ਨਵਾਂਸ਼ਹਿਰ 30 ਜੂਨ ( ਹਰਿੰਦਰ ਸਿੰਘ) ਬੀਡੀਸੀ ਬਲੱਡ ਸੈਂਟਰ ਵਿਖੇ ਸਥਾਪਿਤ ਯਾਦਗਾਰੀ ਤਸਵੀਰਾਂ ਲਈ ਪ੍ਰਾਥਨਾ ਸਭਾ ਦਾ ਆਯੋਜਿਨ ਕੀਤਾ ਗਿਆ। ਜੂਨ ਮਹੀਨੇ ਨਾਲ੍ਹ ਸਬੰਧਤ ਵਿਛੜੀਆਂ ਸ਼ਖ਼ਸੀਅਤਾਂ ਵਿੱਚ ਕੈਪਟਨ ਆਈ ਜੇ ਸਰੀਨ, ਪ੍ਰਿੰਸੀਪਲ ਓਮ ਪ੍ਰਕਾਸ਼ ਬੱਗਾ ਸਾਬਕਾ ਵਿਧਾਇਕ, ਗਗਨਇੰਦਰ ਸਿੰਘ, ਮੈਡਮ ਸਤਿਆ ਜੈਨ ਅਤੇ ਸ਼੍ਰੀਮਤੀ ਕਮਲਾ ਵਤੀ ਸ਼ਰਮਾ ਨੂੰ ਸ਼ਰਧਾਂਜਲੀ ਦਿੱਤੀ ਗਈ । ਇਸ ਮੌਕੇ ਦਿੱਲੀ ਨਾਲ੍ਹ ਸਬੰਧਤ ਤ੍ਰੇਹਨ ਪ੍ਰੀਵਾਰ ਵਲੋਂ ਸਵਰਗਵਾਸੀ ਸ਼ਮਾ ਤ੍ਰੇਹਨ ਦੀ ਯਾਦਗਾਰੀ ਤਸਵੀਰ ਸਥਾਪਿਤ ਕਰਨ ਦੀ ਰਸਮ ਅਦਾ ਕੀਤੀ ਗਈ। ਸਭਾ ਨੂੰ ਜੀ ਐਸ ਤੂਰ, ਡਾ ਅਜੇ ਬੱਗਾ ਤੇ ਨਰਿੰਦਰਪਾਲ ਤੂਰ ਨੇ ਸੰਬੋਧਨ ਕੀਤਾ । ਉਹਨਾਂ ਆਖਿਆ ਕਿ ਦੁਨੀਆਂ ਤੋਂ ਜਾਣ ਬਾਅਦ ਵੀ ਜੀਉਂਦੇ ਰਹਿਣ ਲਈ ਸਾਨੂੰ ਲੋਕਾਂ ਦੇ ਮੰਨਾ ਵਿੱਚ ਵਸਣਾ ਪੈਂਦਾ ਹੈ ਜਿਸ ਦੀ ਮਿਸਾਲ ਸਥਾਪਿਤ ਤਸਵੀਰਾਂ ਨਾਲ੍ਹ ਸਬੰਧਤ ਸ਼ਖ਼ਸੀਅਤਾਂ ਦੇ ਜੀਵਨ ਤੋਂ ਮਿਲ੍ਹਦੀ ਹੈ ਜਿਹਨਾਂ ਬੁੱਝ ਰਹੀਆਂ ਜੀਵਨ ਜੋਤਾਂ ਨੂੰ ਜਲਦੇ ਰੱਖਣ ਲਈ ਖੂਨਦਾਨ ਲਹਿਰ ਪ੍ਰਤੀ ਅਣਗਣਿਤ ਸਹਿਯੋਗ ਪਾਇਆ ਹੈ ਇਹਨਾਂ ਸ਼ਖ਼ਸੀਅਤਾਂ ਲਈ ਹਰ ਸਾਲ ਪ੍ਰਾਥਨਾ ਸਭਾ ਹੁੰਦੀ ਰਹੇਗੀ ਤੇ ਸਰਬੱਤ ਦੇ ਭਲੇ ਦੇ ਕਾਰਜ ਦਿਨ ਰਾਤ ਚੱਲਦੇ ਰਹਿਣਗੇ। ਪ੍ਰਾਰਥਨਾ ਸਭਾ ਵਿੱਚ ਪ੍ਰਧਾਨ ਐਸ ਕੇ ਸਰੀਨ, ਮੀਤ ਪ੍ਰਧਾਨ ਜੀ ਐਸ ਤੂਰ, ਮੀਤ ਸਕੱਤਰ ਅੰਜੂ ਸਰੀਨ, ਬੀ.ਟੀ.ਓ ਡਾ ਅਜੇ ਬੱਗਾ, ਜੋਗਾ ਸਿੰਘ ਸਾਧੜਾ, ਡਾ.ਦਿਆਲ ਸਰੂਪ, ਯੁਵਰਾਜ ਕਾਲ੍ਹੀਆ, ਮੈਡਮ ਰੇਖਾ ਜੈਨ, ਮੈਨੇਜਰ ਮਨਮੀਤ ਸਿੰਘ, ਆਫਿਸ ਸਕੱਤਰ ਨਰਿੰਦਰਪਾਲ ਤੂਰ, ਰਜਨੀਸ਼ ਜੈਨ, ਡਾ. ਸੁਖਇੰਦਰ ਕੌਰ ਨਾਗਰਾ, ਪ੍ਰਿੰਸੀਪਲ ਬਿਕਰਮਜੀਤ ਸਿੰਘ ਤੇ ਕਮਲਜੀਤ ਕੌਰ, ਹੁਸ਼ਿਆਰਪੁਰ ਤੋਂ ਜੈਸ੍ਰੀ ਬੱਗਾ, ਸਾਰੂ ਤ੍ਰਿਖਾ, ਡਾ.ਅਸੀਮ ਬੱਗਾ, ਡਾ.ਆਸਥਾ ਬੱਗਾ, ਇਆਂਸੂ ਬੱਗਾ, ਐਡਵੋਕੇਟ ਸੰਜੀਵ ਜੈਨ, ਸੰਦੀਪ ਜੈਨ, ਐਡਵੋਕੇਟ ਹਿਮਾਂਸ਼ੂ ਸਰੀਨ ਤੇ ਰਿਆ ਸਰੀਨ, ਮੋਨਿਕਾ ਜੈਨ, ਸਚਿਨ ਜੈਨ, ਗੌਰਵ ਸਰੀਨ ਤੇ ਬੀ.ਡੀ.ਸੀ ਸਟਾਫ ਹਾਜਰ ਸੀ।

