ਮਿਡ ਡੇ ਮੀਲ ਵਰਕਰਾਂ ਨੇ ਮੁੱਖ ਮੰਤਰੀ ਦੇ ਨਾਂ ਦਿੱਤਾ ਡਿਪਟੀ ਕਮਿਸ਼ਨਰ ਨੂੰ ਹੱਕੀ ਮੰਗਾਂ ਸਬੰਧੀ ਮੰਗ ਪੱਤਰ

*ਮਿਡ ਡੇ ਮੀਲ ਵਰਕਰਾਂ ਨੇ ਮੁੱਖ ਮੰਤਰੀ ਦੇ ਨਾਂ ਦਿੱਤਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ*

ਨਵਾਂ ਸ਼ਹਿਰ 24 ਜੂਨ ( ਹਰਿੰਦਰ ਸਿੰਘ) ਅੱਜ ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀ ਜਿਲ੍ਹਾ ਮੀਤ ਪ੍ਰਧਾਨ ਰਾਜ ਰਾਣੀ, ਦਲਜੀਤ ਕੁਲਾਮ, ਬੀਨਾ ਮੁਕੰਦਪੁਰ, ਕਿਰਨ ਮੱਲੂ ਪੋਤਾ, ਕਮਲਜੀਤ ਕੌਰ ਪ੍ਰਧਾਨ ਬੰਗਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਮੁੱਖ ਮੰਤਰੀ ਦੇ ਨਾਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਆਗੂਆਂ ਨੇ ਮੰਗ ਪੱਤਰ ਵਿੱਚ ਦਰਜ ਮੰਗਾਂ ਸਬੰਧੀ ਦੱਸਿਆ ਕਿ ਉਹਨਾਂ ਨੂੰ ਪੂਰੇ ਸਕੇਲ ਵਿੱਚ ਰੈਗੂਲਰ ਹੋਣ ਤੱਕ 18000 ਰੁਪਏ ਘੱਟੋ ਘੱਟ ਉਜਰਤ ਦਿੱਤੀ ਜਾਵੇ, ਉਨ੍ਹਾਂ ਦੇ ਪਹਿਚਾਣ ਪੱਤਰ ਬਣਾਏ ਜਾਣ, ਗਰਮ ਅਤੇ ਸਰਦ ਰੁੱਤ ਦੀਆਂ ਵਰਦੀਆਂ ਦਿੱਤੀਆਂ ਜਾਣ, ਮਹਿਲਾ ਮੁਲਾਜਮਾਂ ਵਾਂਗ ਤਨਖਾਹ ਸਮੇਤ ਹਰ ਤਰ੍ਹਾਂ ਦੀਆਂ ਛੁੱਟੀਆਂ ਦਿੱਤੀਆਂ ਜਾਣ, ਪ੍ਰੀ ਨਰਸਰੀ ਵਾਲੇ ਬੱਚਿਆਂ ਦੀ ਗਿਣਤੀ ਪ੍ਰਾਇਮਰੀ ਸਕੂਲ ਵਿੱਚ ਕੀਤੀ ਜਾਵੇ ਅਤੇ ਹਰ ਸਕੂਲ ਵਿੱਚ ਦੋ ਵਰਕਰਾਂ ਰੱਖੀਆਂ ਜਾਣ, 25 ਬੱਚਿਆਂ ਦੇ ਵਾਧੇ ਪਿੱਛੇ ਇੱਕ ਵਰਕਰ ਰੱਖੀ ਜਾਵੇ, ਹਰ ਵਰਕਰ ਦਾ ਪੰਜ ਲੱਖ ਦਾ ਬੀਮਾ ਕੀਤਾ ਜਾਵੇ, ਕਿਸੇ ਵੀ ਹਾਦਸੇ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਵਿੱਚ ਪਹਿਲ ਦਿੱਤੀ ਜਾਵੇ, ਮਿਡ ਡੇ ਮੀਲ ਦੇ ਕੰਮ ਤੋਂ ਬਿਨਾਂ ਜਬਰਦਸਤੀ ਹੋਰ ਕੋਈ ਵੀ ਕੰਮ ਨਾ ਲਿਆ ਜਾਵੇ। ਆਗੂਆਂ ਨੇ ਉਪਰੋਕਤ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਇਕ ਜੁਲਾਈ ਤੋਂ ਮਿਡ ਡੇ ਮੀਲ ਬੰਦ ਕਰਨ ਦੀ ਚੇਤਾਵਨੀ ਦਿੱਤੀ। ਵਫਦ ਵਿੱਚ ਪੈਨਸ਼ਨਰ ਆਗੂ ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ, ਜੋਗਾ ਸਿੰਘ, ਦੇਸ ਰਾਜ ਬੱਜੋਂ, ਗੀਤਾ ਰਾਣੀ, ਸਤਨਾਮ ਕੌਰ, ਨਛੱਤਰ ਕੌਰ, ਮੰਜੂ ਬਾਲਾ, ਆਸ਼ਾ ਰਾਣੀ, ਜੀਵਨ ਜੋਤੀ, ਨੰਦਨੀ, ਕਮਲਜੀਤ ਕੌਰ, ਬਲਜਿੰਦਰ ਕੌਰ, ਮਨਦੀਪ ਕੌਰ, ਸੋਨੀਆ, ਪਰਜਿੰਦਰਜੀਤ ਕੌਰ, ਜਸਵਿੰਦਰ ਕੌਰ, ਆਸ਼ਾ ਰਾਣੀ, ਮਨਜੀਤ ਰਾਣੀ ਆਦਿ ਵੀ ਸ਼ਾਮਿਲ ਸਨ।

Leave a Reply

Your email address will not be published. Required fields are marked *

error: Content is protected !!