ਸਾਬਕਾ ਕੌਂਸਲਰ ਗੁਰਦੇਵ ਕੌਰ ਨੇ ਬੂਟੇ ਲਗਾ ਕੇ ਮਨਾਇਆ ਜਨਮ ਦਿਨ

ਬੂਟੇ ਲਗਾ ਕੇ ਮਨਾਓ ਜਨਮ ਦਿਨ-ਗੁਰਦੇਵ ਕੌਰ

ਨਵਾਂਸ਼ਹਿਰ 12 ਮਈ (ਹਰਿੰਦਰ ਸਿੰਘ) ਵਾਤਾਵਰਣ ਸੰਭਾਲ ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਦੀ ਧਰਮ ਪਤਨੀ ਸਾਬਕਾ ਕੌਂਸਲਰ ਗੁਰਦੇਵ ਕੌਰ ਨੇ ਆਪਣਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ। ਇਸ ਮੋਕੇ ਤੇ ਹਿਆਲਾ ਪਿੰਡ ਦੇ ਨੇੜੇ ਨਹਿਰ ਕਿਨਾਰੇ ਵੱਖ-ਵੱਖ ਕਿਸਮਾਂ ਦੇ 5 ਬੂਟੇ ਲਗਾਉਣ ਸਮੇਂ ਗੁਰਦੇਵ ਕੌਰ ਨੇ ਕਿਹਾ ਕਿ ਦੇਸ਼ ਭਰ ਵਿੱਚ ਤੇਜੀ ਨਾਲ ਵੱਧ ਰਹੀ ਆਬਾਦੀ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਨਿਰਮਾਣ ਕਰ ਕੇ ਜੰਗਲ ਹੇਠ ਰਕਬਾ ਲਗਾਤਾਰ ਘੱਟਣ ਨਾਲ ਕੁਦਰਤੀ ਅਸੰਤੁਲਨ ਵੱਧਦਾ ਜਾ ਰਿਹਾ ਹੈ। ਜਿਸ ਕਰ ਕੇ ਦੇਸ਼ ਵਿੱਚ ਹੱੜ,ਸੋਕਾ, ਬੇਮੌਸਮੀ ਬਰਸਾਤ,ਪਹਾੜਾਂ ਤੇ ਬੱਦਲ ਫੱਟਣ,ਤੂਫਾਨ ਆਉਣ,ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣਾ ਅਤੇ ਆਕਸੀਜਨ ਦੀ ਕਮੀ ਵਰਗੀਆਂ ਕੁੱਦਰਤੀ ਆਫਤਾਂ ਵੱਧਦੀਆਂ ਦਾ ਰਹੀਆਂ ਹਨ। ਇਹਨਾਂ ਤੋਂ ਬਚਣ ਲਈ ਧਰਤੀ ਤੇ ਹਰਿਆਲੀ ਵੱਧਾਉਣਾ ਬਹੁਤ ਜਰੂਰੀ ਹੈ। ਹਰੇਕ ਇੰਨਸਾਨ ਨੂੰ ਆਓਣ ਵਾਲੇ ਕਲ ਦੀ ਬੇਹਤਰੀ ਲਈ ਹਰ ਇਕ ਮੌਕੇ ਵੱਧ ਤੋਂ ਵੱਧ ਬੂਟੇ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਸਮੇਂ ਦੀ ਲੋੜ ਹੈ।

Leave a Reply

Your email address will not be published. Required fields are marked *

error: Content is protected !!