ਸੰਗੀਤ ਜਗਤ ਵਿੱਚ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ ” ਮਾਣਕ ਮਿਊਜਿਕ” =ਗੁਰਮਿੰਦਰ ਸਿੰਘ, ਜੱਸਲ,

ਪੰਜਾਬੀ ਗੀਤ ਸੰਗੀਤ ਨਾਲ਼ ਜੁੜੇ ਸਰੋਤਿਆ ਲਈ ਖੁਸ਼ਖ਼ਬਰੀ ਇਹ ਹੈ ਕਿ ਜਿਵੇਂ ਤੁਸੀਂ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਜੀ ਦੇ ਗੀਤਾਂ ਦਾ ਆਨੰਦ ਮਾਣਿਆ ਤੇ ਬਹੁਤ ਮਾਣ ਬਖਸ਼ਿਆ ਤਵਿਆਂ ਦੇ ਯੁੱਗ ਤੋਂ ਅੱਜ ਦੇ ਡਿਜੀਟਲ ਯੁੱਗ ਵਿੱਚ ਵੀ ਸਾਰੇ ਗੀਤ ਟਰੈਂਡਿੰਗ ਵਿੱਚ ਚਲਦੇ ਨੇ ਇਸੇ ਹੱਲਾਸ਼ੇਰੀ ਤੇ ਪਿਆਰ ਸਦਕਾ ਮਾਣਕ ਪਰਿਵਾਰ (ਯੁੱਧਵੀਰ ਮਾਣਕ ਸ਼ਕਤੀ ਮਾਣਕ ਅਤੇ ਇੰਦਰਜੀਤ ਸਿੰਘ) ਵੱਲੋਂ ਇੱਕ ਮਿਊਜਿਕ ਲੇਵਲ ” ਮਾਣਕ ਮਿਊਜਿਕ” ਸ਼ੁਰੂ ਕੀਤਾ ਗਿਆ ਹੈ ਮਾਣਕ ਸਾਬ ਦੇ ਗੀਤਾਂ ਵਾਂਗੂੰ ਇਸ ਮਿਊਜਿਕ ਕੰਪਨੀ ਨੂੰ ਪਿਆਰ ਦਈਏ ਜਿਸ ਵਿੱਚ ਬਹੁਤ ਨਾਮਵਰ ਕਲਾਕਾਰਾਂ ਦੇ ਗੀਤ ਸੁਨਣ ਲਈ ਪੇਸ਼ ਕੀਤੇ ਜਾਣਗੇ ਪਹਿਲਾਂ ਗੀਤ ਹਰਮਨ ਪਿਆਰੀ ਗਾਇਕਾ ਅਮਨ ਰੋਜੀ ਜੀ ਦੀ ਬੁਲੰਦ ਆਵਾਜ਼ ਤਿੰਨ ਅਗਸਤ 2025 ਨੂੰ ਆ ਰਿਹਾ ਹੈ। ਇਸ ਦਾ ਵੀਡੀਓ ਫ਼ਿਲਮਾਂਕਣ ਕੀਤਾ ਹੈ ਆਕਾਸ਼ਪ੍ਰੀਤ ਵੀਜਾਰਡ ਫਿਲਮਸ ਤੋਂ ਮਿਊਜਿਕ ਦਿੱਤਾ ਹੈ ਐਂਡ ਗੇਮਸ ਨੇ ਇਸ ਪਿਆਰੇ ਗੀਤ ਨੂੰ ਲਿਖਿਆ ਹੈ ਮੇਰੇ ਹਰਮਨ ਪਿਆਰੇ ਮਿੱਤਰ ਗਾਇਕ ਤੇ ਗੀਤਕਾਰ ਮਨਦੀਪ ਮਾਨ ਜੀ ਨੇ ਕੁਲ ਮਿਲਾ ਕੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਸੋ ਅਸੀਂ ਸਾਰੇ ਇਹਨਾਂ ਦੇ ਗੀਤਾਂ ਅਤੇ ” ਮਾਣਕ ਮਿਊਜਿਕ ” ਨੂੰ ਪਿਆਰ ਦੇਣਾ ਜੀ

Leave a Reply

Your email address will not be published. Required fields are marked *

error: Content is protected !!