ਖੂਨ ਦੀ ਮੰਗ ਨੂੰ ਵਧਦਿਆਂ ਵੇਖ ਆਈ ਟੀ ਆਈ ਵਲੋਂ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਨ

ਖੂਨ ਦੀ ਮੰਗ ਨੂੰ ਵਧਦਿਆਂ ਵੇਖ ਆਈ ਟੀ ਆਈ ਵਲੋਂ ਸਵੈ-ਇਛੁੱਕ ਖੂਨਦਾਨ ਕੈਂਪ ਦਾ ਆਯੋਜਨ

ਨਵਾਂਸ਼ਹਿਰ:04 ਜੂਨ (ਹਰਿੰਦਰ ਸਿੰਘ) ਸਥਾਨਕ ਸ਼ਹੀਦ- ਏ- ਆਜਮ ਸ.ਭਗਤ ਸਿੰਘ ਸਰਕਾਰੀ ਆਈ.ਟੀ.ਆਈ ਨਵਾਂਸ਼ਹਿਰ ਦੇ ਪ੍ਰਿੰਸੀਪਲ,ਸਟਾਫ ਤੇ ਸਿਖਿਆਰਥੀਆਂ ਨੂੰ ਜਦੋਂ ਇਹ ਜਾਣਕਾਰੀ ਮਿਲ੍ਹੀ ਕਿ ਗਰਮੀਆਂ ਦੇ ਮੌਸਮ ਵਿੱਚ ਜੀਵਨ ਜੋਤਾਂ ਨੂੰ ਜਗਦੇ ਰੱਖਣ ਲਈ ਖੂਨਦਾਨ ਕੈਂਪ ਦੀ ਸਖਤ ਜ਼ਰੂਰਤ ਹੈ ਤਾਂ ਉਹਨਾਂ ਵਲੋਂ ਬੀ.ਡੀ.ਸੀ ਬਲੱਡ ਸੈਂਟਰ ਦੇ ਤਕਨੀਕੀ ਸਹਿਯੋਗ ਨਾਲ ਪ੍ਰਿੰਸੀਪਲ ਮਨਜੀਤ ਸਿੰਘ ਦੀ ਯੋਗ ਅਗਵਾਈ ਹੇਠ ਖੂਨਦਾਨ ਕੈਂਪ ਦਾ ਆਯੋਜਿਨ ਕੀਤਾ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਸੁਰਿੰਦਰਜੀਤ ਸਿੰਘ ਸੰਘਾ ਨੇ ਆਪਣੇ ਸਾਥੀ ਇਨਸਟਰਕਟਰਾਂ ਰਣਜੀਤ ਵਰਮਾ ਅਤੇ ਪਰਮਿੰਦਰਜੀਤ ਸਿੰਘ ਨਾਲ ਸਾਂਝੇ ਤੌਰ ਤੇ ਕੀਤਾ। ਇਸ ਮੌਕੇ ਤੇ ਬੀ.ਟੀ.ਓ ਡਾ. ਅਜੇ ਬੱਗਾ ਵਲੋਂ ਖ਼ੂਨਦਾਨ ਕਰਨ ਦੇ ਲਾਭ ਅਤੇ ਦਾਨ ਕਰਨ ਦੇ ਡਾਕਟਰੀ ਪੈਮਾਨੇ ਵਾਰੇ ਜਾਣੂ ਕਰਵਾਇਆ ਗਿਆ। ਉਹਨਾਂ ਵਲੋਂ ਖੂਨਦਾਨ ਨੂੰ ਜੀਵਨ ਦਾਨ ਦੱਸਦਿਆਂ ਕਿਹਾ ਕਿ ਮਨੁੱਖੀ ਖੂਨ ਦਾ ਕੋਈ ਬਦਲ ਨਹੀਂ ਹੈ ਇਸ ਲਈ ਇੱਕ ਬੁੱਝ ਰਹੀ ਜੀਵਨ ਜੋਤ ਨੂੰ ਜਗਦੇ ਰੱਖਣ ਲਈ ਇੱਕ ਤੰਦਰੁਸਤ ਵਿਅਕਤੀ ਨੂੰ ਹੀ ਅੱਗੇ ਆਉਣਾ ਪੈਂਦਾ ਹੈ, ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਵੇ, ਉਸਦਾ ਸਰੀਕਰ ਵਜਨ ਘੱਟੋ ਘੱਟ 45 ਕਿਲੋ ਹੋਵੇ, ਹੀਮੋਗਲੋਬਿਨ 12.5 ਪ੍ਰਤੀਸ਼ਤ ਹੋਵੇ, ਉਹ ਡਾਕਟਰੀ ਪ੍ਰਵਾਨਗੀ ਨਾਲ੍ਹ ਖੂਨਦਾਨ ਕਰ ਸਕਦਾ ਹੈ। ਇਸ ਮੌਕੇ ਬੀ.ਡੀ.ਸੀ ਵਲੋਂ ਮਾਸਟਰ ਨਰਿੰਦਰ ਸਿੰਘ ਭਾਰਟਾ, ਨਰਿੰਦਰ ਪਾਲ ਤੂਰ , ਮੈਨੇਜਰ ਮਨਮੀਤ ਸਿੰਘ, ਆਈ.ਟੀ.ਆਈ.ਸਟਾਫ , ਸਿਖਿਆਰਥੀ ਅਤੇ ਬੀ.ਡੀ.ਸੀ ਸਟਾਫ ਹਾਜਰ ਰਿਹਾ । ਸੰਸਥਾ ਵਲੋਂ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ,ਸਰਟੀਫਿਕੇਟ ਤੇ ਡੋਨਰ ਕਾਰਡ ਜਾਰੀ ਕੀਤੇ ਗਏ।

Leave a Reply

Your email address will not be published. Required fields are marked *

error: Content is protected !!