ਰਾਜ ਸਰਕਾਰ ਤੇ ਕੇਂਦਰੀ ਸਮਾਜ ਸੇਵੀ ਸੰਸਥਾ ਦੇ ਉੱਚ ਸਿਹਤ ਅਧਿਕਾਰੀਆਂ ਵਲੋਂ ਬੀ.ਡੀ.ਸੀ.ਨਵਾਂਸਹਿਰ ਦਾ ਨਿਰੀਖਣ

ਰਾਜ ਸਰਕਾਰ ਤੇ ਕੇਂਦਰੀ ਸਮਾਜ ਸੇਵੀ ਸੰਸਥਾ ਦੇ ਉੱਚ ਸਿਹਤ ਅਧਿਕਾਰੀਆਂ ਵਲੋਂ ਬੀ.ਡੀ.ਸੀ.ਨਵਾਂਸਹਿਰ ਦਾ ਨਿਰੀਖਣ

ਨਵਾਂਸ਼ਹਿਰ 3 ਜੂਨ (ਹਰਿੰਦਰ ਸਿੰਘ) ਸਥਾਨਕ ਬੀ.ਡੀ.ਸੀ ਬਲੱਡ ਸੈਂਟਰ ਤੋੱ ਦਿਨ ਰਾਤ ਅਧਾਰਿਤ ਹੋ ਰਹੀਆਂ ਸੇਵਾਵਾਂ ਦੀ ਜਾਣਕਾਰੀ ਹਿੱਤ ਪੰਜਾਬ ਸਟੇਟ ਏਡਜ ਕੰਟਰੋਲ ਸੋਸਾਇਟੀ ਚੰਡੀਗੜ੍ਹ ਦੇ ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ.ਵਿਸ਼ਾਲ ਗਰਗ ਅਤੇ ਡਾਇਰੈਕਟਰ ਹੈਲਥ ਸਿਸਟਮ ਸਪੈਸ਼ਲਿਸਟ ਸ਼ੋਸ਼ਲ ਡਿਵੈਲਪਮੈਂਟ , ਸਮਾਜ ਸੇਵੀ ਸੰਸਥਾ, ਨਵੀਂ ਦਿੱਲੀ ਵਲੋਂ ਮੈਡਮ ਸਰੰਗਾ ਪਨਵਰ ਵਲੋਂ ਬੀ.ਡੀ.ਸੀ ਦਾ ਨਿਰੀਖਣ ਕੀਤਾ ਗਿਆ। ਬੀ.ਡੀ.ਸੀ. ਦੇ ਪ੍ਰਧਾਨ ਐਡਵੋਕੇਟ ਐਸ.ਕੇ.ਸਰੀਨ, ਸ਼੍ਰੀ ਮਨਮੀਤ ਸਿੰਘ ਮੈਨੇਜਰ ਅਤੇ ਸ਼੍ਰੀ ਨਰਿੰਦਰ ਪਾਲ ਦਫਤਰੀ ਸਕੱਤਰ ਜੀ ਵਲੋਂ ਉਹਨਾਂ ਦਾ ਰਸਮੀ ਸਵਾਗਤ ਕੀਤਾ ਗਿਆ। ਇਸ ਮੌਕੇ ਡਾ.ਅਜੇ ਬੱਗਾ (ਬੀ.ਟੀ.ਓ.) ਨੇ ਉੱਚ ਅਧਿਕਾਰੀਆਂ ਨੂੰ ਬਲੱਡ ਸੈਂਟਰ ਵਿਖੇ ਹੋਲ “ਬਲੱਡ” ਤੇ “ਬਲੱਡ ਸੈਲ ਸੈਪਾਰੇਟਰ ਯੂਨਿਟ ਰਾਹੀਂ” ਦਿਨ-ਰਾਤ ਚੱਲਦੀ ਸੇਵਾ ਵਾਰੇ ਤਕਨੀਕੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬਲੱਡ ਸੈਂਟਰ ਵਲੋਂ ਸਰਕਾਰ ਦੁਆਰਾ ਨਿਰਧਾਰਤ ਬਲੱਡ ਦੀਆਂ ਟੈਸਟ ਫੀਸਾਂ ਤੋਂ ਵੀ ਘੱਟ ਫੀਸ ਲਈ ਜਾ ਰਹੀ ਹੈ। ਬੀ.ਟੀ.ਓ ਵਲੋਂ ਜਾਣਕਾਰੀ ਦਿੱਤੀ ਗਈ ਕਿ ਕਰੀਬ 12 ਥੈਲੇਸੀਮੀਆਂ ਦੇ ਮਰੀਜਾਂ ਨੂੰ ਬਿਨ੍ਹਾਂ ਟੈਸਟ ਫੀਸ ਅਤੇ ਬਿਨ੍ਹਾਂ ਰਿਪਲੇਸਮੈਂਟ ਬਲੱਡ ਯੂਨਿਟ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਬਿਨਾਂ ਕਿਡਨੀ ਅਤੇ ਕੈਂਸਰ ਦੇ ਮਰੀਜਾਂ ਨੂੰ 20 ਤੌਂ 30 % ਤੱਕ ਟੈਸਟਾਂ ਦੀਆਂ ਫੀਸਾਂ ਵਿੱਚ ਰਿਆਇਤ ਦਿੱਤੀ ਜਾਂਦੀ ਹੈ। ਡਾ.ਵਿਸ਼ਾਲ ਗਰਗ ਅਤੇ ਮੈਡਮ ਸਰੰਗਾ ਪਨਵਰ ਵਲੋਂ ਬਲੱਡ ਸੈਂਟਰ ਦਾ ਨਿਰੀਖਣ ਕਰਨ ਉਪ੍ਰੰਤ ਦੱਸਿਆ ਕਿ ਰਾਜ ਸਰਕਾਰ ਅਤੇ ਨੈਸ਼ਨਲ ਐਨ ਜੀ ਓ ਜਰੂਰਤਮੰਦ ਮਰੀਜਾਂ ਨੂੰ ਮਿਆਰੀ ਅਤੇ ਸੁਰੱਖਿਅਤ ਸਿਹਤ ਸਹੂਲਤਾਂ ਦਵਾਉਣ ਵਾਸਤੇ ਵਚਨਬੱਧ ਹੈ। ਇਸ ਆਸ਼ੇ ਮੁਤਾਬਿਕ ਬੀ.ਡੀ.ਸੀ ਵਲੋਂ ਸੇਵਾਵਾਂ ਦੇਣ ਤੇ ਸਤੁੰਸ਼ਟੀ ਪ੍ਰਗਟ ਕਰਦਿਆਂ ਉੱਚ ਅਧਿਕਾਰੀਆਂ ਵਲੋਂ ਆਖਿਆ ਗਿਆ ਕਿ ਇਸ ਟੀਚੇ ਨੂੰ ਪੂਰਾ ਕਰਨ ਵਿੱਚ ਚੈਰੀਟੇਬਲ ਸੰਸਥਾਵਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਹਨਾਂ ਆਸ ਪ੍ਰਗਟਾਈ ਕਿ ਜੋ ਚੈਰੀਟੇਬਲ ਸੰਸਥਾਵਾਂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀਆਂ ਹਨ ਉਹਨਾਂ ਨੂੰ ਸਮਾਜ ਵਲੋਂ ਵੀ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ।ਸੰਸਥਾ ਦੇ ਪ੍ਰਧਾਨ ਸ਼੍ਰੀ ਐਸ.ਕੇ. ਸਰੀਨ ਐਡਵੋਕੇਟ ਵਲੋਂ ਡਾ.ਵਿਸ਼ਾਲ ਗਰਗ ਅਤੇ ਮੈਡਮ ਸਰੰਗਾ ਪਨਵਰ ਨੂੰ ਦੁਸ਼ਾਲੇ ਅਤੇ ਖੂਨਦਾਨ ਲਹਿਰ ਪ੍ਰਤੀ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!