ਹਰ ਪਿੰਡ ਨੂੰ ਮੁਢਲੀਆਂ ਸਹੂਲਤਾਂ ਦੇਣਾ ਸਰਕਾਰ ਦੀ ਪ੍ਰਮੁੱਖ ਜਿੰਮੇਵਾਰੀ -ਡਾਕਟਰ ਸੁੱਖੀ
ਬੰਗਾ (ਹਰਿੰਦਰ ਸਿੰਘ/ਮਨਦੀਪ ਦੁੱਗਲ) ਹਰ ਪਿੰਡ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਅਹਿਮ ਜਿੰਮੇਵਾਰੀ ਹੈ। ਇਸ ਵਚਨਬਧਤਾ ਨੂੰ ਦੁਹਰਾਉਂਦਿਆਂ ਹੋਇਆ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਪਿੰਡ ਖਟਕੜ੍ਹ ਖੁਰਦ ਦੀ ਸਾਫ ਸੁਥਰੇ ਪਾਣੀ ਵਾਲੀ ਟੈਂਕੀ ਲੋਕ ਅਰਪਣ ਕੀਤੀ। ਪਿੰਡ ਖਟਕੁੜ੍ਹ ਖੁਰਦ ਨੂੰ ਪਹਿਲਾਂ ਪੀਣ ਵਾਲੇ ਪਾਣੀ ਦੀ ਸਪਲਾਈ ਪਿੰਡ ਹਿਓਂ ਤੋਂ ਕੀਤੀ ਜਾਂਦੀ ਸੀ। ਪਿੰਡ ਦੇ ਇੱਕ ਪਾਸੇ ਦਾ ਪਾਣੀ ਖਰਾਬ ਹੋਣ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਦਾ ਖਤਰਾ ਮੰਡਰਾ ਰਿਹਾ ਸੀ। ਉਹਨਾਂ ਨੇ ਗ੍ਰਾਮ ਪੰਚਾਇਤ ਖਟਕੜ ਖੁਰਦ ਦੇ ਉਦਮ ਸਦਕਾ ਇਸ ਪਿੰਡ ਦੀ ਮੁੱਖ ਮੰਗ ਮੁੱਖ ਮੰਤਰੀ ਜੀ ਦੇ ਨਾਲ ਕੀਤੀ ਅਤੇ ਪਿੰਡ ਨੂੰ ਪਾਣੀ ਵਾਲੀ ਟੈਂਕੀ ਅਤੇ 500 ਫੁੱਟ ਤੋਂ ਡੂੰਘਾ ਬੋਰ ਮੋਟਰ ਲਗਵਾ ਕੇ ਅੱਜ ਉਸ ਦਾ ਉਦਘਾਟਨ ਕੀਤਾ। ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦਾ ਕੋਈ ਵੀ ਅਜਿਹਾ ਪਿੰਡ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਨਹੀਂ ਛੱਡਿਆ ਜਿਸ ਪਿੰਡ ਵਿੱਚ ਬੁਨਿਆਦੀ ਸਹੂਲਤਾਂ ਨਾ ਹੋਣ। ਹਰ ਇੱਕ ਪਿੰਡ ਨੂੰ ਪੀਣ ਵਾਲੇ ਸਾਫ ਸੁਥਰਾ ਪਾਣੀ ਦੇਣਾ ਅਤੇ ਡਾਕਟਰੀ ਸਹਾਇਤਾ ਦੇਣਾ ਇਸਦੇ ਨਾਲ ਹੀ ਹਰੇਕ ਘਰ ਦਾ ਬਿਜਲੀ ਦਾ ਬਿਲ ਮਾਫ ਅਤੇ ਹਰ ਪਿੰਡ ਨੂੰ ਰਾਸ਼ਨ ਪ੍ਰਦਾਨ ਕਰਨਾ ਸਰਕਾਰ ਆਪਣੀਆਂ ਡਿਊਟੀ ਬਾਖੂਬੀ ਨਿਭਾ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਸਰਕਾਰ ਬੀਬੀਆਂ ਵਾਸਤੇ ਬਣਦਾ ਮਾਣ ਭੱਤਾ ਉਹਨਾਂ ਦੇ ਖਾਤਿਆਂ ਵਿੱਚ ਪਾਉਣ ਜਾ ਰਹੀ ਹੈ। ਇਹ ਸਮੇਂ ਪਿੰਡ ਦੀ ਸਰਪੰਚ ਸ਼੍ਰੀਮਤੀ ਅਮਰੀਕ ਕੌਰ ਵੱਲੋਂ ਡਾਕਟਰ ਸਾਹਿਬ ਦਾ ਅਤੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਆਏ ਸ੍ਰੀ ਸੋਹਣ ਲਾਲ ਜੀ ਢੰਡਾ ਜਿਲ੍ਹਾ ਪ੍ਰਧਾਨ ਐਸੀ ਵਿੰਗ ਦਾ ਧੰਨਵਾਦ ਵੀ ਕੀਤਾ ਗਿਆ ।ਇਸ ਸਮੇਂ ਹੋਰਾਂ ਤੋਂ ਇਲਾਵਾ ਸਰਦਾਰ ਜਸਵਿੰਦਰ ਸਿੰਘ ਜਲ ਵਿਭਾਗ ਅਮਰਜੀਤ ਸਿੰਘ ਜੇ ਈ ਅਤੇ ਸ੍ਰੀ ਮਦਨ ਗੋਪਾਲ ਪੰਚ ,ਤ੍ਰਲੋਚਨ ਸਿੰਘ ਪੰਚ, ਜਗਜੀਤ ਦੁੱਗਲ ਪੰਚ, ਦੀਪਕ ਕੁਮਾਰ ਪੰਚ , ਮੰਨਾ ਸਾਬਕਾ ਪੰਚ, ਕਮਲਜੀਤ ਸਿੰਘ ਮੋਨੂ ਸਾਬਕਾ ਪੰਚ,ਹਰਨੇਕ ਸਿੰਘ, ਰਵੀ ਸਿੰਘ, ਹਰੀ ਕ੍ਰਿਸ਼ਨ ਲੰਬਰਦਾਰ ਖੁਸ਼ਪਾਲ ਰਾਮ ਅਮਰਜੀਤ ਖਟਕੜ ਸਾਬਕਾ ਉਪ ਜਿਲਾ ਸਿੱਖਿਆ ਅਫਸਰ , ਮਦਨ ਲਾਲ ਸਾਬਕਾ ਬੈਂਕ ਮੈਨੇਜਰ, ਜੁਗਰਾਜ ਸਿੰਘ ਸਿੰਘ ਅਧਿਆਪਕ, ਹਰਮੇ ਚੰਦਰ ਕਸ਼ਮੀਰ ਕੌਰ ਪੰਚ, ਆਸ਼ਾ ਰਾਣੀ ਪੰਚ, ਦੀਪਕ ਕੁਮਾਰ ਪੰਚ, ਕੁਲਜੀਤ ਸਿੰਘ ਸਾਬਕਾ ਮੈਂਬਰ ਪੰਚਾਇਤ, ਸ਼ੀਲਾ ਗੁਰਪ੍ਰੀਤ ਦੁੱਗ ,ਮਨਦੀਪ, ਜੀਵਨ ਲਾਲ ਸਾਬਕਾ ਪੰਚ, ਸ੍ਰੀ ਜੈਲਾ ਰਾਮ ਚੌਕੀਦਾਰ, ਮੋਹਨ ਲਾਲ ,ਅਮਰੀਕ ਚੰਦ, ਸੁੱਚਾ ਰਾਮ ਹਲਵਾਈ, ਆਦਿ ਸ਼ਾਮਲ ਸਨ ।ਅੰਤ ਵਿੱਚ ਸਾਰਿਆਂ ਦਾ ਸਨਮਾਨ ਵੀ ਕੀਤਾ ਗਿਆ।

