ਆਲਾ ਦੁਆਲਾ ਸਾਫ ਰੱਖੋ ਅਤੇ ਤੰਦਰੁਸਤੀ ਪਾਓ: ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ
ਨਵਾਂਸ਼ਹਿਰ 05 ਜੂਨ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਲੋਂ ‘ਵਿਸ਼ਵ ਵਾਤਾਵਰਨ ਦਿਵਸ” ਰੀਜੈਂਸੀ ਪਾਰਕ, ਰਾਂਹੋ ਵਿਖੇ ਵਾਤਾਵਰਨ ਸੇਵਾ ਸੁਸਾਇਟੀ ਰਾਂਹੋ ਅਤੇ ਬੈੱਡਮਿੰਟਨ ਕਲੱਬ ਰਾਹੋਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹੇਮੰਤ ਰਣਦੇਵ ਬੌਬੀ ਸਾਬਕਾ ਪ੍ਰਧਾਨ ਵੀ ਪਹੁੰਚੇ। ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਇਕੱਤਰਤਾ ਨੂੰ ਦੱਸਿਆ ਕਿ ਇਹ ਦਿਨ 1972 ਤੋਂ ਦੁਨੀਆਂ ਭਰ ਵਿੱਚ ਵਾਤਾਵਰਨ ਨੂੰ ਸ਼ੁੱਦ ਰੱਖਣ ਲਈ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਦਾ ਹੈ। ਜਿੱਥੇ ਮਨੁੱਖ ਨੇ ਸੁੱਖ ਦੇ ਸਾਧਨ ਪੈਦਾ ਕੀਤੇ ਹਨ , ਉੱਥੇ ਵਾਤਾਵਰਨ ਵਿੱਚ ਵਿਗਾੜ ਵੀ ਆਇਆ ਹੈ। ਜਿਸ ਨਾਲ ਲੋਕ ਵੱਖ ਵੱਖ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਹਨ। ਸਾਨੂੰ ਆਲਾ ਦੁਆਲਾ ਸਾਫ ਰੱਖਣ ਲਈ ਕੂੜਾ ਕਰਕਟ ਖਤਮ ਕਰਨਾ ਚਾਹੀਦਾ ਹੈ, ਉੱਥੇ ਪਲਾਸਟਿਕ , ਜਹਿਰੀਲੀਆਂ ਦਵਾਈਆਂ, ਖਾਦ ਦੀ ਵਰਤੋਂ ਬੰਦ ਕਰਕੇ ਦਰੱਖਤਾਂ ਨੂੰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਨੇ ਰੁੱਖਾਂ ਦੀ ਮਾਤਾ ਥੀਮੱਕਾ ਸ਼ਾਲੂਮਾਰਦਾ ਜੋ ਕਿ ਵਾਤਾਵਰਨ ਪ੍ਰੇਮੀ ਸੀ , ਉਸ ਦੇ ਜੀਵਨ ਤੇ ਚਾਨਣਾ ਪਾਇਆ, ਜਿਸ ਨੇ ਰੁੱਖਾਂ ਨੂੰ ਆਪਣੇ ਬੱਚੇ ਸਮਝ ਕੇ ਪਾਲਿਆ ਤੇ ਪਦਮ ਸ਼੍ਰੀ ਅਵਾਰਡ ਵੀ ਪ੍ਰਾਪਤ ਕੀਤਾ। ਉਨ੍ਹਾਂ ਨੇ ਰਾਜਸਥਾਨ ਦੀ ਇੱਕ ਘਟਨਾ ਦਾ ਬਿਆਨ ਕੀਤਾ ਕਿ ਰੁੱਖਾ ਨੂੰ ਬਚਾਉਣ ਖਾਤਰ ਬਿਸ਼ਨੋਈ ਔਰਤਾਂ ਅਤੇ ਮਰਦਾਂ ਨੇ ਕੁਰਬਾਨੀਆਂ ਦਿੱਤੀਆਂ। ਅਪੀਲ ਕੀਤੀ ਕਿ ਜੰਗਾ-ਯੁੱਧਾਂ ਨੂੰ ਬੰਦ ਕਰਕੇ ਵਿਚਾਰਾਂ ਨਾਲ ਮਸਲੇ ਹੱਲ ਕਰਨੇ ਚਾਹੀਦੇ ਹਨ। ਇਸ ਮੌਕੇ ਤੇ ਹੇੰਮਤ ਰਣਦੇਵ ਬੌਬੀ ਨੇ ਮਨੁੱਖੀ ਜੀਵਨ ਵਿੱਚ ਵਾਤਾਵਰਨ ਦੀ ਅਹਿਮੀਅਤ ਨੂੰ ਵਿਸਥਾਰ ਸਹਿਤ ਦੱਸਿਆ ਅਤੇ ਯਕੀਨ ਦਿਵਾਇਆ ਕਿ ਰਾਹੋਂ ਵਾਸੀਆਂ ਨੂੰ ਗੰਦਗੀ ਤੋਂ ਮੁਕਤੀ ਮਿਲੇਗੀ। ਉਨ੍ਹਾਂ ਨੇ ਇਸ ਮੌਕੇ ਤੇ ਸਭ ਨੂੰ ਮੁਬਾਰਕਬਾਦ ਦਿੱਤੀ। ਵਾਤਾਵਰਨ ਸੁਸਾਇਟੀ ਦੇ ਮੈੰਬਰ ਜੀਤ ਰਾਮ ਹਿਆਲਾ ਨੇ ਸਭ ਨੂੰ ਜੀ ਆਇਆ ਕਿਹਾ ਅਤੇ ਧੰਨਵਾਦ ਕਰਦਿਆ ਸੁਸਾਇਟੀ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਉਂਦਿਆਂ ਕਿਹਾ ਕੇ ਹਰੇਕ ਮੈਂਬਰ ਨੂੰ ਇੱਕ ਪੌਦਾ ਲੱਗਾ ਕੇ ਉਸਦੀ ਸਾਂਭ ਸਭਾਲ ਉਦੋਂ ਤੱਕ ਜਰੂਰੀ ਕਰਨੀ ਚਾਹੀਦੀ ਹੈ ਜਦੋ ਤੱਕ ਉਹ ਪੌਦਾ ਵੱਡਾ ਹੋ ਕੇ ਦਰਖ਼ਤ ਨੀ ਬਣ ਜਾਂਦਾ ਉਹਨਾਂ ਸਮੂਹ ਵਾਤਾਵਰਣ ਪ੍ਰੇਮੀਆਂ ਦੀ ਸ਼ਲਾਘਾ ਕੀਤੀ ਅਤੇ ਸਭ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ ਡਾ. ਸੁਨੀਲ ਸੱਭਰਵਾਲ ਵਲੋਂ ਰਾਹੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੀ ਅਪੀਲ ਕੀਤੀ, ਅਮਿਤ ਅਨਵਰ ਨੇ ਰੁੱਖਾਂ ਨਾਲ ਸਬੰਧਿਤ ਗੀਤ ਪੇਸ਼ ਕਰਕੇ ਵਾਹ-ਵਾਹ ਖੱਟੀ, ਜਤਿੰਦਰ ਮੱਲ ਐਡਵੋਕੇਟ ਨੇ ਆਪਣੇ ਜਨਮ ਦਿਨ ਤੇ ਫਲਦਾਰ ਬੂਟਾ ਲਗਾਇਆ ਅਤੇ ਸਮਾਗਮ ਵਿੱਚ ਪਹੁੰਚੇ ਪੱਤਵੰਤਿਆਂ, ਰੈੱਡ ਕਰਾਸ ਮੈਂਬਰਾਂ , ਵਾਤਾਵਰਨ ਸੇਵਾ ਸੁਸਾਇਟੀ ਵਲੋਂ ਪਾਰਕ ਵਿੱਚ ਵੱਖ ਵੱਖ ਕਿਸਮਾਂ ਦੇ ਬੂਟੇ ਲਾ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਤੇ ਸਭ ਦਾ ਮੂੰਹ ਮਿੱਠਾ ਕਰਵਾਇਆ ਗਿਆ। ਅੱਜ ਦੇ ਸਮਾਗਮ ਵਿੱਚ ਮੰਗਤ ਰਾਏ ਚੋਪੜਾ, ਪਵਨ ਕੁਮਾਰ ਕਸ਼ਯਪ, ਰਾਮ ਸਾਹਿਲ, ਸੋਹਣ ਸਿੰਘ ਭੱਟੀ, ਗੁਰੂਦੇਵ ਬੱਤਰਾ, ਅਮਰਚੰਦ ਚੁੱਘ, ਪਰਦੀਪ ਗੁੰਬਰ, ਰਜੇਸ਼ ਗੁੰਬਰ, ਡਾ. ਰੋਮੇਸ਼ ਚੋਪੜਾ, ਗਿਆਨ ਚੰਦ, ਛੋਟੂ ਰਾਮ(ਸੇਵਾ ਮੁਕਤ ਡਿਪਟੀ ਡੀ.ਈ. ਓ.), ਰਜਿੰਦਰ ਕੁਮਾਰ, ਕਿਰਨਦੀਪ ਕੌਰ, ਜਸਮੀਨ ਕੌਰ, ਜਸਪ੍ਰੀਤ ਕੌਰ, ਹਰਜੀਤ ਸਿੰਘ, ਬਲਵਿੰਦਰ ਕੁਮਾਰ ਹੰਸ, ਪੰਡਿਤ ਮੋਨੂੰ ਕੁਮਾਰ, ਕੁਸ਼ਲ ਚੋਪੜਾ, ਇੰਦਰ ਜੀਤ ਸਿੰਘ ਅਤੇ ਹੋਰ ਮੈਂਬਰ ਹਾਜਿਰ ਸਨ।




