ਨਸ਼ਾ ਅਨੰਦ ਪ੍ਰਾਪਤੀ ਦਾ ਸਾਧਨ ਨਹੀਂ, ਬਰਬਾਦੀ ਦਾ ਹੈ :- ਚਮਨ ਸਿੰਘ, ਪ੍ਰਾਜੈਕਟ ਡਾਇਰੈਕਟਰ
ਨਵਾਂਸ਼ਹਿਰ 12 ਜੂਨ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ 12 ਜੂਨ 2026 ਨੂੰ ਸਬ ਸੈਂਟਰ ਪਿੰਡ ਖੋਥੜਾਂ (ਬੰਗਾ) ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਸੰਦੀਪ ਕੁਮਾਰ (ਸਰਪੰਚ) ਨੇ ਕੀਤੀ।ਇਸ ਮੌਕੇ ਤੇ ਚਮਨ ਸਿੰਘ (ਪ੍ਰਾਜੈਕਟ ਡਾਇਰੈਕਟਰ) ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾ ਰੈੱਡ ਕਰਾਸ ਦੀ ਸਥਾਪਨਾ ਬਾਰੇ ਜਾਣਕਾਰੀ ਸਾਂਝੀ ਕੀਤੀ । ਉਨਾ ਨੇ ਕਿਹਾ ਕਿ ਰੈੱਡ ਕਰਾਸ ਸੰਸਥਾ ਬਿਨਾਂ ਕਿਸੇ ਜਾਤੀ ਭੇਦਭਾਵ ਦੇ ਸਾਰੇ ਸੰਸਾਰ ਵਿੱਚ ਸਮਾਜਿਕ ਕਲਿਆਣ ਦਾ ਕੰਮ ਕਰਦੀ ਹੈ। ਉਨਾ ਨੇ ਅੱਜ ਦੇ ਸਮੇਂ ਵਿੱਚ ਚਲ ਰਹੀ ਨਸ਼ੇ ਦੀ ਭਿਆਨਕ ਸਮੱਸਿਆ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨੋਜਵਾਨ ਆਪਣੇ ਅਸਲੀ ਮੂਲ ਆਧਾਰ ਤੋਂ ਭਟਕ ਕੇ ਨਸ਼ੇ ਦੇ ਆਦੀ ਹੋ ਰਹੇ ਹਨ। ਜੋ ਕਿ ਸਾਡੇ ਭੱਵਿਖ ਲਈ ਬਹੁਤ ਵੱਡੀ ਸਮੱਸਿਆ ਆ ਕੇ ਖੜੀ ਹੋ ਗਈ ਹੈ। ਪਰ ਸਰਕਾਰ ਨੇ ਨਸ਼ੇ ਦੀ ਰੋਕਥਾਮ ਲਈ ਬਹੁਤ ਜੋਰ ਲਗਾਇਆ ਹੈ, ਫਿਰ ਵੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ, ਜਿਸ ਦੇ ਨਤੀਜੇ ਨਾਕਾਰਤਮਕ ਆ ਰਹੇ ਹਨ। ਉਨਾਂ ਨੇ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ ਪੰਜਾਬ ਭਰ ਵਿੱਚ ਨਸ਼ੇ ਦੀ ਰੋਕਥਾਮ ਲਈ ਬਹੁਤ ਸਾਰੇ ਪੁਖਤਾ ਪ੍ਰਬੰਧ ਕੀਤੇ ਹਨ, ਨਸ਼ੇ ਦੇ ਆਦੀ ਵਿਅਕਤੀਆਂ ਲਈ ਮੁਫਤ ਹਸਪਤਾਲ ਖੋਲੇ ਹਨ, ਜਿੱਥੇ ਨਸ਼ੇ ਦਾ ਆਦੀ ਵਿਅਕਤੀ ਆਪਣੀ ਇੱਛਾ ਅਨੁਸਾਰ ਆਪਣਾ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ। ਉਨਾ ਨੇ ਕਿਹਾ ਸਾਡੀ ਨੌਜਵਾਨੀ ਆਪਣੇ ਸੱਭਿਆਚਾਰ ਅਤੇ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਭੁੱਲ ਗਈ ਹੈ ਕਿ ਕਿਸ ਤਰ੍ਹਾਂ ਸਾਡੇ ਸ਼ਹੀਦੀ ਯੋਧਿਆਂ ਨੇ ਆਪਣਾ ਖੂਨ ਵਹਾ ਕੇ ਇਸ ਦੇਸ਼ ਦੀ ਆਜਾਦੀ ਵਿੱਚ ਮੁੱਢਲਾ ਯੋਗਦਾਨ ਪਾਇਆ ਹੈ।ਕਈ ਵਾਰ ਨੌਜਵਾਨਾ ਨੂੰ ਨਸ਼ੇ ਦੇ ਪ੍ਰਤੀ ਜਿਆਦਾ ਜਾਣਕਾਰੀ ਨਹੀਂ ਹੁੰਦੀ ਅਤੇ ਮਾੜੀ ਸੰਗਤ ਵਿੱਚ ਦੋਸਤਾਂ ਨਾਲ ਮਿਲ ਕੇ ਨਸ਼ੇ ਦਾ ਸੇਵਨ ਕਰ ਲੈਂਦੇ ਹਨ, ਜਿਸ ਨਾਲ ਹੌਲੀ ਹੌਲੀ ਨੌਜਵਾਨ ਰੋਜਾਨਾ ਨਸ਼ੇ ਦੇ ਸੇਵਨ ਨਾਲ ਨਸ਼ੇ ਦੇ ਆਦੀ ਹੋ ਜਾਦੇ ਹਨ। ਇਸ ਨਾਲ ਬਾਆਦ ਵਿੱਚੋਂ ਨਸ਼ੇ ਨੂੰ ਛੱਡਣਾ ਉਨਾ ਲਈ ਬਹੁਤ ਮੁਸ਼ਕਿਲ ਹੋ ਜਾਦਾ ਹੈ , ਕਿਉਕਿ ਸਰੀਰ ਵੀ ਨਸ਼ੇ ਦਾ ਆਦੀ ਹੋ ਜਾਦਾ ਹੈ। ਉਨਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਅਤੇ ਸ਼ਹੀਦੀ ਯੋਧੇ, ਗੁਰੂਆਂ ਪੀਰਾਂ ਦੇ ਇਤਿਹਾਸ ਨਾਲ ਜੋੜਨਾ ਪਵੇਗਾ। ਉਨਾ ਨੂੰ ਨਸ਼ੇ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਣਾ ਪਵੇਗਾ ਤਾ ਹੀ ਨੌਜਵਾਨ ਜਾਗਰੂਕ ਹੋਣਗੇ। ਇਸ ਮੌਕੇ ਤੇ ਉਨ੍ਹਾਂ ਨੇ ਨਸ਼ੇ ਦੇ ਸੇਵਨ ਨਾਲ ਹੋਣ ਵਾਲੀਆ ਭਿਆਨਕ ਬਿਮਾਰੀਆਂ, ਕਾਲਾ ਪੀਲੀਆ ਅਤੇ ਐਚ. ਆਈ ਵੀ ਵਰਗੀਆਂ ਬਿਮਾਰੀਆਂ ਬਾਰੇ ਵੀ ਵਿਸਥਾਰਪੂਰਵਕ ਦੱਸਿਆ ਤਾਂ ਕਿ ਲੋਕ ਵੱਧ ਤੋਂ ਵੱਧ ਜਾਗਰੂਕ ਹੋ ਸਕਣ। ਇਸ ਮੌਕੇ ਤੇ ਪਿੰਡ ਵਾਸੀਆਨ ਦੇ ਸਵਾਲਾਂ ਦੇ ਉੱਤਰ ਦੇ ਕੇ ਸੰਤੁਸਟ ਕੀਤਾ।ਇਸ ਮੌਕੇ ਤੇ ਕਮਲਜੀਤ ਕੌਰ(ਕੌਸਲਰ) ਨੇ ਕੇਂਦਰ ਦੇ ਕੰਮਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਬਿਲਕੁਲ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ। ਜਿੱਥੇ ਕਿ ਪੀੜ੍ਹਤ ਵਿਅਕਤੀ ਨੂੰ ਪਰਿਵਾਰਕ ਮਾਹੌਲ ਦੀ ਤਰਾ ਰੱਖਿਆ ਜਾਂਦਾ ਹੈ ਅਤੇ ਵਧੀਆ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਤੇ ਸੰਦੀਪ ਕੁਮਾਰ(ਸਰਪੰਚ) ਨੇ ਪਿੰਡ ਵਾਸੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਨਸ਼ੇ ਵਿਰੋਧੀ ਜਾਗਰੂਕਤਾ ਕੈਂਪਾਂ ਲਗਵਾਉਦੇ ਰਹਿਣਗੇ। ਇਸ ਮੌਕੇ ਤੇ ਕਾਕਾ ਸਿੰਘ,ਨਿਰਮਲ ਦਾਸ, ਚਰਨਜੀਤ, ਸੁਰਿੰਦਰਪਾਲ ਕ੍ਰਿਸ਼ਨਾ , ਜਸਵੀਰ ਕੌਰ, ਆਸ਼ਾ ਰਾਣੀ, ਰਾਜਰਾਣੀ, ਜਸਵਿੰਦਰ ਸਿੰਘ, ਜਸਦੀਪ ਪਾਲ, ਰਸ਼ਪਾਲ ਕੌਰ, ਚਰਨਜੀਤ ਕੌਰ, ਗੀਤਾ, ਸਤੱਪਾਲ , ਸ਼ਿੰਦਰਪਾਲ, ਪ੍ਰੀਤ ਕੁਮਾਰ, ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਿਰ ਸਨ।





