ਮੱਖਣ ਸਿੰਘ ਹੰਸਰੋਂ ਨੂੰ ਟੈਕਸੀ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਬਣਿਆ

ਨਵਾਂਸ਼ਹਿਰ 25 ਜੁਲਾਈ ( ਹਰਵਿੰਦਰ ਸਿੰਘ )- ਪੰਜਾਬ ਟੈਕਸੀ ਯੂਨੀਅਨ ਰਜਿ: ਵਲੋਂ ਮੱਖਣ ਸਿੰਘ ਹੰਸਰੋ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ। ਪੰਜਾਬ ਟੈਕਸੀ ਯੂਨੀਅਨ ਦੀ ਮੀਟਿੰਗ ਯੂਨੀਅਨ ਦੇ ਸੂਬਾ ਉਪ ਚੇਅਰਮੈਨ ਬਲਵੀਰ ਸਿੰਘ ਥਾਦੀ ਦੀ ਰਹਿਨੁਮਾਈ ਹੇਠ ਸਾਹਲੋਂ ਵਿਖੇ ਹੋਈ। ਜਿਸ ‘ਚ ਮੱਖਣ ਸਿੰਘ ਹੰਸਰੋ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਬਣਾਇਆ ਅਤੇ ਬੰਗਾ ਬਲਾਕ ਦਾ ਚੇਅਰਮੈਨ ਅਮਨਦੀਪ ਸਿੰਘ ਅਤੇ ਔੜ ਬਲਾਕ ਦਾ ਚੇਅਰਮੈਨ ਹਰਜੀਤ ਸਿੰਘ ਉੱਪਲ ਨੂੰ ਬਣਾਇਆ ਗਿਆ। ਇਸ ਮੌਕੇ ਜ਼ਿਲ੍ਹਾ ਕਮੇਟੀ ਤੋਂ ਚੇਅਰਮੈਨ ਦਿਲਾਵਰ ਸਿੰਘ ਬੰਗਾ, ਜਨਰਲ ਸਕੱਤਰ ਕਮਲਜੀਤ ਸਿੰਘ ਬੰਗਾ, ਸੀਨੀਅਰ ਮੀਤ ਪ੍ਰਧਾਨ ਸੁਖਬੀਰ ਸਿੰਘ ਸਾਹਲੋਂ, ਔੜ ਬਲਾਕ ਪ੍ਰਧਾਨ ਗੁਲਜ਼ਾਰ ਸਿੰਘ ਚੌਹਾਨ, ਰਾਹੋਂ ਬਲਾਕ ਪ੍ਰਧਾਨ ਅੰਮ੍ਰਿਤਪਾਲ ਸਿੰਘ, ਸੜੋਆ ਬਲਾਕ ਪ੍ਰਧਾਨ ਅਮਨਦੀਪ ਸਿੰਘ ਵਿੱਕੀ, ਬਲਾਚੌਰ ਬਲਾਕ ਚੇਅਰਮੈਨ ਮੱਖਣ ਸਿੰਘ, ਔੜ ਬਲਾਕ ਵਾਈਸ ਪ੍ਰਧਾਨ ਰਾਕੇਸ਼ ਠਾਕੁਰ, ਔੜ ਬਲਾਕ ਅਡਵਾਈਜ਼ਰ ਇਕਬਾਲ ਸਿੰਘ, ਰਾਹੋਂ ਬਲਾਕ ਵਾਈਸ ਪ੍ਰਧਾਨ ਤਲਵਿੰਦਰ ਸਿੰਘ ਰਾਹੋਂ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!