*ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਬਾਬੂ ਮੇਲਾ ਰਾਮ ਖੇਪੜ ਨਾਲ ਕੀਤਾ ਦੁੱਖ ਸਾਂਝਾ*
ਬਲਾਚੌਰ, 14 ਜੂਨ (ਹਰਿੰਦਰ ਸਿੰਘ)-ਕਿਸਾਨ ਸੰਘਰਸ਼ ਵਿੱਚ ਸੰਯੁਕਤ ਮੋਚਚੇ ਦਾ ਨਿੱਠ ਕੇ ਸਾਥ ਦੇਣ ਵਾਲੇ ਕਿਸਾਨ ਆਗੂ ਬਾਬੂ ਮੇਲਾ ਰਾਮ ਦੀ ਨੌਜਵਾਨ ਨੌਂਹ ਦੇ ਅਚਾਨਕ ਸਦੀਵੀ ਵਿਛੋੜਾ ਦੇਣ ਜਾਣ ਕਾਰਨ ਪਰਿਵਾਰ ਨਾਲ ਸੰਯੁਕਤ ਮੋਰਚੇ ਦੇ ਆਗੂਆਂ ਨੇ ਉਹਨਾਂ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ। ਬਾਬੂ ਮੇਲਾ ਰਾਮ ਦੀ ਹੋਣਹਾਰ ਨੌਜਵਾਨ ਨੌਂਹ ਪਤਨੀ ਬਲਵਿੰਦਰ ਖੇਪੜ ਯੂ.ਐਸ.ਏ ਨੇ ਕਿਸਾਨ ਸੰਘਰਸ਼ ਦੌਰਾਨ ਖਾਸ ਤੌਰ ‘ਤੇ ਟੋਲ ਪਲਾਜਾ ਜਿਓਵਾਲ ਬੱਛੂਆਂ ਦੇ ਘਰ ਨੇੜੇ ਹੋਣ ਕਰਕੇ ਦਿਨ-ਰਾਤ ਸੇਵਾ ਕੀਤੀ ਸੀ। ਦੁੱਖ ਸਾਝਾ ਕਰਨ ਸਮੇਂ ਸੰਯੁਕਤ ਮੋਰਚੇ ਦੇ ਆਗੂ ਸੰਤੋਖ ਸਿੰਘ ਰੈਲ ਮਾਜਰਾ, ਨਿਰਮਲ ਸਿੰਘ ਔਜਲਾ, ਹਰਪਾਲ ਸਿੰਘ ਮੱਕੋਵਾਲ, ਕਰਨੈਲ ਸਿੰਘ ਭੱਲਾ, ਗੁਰਮੁੱਖ ਸਿੰਘ ਮਹਿਮੂਦਪੁਰ, ਸਵਰਨ ਸਿੰਘ ਰਾਏਪੁਰ ਨੰਗਲ, ਅਮਰੀਕ ਸਿੰਘ ਹਸਨਪੁਰ, ਧਰਮਪਾਲ ਨੰਬਰਦਾਰ, ਪ੍ਰੇਮ ਸਿੰਘ ਸਾਬਕਾ ਸਰਪੰਚ ਮੁੰਤੋਂ ਮੰਡ, ਹਰਵਿੰਦਰ ਸਿੰਘ ਚਾਹਲ ਮਹਿੰਦੀਪੁਰ, ਬਲਵੀਰ ਸਿੰਘ ਮਾਣੇਵਾਲ, ਚਰਨਜੀਤ ਸਿੰਘ ਚੰਨੀ, ਹਰਦੀਪ ਸਿੰਘ ਗਹੂੰਣ ਸਮੇਤ ਖੇਪੜ ਪਰਿਵਾਰ ਦੇ ਨੌਜਵਾਨ ਕਿਸਾਨ ਆਗੂ ਪ੍ਰਵੀਨ ਖੇਪੜ ਹਾਜ਼ਰ ਸਨ।
ਫੋਟੋ ਕੈਪਸ਼ਨ -ਜਿਓਵਾਲ ਬੱਛੂਆਂ ਵਿਖੇ ਕਿਸਾਨ ਆਗੂ ਬਾਬੂ ਮੇਲਾ ਰਾਮ ਖੇਪੜ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸੰਯੁਕਤ ਮੋਰਚੇ ਦੇ ਆਗੂ।

