ਵਾਤਾਵਰਣ ਸੰਭਾਲ ਸੁਸਾਇਟੀ ਨੇ ਬੂਟੇ ਲਗਾ ਕੇ ਮਨਾਇਆ 76 ਵਾਂ ਵਣ ਮਹਾਂਉਤਸਵ


ਨਵਾਂਸ਼ਹਿਰ 27 ਜੁਲਾਈ (ਹਰਿੰਦਰ ਸਿੰਘ ਨਵਾਂਸ਼ਹਿਰ) ਧਰਤੀ ਤੇ ਦਿਨ ਪ੍ਰਤਿ ਦਿਨ ਘਟ ਰਹੀ ਹਰਿਆਲੀ ਕਾਰਣ ਗਲੋਬਲ ਵਾਰਮਿੰਗ ਦੇ ਨੁਕਸਾਨ ਨਾਲ ਕੁਦਰਤ ਅਤੇ ਮਾਨਵਤਾ ਤੜਫ ਰਹੀ ਹੈ। ਸੁਸਾਇਟੀ ਦੇ ਵਾਈਸ ਪ੍ਰਧਾਨ ਤਰਸੇਮ ਲਾਲ ਨੇ ਦੱਸਿਆ ਕਿ ਧਰਤੀ ਤੇ ਹਰਿਆਲੀ ਵਧਾਉਣ ਲਈ ਭਾਰਤ ਸਰਕਾਰ ਵੱਲੋਂ ਜੁਲਾਈ 1950 ਵਿੱਚ ਕੇਂਦਰੀ ਮੰਤਰੀ ਕਨਈਆਲਾਲ ਮਨੇਕ ਲਾਲ ਮੁੰਸ਼ੀ ਵਲੋਂ ਨਵੀਂ ਦਿਲੀ ਵਿੱਚ ਰਾਜਘਾਟ ਤੇ ਬੂਟਾ ਲਗਾ ਕੇ ਪਹਿਲਾ ਵਣ ਮਹਾਂਉਤਸਵ ਆਯੋਜਿਤ ਕੀਤਾ ਗਿਆ ਸੀ। ਮੌਜੂਦਾ ਅਤੇ ਆਉਣ ਵਾਲੀਆਂ ਪੀੜੀਆਂ ਲਈ ਸਾਫ਼-ਸੁਥਰੇ ਅਤੇ ਸ਼ੁਧ ਵਾਤਾਵਰਣ ਦੀ ਲੋੜ ਨੂੰ ਪੂਰਾ ਕਰਨ ਲਈ ਹਰ ਇਕ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਹਨਾਂ ਨੂੰ ਪਾਲਣ ਦੀ ਲੋੜ ਹੈ। ਵਾਤਾਵਰਣ ਸੰਭਾਲ ਸੁਸਾਇਟੀ ਦੇ ਮੈਂਬਰਾਂ ਵੱਲੋਂ ਸੋਨਾ ਰੋਡ ਤੇ ਸਥਿਤ ਮਿਉਂਸਪਲ ਪਾਰਕ ਵਿੱਚ ਨਿਮ,ਡੇਕ,ਸਿਲਵਰ ਓਕ,ਲੈਗਸਟੋਨੀਆਂ,ਹਾਈਬਿਸਕਿਸ,ਜਾਮਣ,ਚਕਰੇਸ਼ੀਆ,ਅਰਜੁਨ, ਕਨੇਰ, ਆਂਵਲਾ ਦੇ 76 ਬੂਟੇ ਲਗਾਏ। ਇਸ ਮੌਕੇ ਤੇ ਸੁਸਾਇਟੀ ਮੈਂਬਰ ਧਰਮਪਾਲ ਬਾਲੀ ਅਤੇ ਕੁਲਦੀਪ ਕੁਮਾਰ ਨੇ ਕਿਹਾ ਕਿ ਮੋਜੂਦਾ ਹਲਾਤ ਨੂੰ ਸੁਧਾਰਨ ਲਈ ਹਰਿਆਲੀ ਵਧਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਡੇ ਪਧਰ ਤੇ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ,ਵਾਈਸ ਪ੍ਰਧਾਨ ਤਰਸੇਮ ਲਾਲ, ਅਰੁਣ ਬਾਲੀ, ਰੇਸ਼ਮ ਸਿੰਘ,ਕੁਲਦੀਪ ਕੁਮਾਰ,ਗੁਰਪ੍ਰੀਤ ਸਿੰਘ,ਧਰਮਪਾਲ ਬਾਲੀ ਅਤੇ ਗੌਤਮ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!