ਹੈਪੇਟਾਈਟਸ ਇੰਤਜ਼ਾਰ ਨਹੀਂ ਕਰਦਾਂ ਆਓ ਟੈਸਟ ਕਰਵਾਓ, ਇਲਾਜ ਕਰਵਾਓ ਅਤੇ ਠੀਕ ਹੋ ਜਾਓ: ਬਲਵੀਰ ਕੁਮਾਰ
28 ਜੁਲਾਈ,2025 ਨਵਾਂਸ਼ਹਿਰ ( )ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ.ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਹਾਇਕ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਬਲਵੀਰ ਕੁਮਾਰ ਦੀ ਅਗਵਾਈ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਚਰਨਜੀਤ ਕੁਮਾਰ ਦੀ ਹਾਜਰੀ ਵਿੱਚ ਮੁੱਢਲਾ ਸਿਹਤ ਕੇਂਦਰ ਖਟਕੜ ਕਲਾਂ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ਼ ਮਨਾਇਆ ਗਿਆ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਬਲਵੀਰ ਕੁਮਾਰ ਨੇਂ ਕਿਹਾਂ ਕਿ ਹੈਪੇਟਾਈਟਸ ਦਾ ਖਾਤਮਾ ਪਹੁੰਚ ਦੇ ਅੰਦਰ ਹੈ,ਆਓ ਇਸ ਨੂੰ ਤੋੜੀਏ । ਸੋ ਆਪਣੀ ਸਥਿਤੀ ਨੂੰ ਜਾਣਨਾ ਕੈਂਸਰ ਨੂੰ ਰੋਕਣ ਵੱਲ ਪਹਿਲਾ ਕਦਮ ਹੈ ਅਤੇ ਸੁਰੂਆਤੀ ਜਾਂਚ ਜੀਵਨ ਬਚਾਉਣ ਵਾਲੇ ਇਲਾਜ਼ ਤੱਕ ਪਹੁੰਚ ਦਾ ਪਹਿਲਾ ਕਦਮ ਹੈ। ਹੈਪੇਟਾਈਟਸ ਜਿਗਰ ਦੇ ਕੈਂਸਰ ਦਾ ਮੁੱਖ ਕਾਰਨ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਚਰਨਜੀਤ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸੈਂਟਰਾਂ ਵਿਖੇ ਮੁਫ਼ਤ ਸਕਰੀਨਿੰਗ ਕੀਤੀ ਜਾਂਦੀ ਹੈ। ਹੈਪੇਟਾਈਟਸ ਬੀ ਅਤੇ ਸੀ ਲਈ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਸਾਰੇ ਨਵਜੰਮੇ ਬੱਚਿਆਂ ਲਈ ਮੁਫ਼ਤ ਹੈਪੇਟਾਈਟਸ ਬੀ ਦਾ ਟੀਕਾਕਰਨ ਕੀਤਾ ਜਾਂਦਾ ਹੈ।
ਇਸ ਮੌਕੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਕਿਹਾ ਕਿ ਲੋਕਾਂ ਵਿੱਚ ਜਾਗਰੂਕਤਾ ਫੈਲਾ ਕੇ ਹੈਪੇਟਾਈਟਸ ਨੂੰ ਖ਼ਤਮ ਕਰਨ ਵਿੱਚ ਸਿਹਤ ਵਿਭਾਗ ਦਾ ਸਾਥ ਦਿਓ। ਹੈਪੇਟਾਈਟਸ ਬੀ ਅਤੇ ਸੀ ਲਈ ਟੈਸਟ ਕਰਵਾਓ। ਜਨਮ ਤੋਂ 24 ਘੰਟਿਆਂ ਦੇ ਅੰਦਰ ਨਵਜੰਮੇ ਬੱਚਿਆਂ ਨੂੰ ਹੈਪੇਟਾਈਟਸ ਬੀ ਦਾ ਟੀਕਾਕਰਨ ਜ਼ਰੂਰ ਲਗਵਾਓ।
ਇਸ ਮੌਕੇ ਡਾ. ਬਲਕਾਰ ਸਿੰਘ,ਡਾ.ਅਮਨਦੀਪ ਕੌਰ, ਰਾਜ ਕੁਮਾਰ ਹੰਸ ਬੀ.ਈ.ਈ. , ਸੋਮਾਂ ਦੇਵੀ ਐਲ.ਐਚ. ਵੀ.,ਆਰਤੀ ਫਾਰਮਾਸਿਸਟ, ਬੀਨਾਂ ਸੀ.ਏ., ਪਰਮਜੀਤ ਸਿੰਘ,ਹਰਵਿੰਦਰ ਪਾਲ ਮਲਟੀਪਰਪਜ ਹੈਲਥ ਵਰਕਰ, ਹਰਜਿੰਦਰ ਕੌਰ ਉਪ ਵੈਦ ਆਦਿ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਆਏਂ ਹੋਏ ਮਰੀਜ਼ਾਂ ਵਲੋਂ ਸਪੂਰਨ ਸਹਿਯੋਗ ਦਿੱਤਾ ਗਿਆ।

