੀ ਸਹਾਇਤਾ ਦਿੱਤੀ ਜਾਵੇਗੀ । ਉਨ੍ਹਾਂ ਦੀ ਯੋਗਤਾ ਅਤੇ ਤਜਰਬਾ ਦੇ ਅਨੁਸਾਰ ਰੋਜਗਾਰ ਦਿਵਾਉਣ ਵਿੱਚ ਸਹਾਇਤਾ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਕੰਮ ਕਰਨ ਲਈ ਵੱਖ ਵੱਖ ਡਿਜੀਟਲ ਮੋਬਾਈਲ ਐਪਸ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਨੂੰ ਕਿਵੇਂ ਅਮਲੀ ਰੂਪ ਵਿੱਚ ਲਿਆਇਆ ਜਾਵੇ, ਇਸ ਬਾਰੇ ਵਿਸਥਾਰ ਨਾਲ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਕੇਂਦਰ ਵਿੱਚ ਇਨਾ ਐਪਸ ਦੀ ਵਰਤੋਂ ਨਾਲ ਮਰੀਜਾਂ ਦੀ ਕੌਂਸਲਿੰਗ ਸੈਸ਼ਨਾਂ ਨੂੰ ਹੋਰ ਕਿਵੇ ਬਿਹਤਰ ਬਣਾਇਆ ਜਾ ਸਕਦਾ ਹੈ ਅਤੇ ਇਸ ਨਾਲ ਕੌਸਲਰ ਵਧੀਆ ਨਤੀਜੇ ਪ੍ਰਾਪਤ ਕਰ ਸਕਦਾ ਹਨ। ਇਸ ਮੌਕੇ ਤੇ ਵੰਦਨਾ ਲਓ ਡਿਪਟੀ ਡਾਇਰੈਕਟਰ, ਮੇਰਾ ਯੁਵਾ ਭਾਰਤ, ਸ਼ਹੀਦ ਭਗਤ ਸਿੰਘ ਨਗਰ ਨੇ ਕੇਂਦਰ ਵਿਖੇ ਦਾਖਿਲ ਨੌਜਵਾਨਾਂ ਨੂੰ “ਮੇਰਾ ਯੁਵਾ ਭਾਰਤ” ਦੁਆਰਾ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਨੌਜਵਾਨਾਂ ਨੂੰ “ਮੇਰਾ ਯੁਵਾ ਭਾਰਤ” ਨਾਲ ਜੁੜਨ ਦੀ ਅਪੀਲ ਵੀ ਕੀਤੀ। ਉਨਾਂ ਨੇ ਕਿਹਾ ਕਿ ਜੇਕਰ ਨੌਜਵਾਨ ਕਿਸੇ ਵੀ ਖੇਡ ਵਿੱਚ ਦਿਲਚਸਪੀ ਰੱਖਦੇ ਹਨ, ਤਾਂ ਉਹ ਵੱਖਰੇ ਤੌਰ ਤੇ ਕਲੱਬ ਬਣਾ ਸਕਦੇ ਹਨ, ਤੇ ਉਨਾ ਨੂੰ ਖੇਡਾਂ ਦਾ ਸਮਾਨ ਮੁਹੱਈਆ ਵੀ ਕਰਵਾਇਆ ਜਾਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਰਾਸ਼ਟਰੀ ਤਕਨਾਲੌਜੀ ਦਿਵਸ ਦੇ ਮੌਕੇ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸਮੇਂ ਦੇ ਮੁਤਾਬਕ ਸਾਨੂੰ ਵਿਗਿਆਨਕ ਯੁੱਗ ਨਾਲ ਜੁੜਨ ਦੀ ਲੋੜ ਹੈ, ਕਿ ਦਿਨ ਪ੍ਰਤੀ ਦਿਨ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ। ਉਨ੍ਹਾਂ ਨੇ ਅੱਜ ਦੇ ਇਸ ਸਾਲ ਦੇ ਥੀਮ “ਸਮਾਵੇਸ਼ੀ ਵਿਕਾਸ ਲਈ ਜਿੰਮੇਵਾਰ ਨਵੀਨਤਾ” ਤੇ ਗਲਬਾਤ ਕਰਦਿਆਂ ਕਿਹਾ ਕਿ ਅਸੀਂ ਵੀ ਟੈਕਨਾਲੌਜੀ ਨੂੰ ਸਿੱਖ ਕੇ ਵੱਖ ਵੱਖ ਕਿਤਿਆਂ ਵਿੱਚ ਰੋਜਗਾਰ ਪ੍ਰਾਪਤ ਕਰ ਸਕਦੇ ਹਾਂ। ਜੇਕਰ ਕੋਈ ਵੀ ਨੌਜਵਾਨ ਕੋਈ ਵੀ ਨੌਜਵਾਨ ਕਿਸੇ ਵੀ ਕਿੱਤੇ ਨੂੰ ਕਰਨ ਵਿੱਚ ਦਿਲਚਸਪੀ ਰੱਖਦਾ ਹੈ ਤਾਂ ਉਨ੍ਹਾਂ ਨੂੰ ਜ਼ਿਲ੍ਹਾ ਰੋਜਗਾਰ ਦਫਤਰ ਵਲੋਂ ਪੂਰੀ ਸਹਾਇਤਾ ਪ੍ਰਦਾਨ ਕਰਵਾਈ ਜਾਵੇਗੀ। ਜਿਸ ਦਾ ਭਰੋਸਾ ਜਿਲਾ ਰੋਜਗਾਰ ਅਫਸਰ ਵਲੋਂ ਵੀ ਦਿੱਤਾ ਗਿਆ ਹੈ ਅੰਤ ਵਿੱਚ ਵਿਜੇ ਕੁਮਾਰ, ਕੌਂਸਲਰ ਨੇ ਬਾਹਰੋਂ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਜਾਣ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਨੇ ਰਾਸ਼ਟਰੀ ਟੈਕਨੌਲੋਜੀ ਦਿਵਸ ਦੇ ਸਬੰਧ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਅੰਤ ਵਿੱਚ ਸਾਰਿਆਂ ਨੂੰ ਰਿਫਰੈਸ਼ਮੈੰਟ ਦਿੱਤੀ ਗਈ। ਇਸ ਮੌਕੇ ਤੇ ਨਿਸ਼ਾਂਤ, ਕਮਲਜੀਤ ਕੌਰ,ਪ੍ਰਵੀਨ ਕੁਮਾਰੀ, ਦਿਨੇਸ਼ ਕੁਮਾਰ, ਪ੍ਰਵੇਸ਼ ਕੁਮਾਰ, ਕੁਲਵੰਤ ਸਿੰਘ, ਕੁਲਵਿੰਦਰ ਕੁਮਾਰ,ਕਮਲਾ ਰਾਣੀ, ਕੋਮਲਪਰੀਤ ਕੌਰ ਅਤੇ ਕੇਂਦਰ ਵਿਖੇ ਦਾਖਲ ਨੌਜਵਾਨ ਹਾਜ਼ਰ ਸਨ।




