ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਵਲੋਂ ਛੋਕਰਾਂ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਨਵਾਂਸ਼ਹਿਰ 24ਜੂਨ (ਹਰਿੰਦਰ ਸਿੰਘ)ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਲੋਂ “ਨਸ਼ਾ ਮੁਕਤ ਭਾਰਤ ਸਪਤਾਹ 2026” ਦੇ ਇੱਕ ਹਫਤੇ ਦੀਆਂ ਗਤੀਵਿਧੀਆਂ ਦੀ ਲਗਾਤਰਤਾ ਵਿੱਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾਣਯੋਗ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ(ਰਿਟਾ. ਆਈ ਏ ਐਸ) , ਇੰਡੀਅਨ ਰੈੱਡ ਕਰਾਸ ਸੁਸਾਇਟੀ , ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਦੀ ਅਗਵਾਈ ਹੇਠ “ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ” ਦੇ ਸਬੰਧ ਵਿੱਚ ਸਮੈਮੀਨਾਰ ਦੀਨ ਦਿਆਲ ਉਪਾਧਿਆਇ ਸਕਿਲ ਡਿਵੈਲਪਮੈੰਟ ਸੈਂਟਰ ਦੇ ਆਰੀਅਨ ਐਜੂਕੇਸ਼ਨ ਟਰੱਸਟ ਵਿਖੇ(ਦੋਆਬਾ ਗਰੁੱਪ ਆੱਫ ਕਾਲਜ) ਪਿੰਡ ਛੋਕਰਾਂ ਨੇੜੇ ਰਾਹੋਂ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਰੈੱਡ ਕਰਾਸ ਆਈ ਆਰ ਸੀ ਏ, ਨਵਾਂਸ਼ਹਿਰ ਨੇ ਕੀਤੀ। ਇਹ ਦਿਨ ਇਸ ਸਾਲ ਦੀ ਥੀਮ-: “ਨਸ਼ਾ ਮੁਕਤ ਭਾਰਤ ਅਭਿਆਨ-ਵਿਕਸਤ ਭਾਰਤ ਦੀ ਪਹਿਚਾਣ” ਦੇ ਆਧਾਰ ਤੇ ਮਨਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਅਮਨਦੀਪ ਸਿੰਘ ਸੌਂਧੀ, ਡੀ. ਐਸ. ਪੀ. ਨਵਾਂਸ਼ਹਿਰ ਸਨ। ਇਸ ਮੌਕੇ ਦੇ ਵਿਸ਼ੇਸ਼ ਮਹਿਮਾਨ ਡਾ. ਰਾਜਨ ਸ਼ਾਸ਼ਤਰੀ(ਮਨੋਰੋਗਾਂ ਦੇ ਮਾਹਿਰ, ਸਿਵਲ ਹਸਪਤਾਲ ਨਵਾਂਸ਼ਹਿਰ) ਨੇ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਦੇ ਨਸ਼ੇ ਦੇ ਆਦੀ ਹੋਣ ਦੇ ਕਾਰਨਾਂ ਬਾਰੇ ਵਿਸਥਾਰ ਨਾਲ ਦੱਸਿਆ ਜਿਵੇਂ ਕਿ ਦੋਸਤਾਂ ਦਾ ਦਬਾਅ, ਪਰਿਵਾਰ ਸਮੱਸਿਆ, ਜਿੰਦਗੀ ਵਿੱਚ ਅਸਫਲਤਾਵਾਂ,ਆਦਿ। ਉਨਾ ਨੇ ਕਿਹਾ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ। ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫੱਸ ਚੁੱਕੇ ਹਨ, ਉਨਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਕਰਕੇ ਉਨਾੰ ਨੂੰ ਪਿਆਰ ਨਾਲ ਸਰਕਾਰ ਦੁਆਰਾ ਖੋਲੇ ਗਏ ਨਸ਼ੇ ਛੁਡਾਊ ਕੇਂਦਰਾਂ ਵਿਚੋ ਮੈਡੀਕਲ ਟਰੀਟਮੈਟ ਦੇ ਕੇ ਉਨਾ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਉਨਾ ਨੇ ਕਿਹਾ ਕਿ ਨਸ਼ੇ ਨੂੰ ਘਟਾਉਣ ਵਾਸਤੇ ਨਸ਼ੇ ਦੀ ਸਪਲਾਈ ਅਤੇ ਮੰਗ ਨੂੰ ਘੱਟ ਕਰਨਾ ਚਾਹੀਦਾ ਹੈ। ਸਪਲਾਈ ਨੂੰ ਸਰਾਕਰ ਅਤੇ ਕਾਨੂੰਨੀ ਅਦਾਰੇ ਕਾਰਵਾਈ ਕਰਕੇ ਘਟਾ ਸਕਦੇ ਹਨ। ਨਸ਼ੇ ਦੀ ਮੰਗ ਨੂੰ ਡਾਕਟਰ ਅਤੇ ਲੋਕਾਂ ਦੇ ਸਹਿਯੋਗ ਨਾਲ ਘਟਾਇਆ ਜਾ ਸਕਦਾ ਹੈ। ਮਰੀਜਾਂ ਅਤੇ ਉਨਾ ਦੇ ਮਾਤਾ-ਪਿਤਾ ਨੂੰ ਵੀ ਨਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਅਤੇ ਇਸ ਸਬੰਧੀ ਦਵਾਈਆਂ ਦੀ ਵੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨਸ਼ੇ ਦੇ ਆਦੀ ਵਿਅਕਤੀਆਂ ਦਾ ਇਲਾਜ ਕੀਤਾ ਜਾਦਾ ਹੈ। ਉਨਾਂ ਨੇ HALT ਨਾਮ ਦਾ ਇੱਕ ਫਾਰਮੂਲਾ ਸਾਂਝਾ ਕੀਤਾ ਤਾਂ ਕਿ ਨੌਜਵਾਨ ਨਸ਼ੇ ਤੋਂ ਦੂਰ ਰਹਿ ਸਕਣ। ਇਸ ਮੌਕੇ ਦੇ ਮੁੱਖ ਮਹਿਮਾਨ ਅਮਨਦੀਪ ਸਿੰਘ ਸੌਂਧੀ, ਡੀ. ਐਸ. ਪੀ. ਨਵਾਂਸ਼ਹਿਰ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਜਿਲ੍ਹਾ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਕਿਹਾ ਕਿ ਤੁਸੀ ਪੁਲਿਸ ਦੁਆਰਾ ਜਾਰੀ ਨੰਬਰ ਤੇ ਨਸ਼ਾ ਵੇਚਣ ਵਾਲਿਆ ਦੀ ਜਾਣਕਾਰੀ ਦੇ ਸਕਦੇ ਹੋ। ਉਨਾ ਨੇ ਸੈਮੀਨਾਰ ਵਿੱਚ ਮੌਜੂਦ ਲੋਕਾਂ ਸਮੇਤ ਨਸ਼ਾ ਮੁਕਤ ਭਾਰਤ ਅਭਿਆਨ ਅਧੀਨ ਸਹੁੰ ਚੁੱਕੀ ਕਿ ਅਸੀ ਨਸ਼ਾ ਨਹੀਂ ਕਰਾਂਗੇ ਅਤੇ ਦੇਸ਼ ਦੇ ਵਿਕਾਸ ਲਈ ਆਪਣਾ ਬਣਦਾ ਯੋਗਦਾਨ ਪਾਵਾਗੇ। ਇਸ ਮੌਕੇ ਤੇ ਸ. ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ “ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ” ਹਰ ਸਾਲ 26 ਜੂਨ ਨੂੰ ਮਨਾਇਆ ਜਾਂਦਾ ਹੈ। ਉਨਾ ਨੇ ਇਸ ਸਾਲ ਦੀ ਥੀਮ ਨਸ਼ਾ ਮੁਕਤ ਭਾਰਤ ਅਭਿਆਨ –ਵਿਕਸਤ ਭਾਰਤ ਦੀ ਪਹਿਚਾਣ” ਨੂੰ ਮੁੱਖ ਰੱਖਦਿਆ ਸਭ ਤੋਂ ਪਹਿਲਾ ਨਸ਼ਾ ਮੁਕਤ ਭਾਰਤ ਅਭਿਆਨ ਦੀ ਸਥਾਪਨਾ ਬਾਰੇ ਜਾਣਕਾਰੀ ਦਿੱਤੀ। ਉਨਾ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਦੇਸ਼ ਵਿੱਚ ਬਹੁਤ ਲੋਕਾਂ ਨੂੰ ਨਸ਼ਾ ਮੁਕਤ ਕੀਤਾ ਜਾ ਰਿਹਾ ਹੈ। ਉਨਾ ਨੇ ਕਿਹਾ ਕਿ ਸਾਡੇ ਨੌਜਵਾਨ ਦੇਸ਼ ਦਾ ਭੱਵਿਖ ਹਨ। ਦੇਸ਼ ਦੇ ਵਿਕਾਸ ਵਿੱਚ ਨੌਜਵਾਨਾ ਦਾ ਮੁੱਢਲਾ ਯੋਗਦਾਨ ਹੈ। ਪਰ ਅੱਜ ਦੇ ਅੰਕੜਿਆ ਅਨੁਸਾਰ ਸਾਡੇ ਦੇਸ਼ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਨਸ਼ੇ ਦੇ ਆਦੀ ਹੋ ਰਹੇ ਹਨ। ਜਿਸ ਨਾਲ ਪੀੜਤ ਨੌਜਵਾਨ ਸਰੀਰਕ ਅਤੇ ਮਾਨਸਿਕ ਰੋਗੀ ਹੋ ਰਹੇ ਹਨ। ਉਨਾ ਨੇ ਨਸ਼ਿਆਂ ਦੇ ਸੇਵਨ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਕਈ ਨੁਕਤੇ ਸਾਝੇ ਕੀਤੇ । ਅੰਤ ਵਿੱਚ ਉਨਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਤੁਸੀ ਕਦੇ ਵੀ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਨਸ਼ੇ ਦਾ ਸੇਵਨ ਨਹੀਂ ਕਰਨਾ, ਕਿਉਕਿ ਕਈ ਵਾਰ ਨੌਜਵਾਨ ਜਾਣੇ ਅਣਜਾਣੇ ਵਿੱਚ ਨਸ਼ੇ ਦੀ ਦਲਦਲ ਵਿੱਚ ਫਸ ਜਾਦਾ ਹੈ। ਇਸ ਲਈ ਆਓ ਸਾਰੇ ਸੰਕਲਪ ਲਈਏ ਕਿ ਅਸੀ ਆਪਣੀ ਜਿੰਦਗੀ ਵਿੱਚ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰਾਂਗੇ। ਉਨਾਂ ਨੇ ਨਸ਼ਾ ਮੁਕਤ ਮਿੱਤਰ ਬਣਨ ਲਈ ਅਪੀਲ ਕੀਤੀ। ਦੇਸ ਰਾਜ ਬਾਲੀ ਨੇ ਨਸ਼ਿਆਂ ਸਬੰਧੀ ਗੀਤ ਨਾਲ ਹਾਜ਼ਰੀ ਲਗਵਾਈ।ਇਸ ਮੌਕੇ ਤੇ ਸ਼੍ਰੀ ਨਰਿੰਦਰ ਸਿੰਘ ਭਾਰਟਾ(ਪ੍ਰਧਾਨ, ਉਪਕਾਰ ਕੋਆਰਡੀਨੇਸ਼ਨ ਸੁਸਾਇਟੀ, ਨਵਾਂਸ਼ਹਿਰ) ਨੇ ਆਪਣੇ ਵਿਚਾਰ ਪੇਸ਼ ਕੀਤੇ ਕਿ ਨੌਜਵਾਨ ਹੀ ਸਾਡੇ ਦੇਸ਼ ਦਾ ਭੱਵਿਖ ਹਨ। ਇਸ ਲਈ ਤੁਸੀ ਆਪਣਾ ਸੁਪਨਾ ਪੂਰਾ ਕਰਨ ਲਈ ਸਖਤ ਮਿਹਨਤ ਕਰੋ ਅਤੇ ਪੜ ਲਿਖ ਕੇ ਉੱਚੇ ਅਹੁਦਿਆ ਤੇ ਦੇਸ਼ ਦੀ ਸੇਵਾ ਕਰੋ ਤਾਂ ਕਿ ਅਸੀ ਵਿਕਸਤ ਭਾਰਤ ਦੇ ਸਕੰਲਪ ਨੂੰ ਪੂਰਾ ਕਰ ਸਕੀਏ। ਇਸ ਮੌਕੇ ਤੇ ਜੀਤ ਰਾਮ ਹਿਆਲਾ(ਵਾਤਾਵਰਣ ਸੇਵਾ ਸੁਸਾਇਟੀ, ਰਾਹੋਂ) ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵੱਧ ਤੋਂ ਵੱਧ ਤੋਂ ਪੌਦੇ ਲਗਾਉਣ ਬਾਰੇ ਕਿਹਾ ਤਾਂ ਕਿ ਅਸੀ ਵਾਤਾਵਰਣ ਦੀ ਸੰਭਾਲ ਕਰ ਸਕੀਏ। ਇਸ ਮੌਕੇ ਤੇ ਗੁਰਪ੍ਰੀਤ ਸਿੰਘ(ਓ ਐਸ ਟੀ ਸੈਂਟਰ ਨਵਾਂਸ਼ਹਿਰ) ਨੇ ਐਚ ਆਈ ਵੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਰੋਗ ਤੋਂ ਦੂਰ ਰਹਿਣ ਲਈ ਕਈ ਨੁਕਤੇ ਸਾਝੀਂ ਕੀਤੇ। ਇਸ ਮੌਕੇ ਤੇ ਰਾਜ ਕੁਮਾਰ( ਸੋਸਲ ਮੁਬਲਾਈਜੇਸਨ ਅਫਸਰ) ਨੇ ਸਰਕਾਰ ਵਲੋਂ ਕੀਤੇ ਸ਼ੁਰੂ ਕੀਤੇ ਰੁਜਗਾਰ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਵਿਸੇਸ਼ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜ਼ਿਆ ਗਿਆ।ਇਸ ਮੌਕੇ ਤੇ ਵਿਦਿਆਰਥੀ ਅਨੂਪ੍ਰੀਤ ਅਤੇ ਰਤਨਜੋਤੀ, ਕੋਮਲ ਨੇ ਕਵਿਤਾਵਾਂ ਪੇਸ਼ ਕੀਤੀਆਂ । ਇਸ ਮੌਕੇ ਤੇ ਵਾਤਾਵਰਣ ਸੇਵਾ ਸੁਸਾਇਟੀ , ਰਾਹੋਂ ਵਲੋਂ ਬੂਟੇ ਲਗਾਏ ਗਏ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ , ਜੇਤੂ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ। ਅੰਤ ਵਿੱਚ ਕਮਲਜੀਤ ਕੌਰ, ਕੌਂਸਲਰ ਨੇ ਸਾਰੀਆਂ ਆਈਆਂ ਹੋਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਦਿਨੇਸ਼ ਕੁਮਾਰ, ਵਿਜੇ ਕੁਮਾਰ, ਕੁਲਵੰਤ ਸਿੰਘ, ਦੀਪਕ ਚੋਪੜਾ, ਨਰਿੰਦਰਪਾਲ ਜੀ, ਦਲਜੀਤ ਕੌਰ ਕੌਂਸਲਰ, ਡਾ. ਰਮੇਸ਼ ਚੋਪੜਾ, ਲਾਲਾ ਅਮਰ ਨਾਥ , ਗੁਰਦੇਵ ਬੱਤਰਾ, ਵਿੱਕੀ, ਅਮਿਤ ਅਨਵਰ, ਦੇਸ ਰਾਜ ਬਾਲੀ, ਏਵਨ ਸਿੰਘ,ਹਰਪਾਲ ਸਿੰਘ, ਬਹਾਦਰ ਸਿੰਘ ਸੁੱਜੋਂ,ਬਲਵਿੰਦਰ ਨਾਨੋਵਾਲੀਆ , ਓਕਾਰ ਸਿੰਘ ,ਸਮੂਹ ਸਟਾਫ ਅਤੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਹਾਜਿਰ ਸਨ।




