ਅਨਮਜੋਤ ਕੌਰ ਐਸ.ਡੀ.ਐਮ ਨਵਾਂਸ਼ਹਿਰ ਨੇ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਦਿੱਤਾ ਆਈ-ਕਾਰਡ

ਅਨਮਜੋਤ ਕੌਰ ਐਸ.ਡੀ.ਐਮ ਨਵਾਂਸ਼ਹਿਰ ਨੇ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਦਿੱਤਾ ਆਈ-ਕਾਰਡ

ਨਵਾਂਸ਼ਹਿਰ 10 ਜੂਨ (ਹਰਿੰਦਰ ਸਿੰਘ)ਅਨਮਜੋਤ ਕੌਰ ਐਸ.ਡੀ. ਐਮ ਨਵਾਂਸ਼ਹਿਰ ਨੇ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਪੁੱਤਰ ਸੰਤੋਖ ਸਿੰਘ ਨੂੰ ਆਈ-ਕਾਰਡ ਦਿੱਤਾ। ਇਸ ਮੌਕੇ ਅਨਮਜੋਤ ਕੌਰ ਐਸ.ਡੀ. ਐਮ ਨਵਾਂਸ਼ਹਿਰ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਅਗਨੀ ਭੇਟ ਕਰਨ ਦੀ ਬਜਾਏ ਜੇਕਰ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਇਹ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਅਨਮਜੋਤ ਕੌਰ ਨੇ ਇਸ ਸੇਵਾ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਸਰੀਰ ਦਾਨੀ ਸੱਜਣਾਂ ਅਤੇ ਦੋਆਬਾ ਸੇਵਾ ਸੰਮਤੀ ਦੇ ਮੈਂਬਰਾਂ ਦਾ ਦੇਸ਼ ਦੀ ਸੇਵਾ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ! ਇਸ ਮੌਕੇ ਦੋਆਬਾ ਸੇਵਾ ਸੰਮਤੀ ਤੋਂ ਰਤਨ ਕੁਮਾਰ ਜੈਨ , ਮਾਸਟਰ ਹੁਸਨ ਲਾਲ,ਅਤੇ ਹੋਰ ਮੈਂਬਰਾਂ ਨੇ ਸੰਮਤੀ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਦੋਆਬਾ ਸੇਵਾ ਸੰਮਤੀ ਨੇ ਦੱਸਿਆ ਕਿ ਮਰਨ ਉਪਰੰਤ ਸਰੀਰ ਦਾਨ ਕਰਨ ਦੇ ਚਾਹਵਾਨਾਂ ਦੇ ਫਾਰਮ ਭਰ ਕੇ ਮੈਡੀਕਲ ਕਾਲਜ ਵਿਖੇ ਭੇਜੇ ਜਾਂਦੇ ਹਨ, ਜਿੱਥੋਂ ਉਨ੍ਹਾਂ ਦੇ ਆਈ-ਕਾਰਡ ਬਣਾਏ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਅੱਜ 148 ਵੇਂ ਸਰੀਰ ਦਾਨੀ ਨੂੰ ਆਈ-ਕਾਰਡ ਦਿੱਤੇ ਗਏ। ਇਸ ਮੌਕੇ ਦਾਨੀ ਕੈਪਟਨ ਸਤਨਾਮ ਸਿੰਘ ਨੇ ਕਿਹਾ ਕਿ ਜੇਕਰ ਮਰਨ ਤੋਂ ਬਾਅਦ ਕੋਈ ਵਿਦਿਆਰਥੀ ਉਨ੍ਹਾਂ ਦੇ ਸਰੀਰ ਤੋਂ ਸਿੱਖਿਆ ਲੈ ਕੇ ਡਾਕਟਰ ਬਣ ਕੇ ਹੋਰ ਜ਼ਿੰਦਗੀਆਂ ਬਚਾ ਲਵੇ ਤਾਂ ਉਨ੍ਹਾਂ ਦਾ ਜਨਮ ਅਤੇ ਮਰਨ ਦੋਵੇਂ ਸਫ਼ਲ ਹੁੰਦੇ ਹਨ। ਕੈਪਟਨ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਪਤਨੀ ਚਰਨ ਕੌਰ,ਬੇਟੀਆਂ ਜਸਵੀਰ ਕੌਰ, ਲਖਵੀਰ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ ਦੀ ਸਹਿਮਤੀ ਨਾਲ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੈ। ਇਸ ਮੌਕੇ ਦੋਆਬਾ ਸੇਵਾ ਸੰਮਤੀ ਦੇ ਸਕੱਤਰ ਰਤਨ ਕੁਮਾਰ ਜੈਨ, ਅਸ਼ੋਕ ਸ਼ਰਮਾ ਸੇਵਾ ਮੁਕਤ ਬੈਂਕ ਮੈਨੇਜਰ ਹਾਜ਼ਰ ਸਨ।ਤਸਵੀਰ -ਅਨਮਜੋਤ ਕੌਰ ਐਸ.ਡੀ. ਐਮ ਪਿੰਡ ਦੁਪਾਲਪੁਰ ਨਿਵਾਸੀ ਕੈਪਟਨ ਸਤਨਾਮ ਸਿੰਘ ਨੂੰ ਆਈ ਕਾਰਡ ਦਿੰਦੇ ਹੋਏ ਨਾਲ ਦੋਆਬਾ ਸੇਵਾ ਸਮੰਤੀ ਦੇ ਅਹੁੱਦੇਦਾਰ ਅਤੇ ਮੈਂਬਰ। ਤਸਵੀਰ

Leave a Reply

Your email address will not be published. Required fields are marked *

error: Content is protected !!