ਲਾਇਨ ਕਲੱਬ ਮੁਕੰਦਪੁਰ ਵੱਲੋਂ ਬਿਰਧ ਆਸ਼ਰਮ ਤੋਂ ਨਵੇਂ ਸਾਲ ਦੇ ਸੇਵਾ ਕਾਰਜਾਂ ਦਾ ਸ਼ੁਭ ਆਰੰਭ

ਲਾਇਨ ਕਲੱਬ ਮੁਕੰਦਪੁਰ ਵੱਲੋਂ ਬਿਰਧ ਆਸ਼ਰਮ ਤੋਂ ਨਵੇਂ ਸਾਲ ਦੇ ਸੇਵਾ ਕਾਰਜਾਂ ਦਾ ਸ਼ੁਭ ਆਰੰਭ

ਮੁਕੰਦਪੁਰ 04 ਜੁਲਾਈ (ਹਰਿੰਦਰ ਸਿੰਘ) ਲਾਇਨ ਕਲੱਬ ਮੁਕੰਦਪੁਰ ਇਲਾਕੇ ਵਿੱਚ ਆਪਣੇ ਸੇਵਾ ਕਾਰਜਾਂ ਲਈ ਪ੍ਰਸਿੱਧ ਹੈ।ਜਿਲ੍ਹਾ ਗਵਰਨਰ ਲਾਇਨ ਜੀ ਐੱਸ ਭਾਟੀਆ ਜਿਲ੍ਹਾ ਗਵਰਨਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਲੱਬ ਦੇ ਨਵੇਂ ਪ੍ਰਧਾਨ ਲਾਇਨ ਰਾਜ ਕੁਮਾਰ ਕਜਲਾ ਦੀ ਪ੍ਰਧਾਨਗੀ ਹੇਠ ਨਵੇਂ ਸਾਲ ਦੇ ਸੇਵਾ ਕਾਰਜਾਂ ਦਾ ਸ਼ੁਭ ਆਰੰਭ ਬਿਰਧ ਆਸ਼ਰਮ ਫਤੂਆਣਾ ਬੰਗਾ ਵਿਖੇ ਬਜ਼ੁਰਗਾਂ ਨੂੰ ਫਰੂਟ ਵੰਡ ਕੇ ਨਵੇਂ ਸਾਲ ਦਾ ਆਗਾਜ਼ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਕਲੱਬ ਦੇ ਸਾਰੇ ਮੈਂਬਰ ਸਾਹਿਬਾਨ ਹਾਜ਼ਰ ਸਨ। ਉਨ੍ਹਾਂ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਲਾਇਨ ਕਲੱਬ ਹਮੇਸ਼ਾ ਮਾਨਵਤਾ ਦੀ ਸੇਵਾ ਕਾਰਜਾਂ ਲਈ ਜਾਣਿਆ ਜਾਂਦਾ ਹੈ ਅਤੇ ਉਸੇ ਹੀ ਇਤਿਹਾਸ ਨੂੰ ਕਾਇਮ ਜਾਵੇਗਾ । ਇਸ ਸਾਲ ਵੱਧ ਤੋਂ ਵੱਧ ਪ੍ਰੋਜੈਕਟ ਕੀਤੇ ਜਾਣਗੇ ਜਿਨਾਂ ਵਿੱਚ ਰੁੱਖ ਲਗਾਉਣਾ ,ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡਣਾ ,ਡੈਂਟਲ ਚੈੱਕ ਅਪ ਕੈਂਪ, ਅੱਖਾਂ ਦੇ ਚੈਕ ਅਪ, ਕੈਂਪ ਸ਼ੂਗਰ ਚੈੱਕ ਅਪ ,ਰਾਸ਼ਨ ਵੰਡਣਾ, ਖੂਨਦਾਨ ਕੈਂਪ ਅਤੇ ਅਧਿਆਪਕ ਸਨਮਾਨ ਕਰਨਾ ਆਦਿ ਮੁੱਖ ਕਾਰਜ ਹੋਣਗੇ। ਇਸ ਸਮੇਂ ਉਨ੍ਹਾਂ ਦੇ ਨਾਲ ਰਜੀਵ ਸ਼ਰਮਾ, ਲਾਈਨ ਅਮਰਜੀਤ ਖਟਕੜ ਸੈਕਟਰੀ ਕਲੱਬ ,ਲਾਈਨ ਕੁਲਦੀਪ ਰਾਮ ਸੀਨੀਅਰ ਮੀਤ ਪ੍ਰਧਾਨ, ਲਾਈਨ ਧਰਿੰਦਰ ਬੱਧਣ ਮੀਤ ਪ੍ਰਧਾਨ ,ਲਾਇਨ ਬਲਜਿੰਦਰ ਬਿੱਲਾ ,ਲਾਇਨ ਗੁਰਮੁਖ ਸਿੰਘ, ਲਾਇਨ ਜਸਬੀਰ ਸਿੰਘ , ਲਾਇਨ ਗੁਰਪਾਲ ਸਿੰਘ, ਲਾਇਨ ਮਦਨ ਲਾਲ, ਲਾਇਨ ਬਲਜੀਤ ਸਿੰਘ ਰਟੈਂਡਾ, ਲਾਇਨ ਮੋਹਨ ਲਾਲ ਬੀਕਾ, ਲਾਇਨ ਹਰਦੇਵ ਰਾਮ , ਲਾਇਨ ਕਸ਼ਮੀਰ ਸਿੰਘ, ਲਾਇਨ ਹਰਵਿੰਦਰ ਮਡੇਰ, ਲਾਇਨ ਅਰਜਨ ਦੇਵ,ਲਾਇਨ ਹਰਚਰਨ ਸਿੰਘ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *

error: Content is protected !!