ਯਾਦਗਾਰ ਉੱਤੇ ਝੰਡਾ ਲਹਿਰਾਕੇਬਾਬਾ ਬੂਝਾ ਸਿੰਘ ਨੂੰ ਦਿੱਤੀਆਂ ਸ਼ਰਧਾਂਜਲੀਆਂ

ਨਵਾਂਸ਼ਹਿਰ 28 ਜੁਲਾਈ : ਅੱਜ ਭਾਰਤੀ ਕਮਿਊਨਿਸਟ ਪਾਰਟੀ(ਮਾਰਕਸਵਾਦੀ ਲੈਨਿਨਵਾਦੀ)ਨਿਊਡੈਮੋਕਰੇਸੀ (ਹਰਵਿੰਦਰ ਸਿੰਘ) ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਪਿੰਡ ਚੱਕ ਮਾਈਦਾਸ ਵਿਖੇ ਬਾਬਾ ਬੂਝਾ ਸਿੰਘ ਦੀ 55ਵੀਂ ਬਰਸੀ ਮੌਕੇ ਉਹਨਾਂ ਦੀ ਯਾਦਗਾਰ ਉੱਤੇ ਝੰਡਾ ਲਹਿਰਾਕੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਝੰਡਾ ਲਹਿਰਾਉਣ ਦੀ ਰਸਮ ਪਾਰਟੀ ਦੇ ਆਗੂ ਅਵਤਾਰ ਸਿੰਘ ਤਾਰੀ ਨੇ ਨਿਭਾਈ। ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ
ਬਾਬਾ ਬੂਝਾ ਸਿੰਘ ਨੇ ਆਪਣਾ ਸਾਰਾ ਜੀਵਨ ਲੋਕ ਹਿੱਤਾਂ ਲਈ ਕੁਰਬਾਨ ਕਰ ਦਿੱਤਾ ।,ਉਹਨਾਂ ਨੇ ਗਦਰ ਪਾਰਟੀ, ਕਿਰਤੀ ਪਾਰਟੀ, ਲਾਲ ਪਾਰਟੀ ,ਸੀ.ਪੀ.ਆਈ,ਸੀ.ਪੀ.ਆਈ(ਐਮ.)ਅਤੇ ਨਕਸਲਬਾੜੀ ਲਹਿਰ ਵਿਚ ਆਗੂ ਭੂਮਿਕਾਵਾਂ ਨਿਭਾਈਆਂ।ਪੰਜਾਬ ਵਿਚ ਨਕਸਲਬਾੜੀ ਦਾ ਸੂਹਾ ਪਰਚਮ ਬੁਲੰਦ ਕੀਤਾ।ਪਿੰਡ ਪਿੰਡ ਨਕਸਲਬਾੜੀ ਦੀ ਲੋਅ ਵੰਡਣ ਵਾਲੇ 80 ਸਾਲਾ ਬਾਬਾ ਬੂਝਾ ਨੂੰ 1970 ਵਿਚ 27-28 ਜੁਲਾਈ ਦੀ ਦਰਮਿਆਨੀ ਰਾਤ ਨੂੰ ਬਾਦਲ ਸਰਕਾਰ ਦੀ ਜਾਬਰ ਪੰਜਾਬ ਪੁਲਸ ਨੇ ਪਿੰਡ ਨਗਰ ਤੋਂ ਗ੍ਰਿਫਤਾਰ ਕਰਕੇ ਪਿੰਡ ਨਾਈਮਜਾਰਾ -ਸਨਾਵਾ(ਨਵਾਂਸ਼ਹਿਰ) ਨਹਿਰ ਦੇ ਪੁਲ ਤੇ ਝੂਠਾ ਪੁਲਸ ਮੁਕਾਬਲਾ ਬਣਾਕੇ ਸ਼ਹੀਦ ਕਰ ਦਿੱਤਾ ਸੀ।
ਉਹਨਾਂ ਕਿਹਾ ਕਿ ਸ਼ਹੀਦਾਂ ਨੇ ਜਿਸ ਤਰ੍ਹਾਂ ਦਾ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ ਉਹ ਸੁਪਨਾ ਪੂਰਾ ਨਹੀਂ ਹੋਇਆ।ਉਹਨਾਂ ਕਿਹਾ ਕਿ ਦੇਸ਼ ਵਿਚ ਅਮੀਰੀ ਅਤੇ ਗਰੀਬੀ ਦਾ ਪਾੜਾ ਆਏ ਦਿਨ ਵਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਛੱਤੀਸਗੜ੍ਹ ਅਤੇ ਝਾੜਖੰਡ ਵਿਚ ਬਾਬਾ ਬੂਝਾ ਸਿੰਘ ਦੇ ਵਾਰਿਸਾਂ ਇਨਕਲਾਬੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਕੇ ਉਹਨਾਂ ਦਾ ਸ਼ਿਕਾਰ ਖੇਡ ਰਹੀ ਹੈ।ਇਹ ਸਾਰਾ ਕੁਝ ਇੱਥੋਂ ਦੇ ਕੁਦਰਤੀ ਸੋਮਿਆਂ ਨੂੰ ਕਾਰਪੋਰੇਟਰਾਂ ਕੋਲ ਲੁਟਾਉਣ ਲਈ ਕੀਤਾ ਜਾ ਰਿਹਾ ਹੈ।ਇਸੇ ਲਈ ਆਦਿਵਾਸੀਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਆਪਣੀ ਤਾਕਤ ਦਾ ਦੁਰਉਪਯੋਗ ਕਰਕੇ ਆਰ .ਐਸ .ਐਸ ਦਾ ਅਜੰਡਾ ਲਾਗੂ ਕਰ ਰਹੀ ਹੈ।ਬਚਦੀ ਖੁਚਦੀ ਜਮਹੂਰੀਅਤ ਦਾ ਵੀ ਗਲਾ ਘੁੱਟ ਰਹੀ ਹੈ।ਆਦਿਵਾਸੀਆਂ, ਦਲਿਤਾਂ, ਘੱਟ ਗਿਣਤੀਆਂ ਨੂੰ ਉਚੇਚੇ ਤੌਰ ਉੱਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਪਾਰਟੀ ਦੇ ਆਗੂ ਹਰੀ ਰਾਮ ਰਸੂਲਪੁਰੀ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਸਿਰੇ ਦੀ ਨਿਕੰਮੀ ਸਾਬਤ ਹੋਈ ਹੈ।ਹੱਕ ਮੰਗਦੇ ਲੋਕਾਂ ਉੱਤੇ ਕੀਤੇ ਜਾ ਰਹੇ ਜਬਰ ਨੇ ਮਾਨ ਸਰਕਾਰ ਦੇ ਜਮਹੂਰੀ ਹੋਣ ਦੇ ਭਰਮ ਤੋੜ ਦਿੱਤੇ ਹਨ।ਪੁਲਿਸ ਹਿਰਾਸਤੀ ਮੌਤਾਂ, ਝੂਠੇ ਪੁਲਿਸ ਮੁਕਾਬਲੇ, ਬੁਲਡੋਜਰਾਂ ਨਾਲ ਘਰ ਢਾਹੁਣੇ, ਸੰਘਰਸ਼ਸ਼ੀਲ ਜਥੇਬੰਦੀਆਂ ਦੀਆਂ ਰੈਲੀਆਂ ਅਤੇ ਮੁਜਾਹਰਿਆਂ ਉੱਤੇ ਪੁਲਸ ਜਬਰ ਅਤੇ ਫਿਰ ਮਾਨ ਸਰਕਾਰ ਵੱਲੋਂ ਇਹਨਾਂ ਨੂੰ ਜਾਇਜ਼ ਠਹਿਰਾਉਣਾ ਦਰਸਾਉਂਦਾ ਹੈ ਕਸ ਪੰਜਾਬ ਨੂੰ ਪੁਲਸ ਰਾਜ ਬਣਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਾਰੀਆਂ ਪੀੜਤ ਧਿਰਾਂ ਨੂੰ ਹਾਕਮਾਂ ਦੇ ਹਮਲਿਆਂ ਦਾ ਜਵਾਬ ਇਕ ਮੰਚ ਤੇ ਇਕੱਠੇ ਹੋਕੇ ਦੇਣਾਂ ਪਵੇਗਾ।

Leave a Reply

Your email address will not be published. Required fields are marked *

error: Content is protected !!