ਬੂਟੇ ਲਗਾ ਕੇ ਮਨਾਇਆ ਬੇਟੇ ਦਾ ਜਨਮ ਦਿਨ
ਨਵਾਂਸ਼ਹਿਰ 04 ਜੁਲਾਈ (ਹਰਿੰਦਰ ਸਿੰਘ)ਵਾਤਾਵਰਣ ਸੰਭਾਲ ਸੁਸਾਇਟੀ ਦੇ ਮੀਤ ਪ੍ਰਧਾਨ ਤਰਸੇਮ ਲਾਲ ਅਤੇ ਵਾਤਾਵਰਣ ਪ੍ਰੇਮੀ ਸਾਬਕਾ ਕੌਂਸਲਰ ਗੁਰਦੇਵ ਕੌਰ ਨੇ ਆਪਣੇ ਬੇਟੇ ਸੰਨੀ ਲੋਈ ਦਾ ਜਨਮ ਦਿਨ ਆਪਣੇ ਘਰੇਲੂ ਬਗੀਚੇ ਵਿੱਚ ਅੰਬ,ਅਮਰੂਦ,ਸੇਬ ਆਦਿ ਕਿਸਮਾਂ ਦੇ 11 ਬੂਟੇ ਲਗਾ ਕੇ ਮਨਾਇਆ। ਇਸ ਮੌਕੇ ਤੇ ਸ੍ਰੀਮਤੀ ਗੁਰਦੇਵ ਕੌਰ ਨੇ ਕਿਹਾ ਕਿ ਜੈਵਿਕ ਖੇਤੀ, ਫਲ ਅਤੇ ਸਾਫ-ਸੁਥਰਾ ਵਾਤਾਵਰਣ ਸਮੇਂ ਦੀ ਲੋੜ ਹੈ। ਆਉਣ ਵਾਲੀ ਪੀੜੀਆਂ ਲਈ ਜਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਪਾਣੀ ਦੀ ਦੁਰਵਰਤੋਂ ਰੋਕਣ ਅਤੇ ਧਰਤੀ ਉਪਰ ਹਰਿਆਲੀ ਵਧਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਨਾਲ ਆਪਣੇ ਪਰਿਵਾਰ ਦੀ ਲੋੜ ਅਨੁਸਾਰ ਜੈਵਿਕ ਤਰੀਕੇ ਨਾਲ ਫਲ ਅਤੇ ਸਬਜ਼ੀਆਂ ਆਪ ਪੈਦਾ ਕਰ ਸਕਦੇ ਹਾਂ।ਅਸੀਂ ਆਪਣੇ ਅਤੇ ਬਚਿੱਆਂ ਦੇ ਜਨਮ ਦਿਨ ਅਤੇ ਸ਼ਾਦੀ ਦੀ ਵਰੇਗੰਢ ਹਮੇਸ਼ਾ ਬੂਟੇ ਲਗਾ ਕੇ ਹੀ ਮਨਾ ਰਹੇਂ ਹਾਂ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਗੁਰਦੇਵ ਕੌਰ ਸਾਬਕਾ ਕੌਂਸਲਰ, ਤਰਲੋਚਨ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਆਦਿ ਮੌਜੂਦ ਸਨ।

