ਟੈਕਨੀਕਲ ਸਰਵਿਸਜ ਯੂਨੀਅਨ ਵਲੋ ਡੈਲੀਗੇਟ ਇਜਲਾਸ

ਨਵਾਂਸ਼ਹਿਰ 29 ਜੁਲਾਈ (ਹਰਵਿੰਦਰ ਸਿੰਘ ) ਟੈਕਨੀਕਲ ਸਰਵਿਸਜ ਯੂਨੀਅਨ ਸਰਕਲ ਨਵਾਂਸ਼ਹਿਰ ਦਾ ਡੈਲੀਗੇਟ ਇਜਲਾਸ ਨਵਾਂਸ਼ਹਿਰ ਵਿਖੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਇਆ । ਜਿਸ ਵਿਚ ਸਰਕਲ ਅਧੀਨ ਪੈਂਦੀਆਂ ਡਵੀਜ਼ਨਾ, ਸਬ ਡਵੀਜ਼ਨਾ ਦੇ ਡੈਲੀਗੇਟਾਂ ਅਤੇ ਹੋਰ ਪਤਵੰਤਿਆ ਨੇ ਸ਼ਮੂਲੀਅਤ ਕੀਤੀ ।ਇਸ ਮੋੌਕੇ ਸੂਬਾ ਐਡਹਾਕ ਕਮੇਟੀ ਦੇ ਆਗੂ ਕੁਲਦੀਪ ਸਿੰਘ ਖੰਨਾ ਅਤੇ ਲਖਵੀਰ ਸਿੰਘ ਭੜੀ ਸਰਕਲ ਪ੍ਰਧਾਨ ਖੰਨਾ ਆਦਿ ਨੇ ਸ਼ਮੂਲੀਅਤ ਕੀਤੀ । ਸਰਕਲ ਸਕੱਤਰ ਸੁਰਿੰਦਰ ਪਾਲ ਨੇ ਪਿਛਲੇ ਸ਼ੰਘਰਸ਼ਾ ਦਾ ਲੇਖਾ ਜੋਖਾ ਪੇਸ ਕੀਤਾ ਅਤੇ ਸਰਕਲ ਵਿੱਤ ਸਕੱਤਰ ਅਮਰੀਕ ਸਿੰਘ ਨੇ ਆਪਣੇ ਰੈਵੇਨਿਊ ਦਾ ਪੂਰਾ ਲੇਖਾ-ਜੋਖਾ ਦਿੱਤਾ । ਜਿਸ ਉਪਰ ਡੈਲੀਗੇਟਾਂ ਵੱਲੋ ਬਹਿਸ ਵੀ ਕੀਤੀ ਗਈ । ਹਾਊਸ ਵੱਲੋ ਦੋਨਾਂ ਰਿਪੋਰਟਾਂ ਨੂੰ ਹੱਥ ਖੜੇ ਕਰਕੇ ਪਾਸ ਕੀਤਾ ਗਿਆ । ਸਰਕਲ ਪ੍ਰਧਾਨ ਸੰਜੀਵ ਕੁਮਾਰ ਵੱਲੋ ਸਾਰੇ ਡੈਲੀਗੇਟ ਸਾਥੀਆ ਦਾ ਧੰਨਵਾਦ ਕੀਤਾ ਗਿਆ ਅਤੇ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀ ਕਮੇਟੀ ਚੁਣਨ ਦੇ ਅਧਿਕਾਰ ਚੋਣ ਨਿਗਰਾਨ ਕੁਲਦੀਪ ਸਿੰਘ ਖੰਨਾ ਅਤੇ ਲਖਵੀਰ ਸਿੰਘ ਭੜੀ ਨੂੰ ਸੌਪੇ ਗਏ। ਜਿਸ ਉਪਰੰਤ ਨਵੀ ਕਮੇਟੀ ਚੁਣਨ ਵਾਸਤੇ ਡੈਲੀਗੇਟਾ ਪਾਸੋ ਪੈਨਲ ਦੀ ਮੰਗ ਕੀਤੀ ਗਈ , ਜਿਸ ਵਿੱਚ ਮੰਡਲ ਯੂਨਿਟ ਗੁਰਾਇਆ ਦੇ ਪ੍ਰਧਾਨ ਨਰਿੰਦਰ ਪਾਲ ਅਤੇ ਬੰਗਾ ਮੰਡਲ ਦੇ ਪ੍ਰਧਾਨ ਹਰਜਿੰਦਰ ਕੁਮਾਰ ਵੱਲੋ ਸਹਿਮਤੀ ਨਾਲ ਪੈਨਲ ਪੇਸ਼ ਕੀਤਾ ਗਿਆ ਅਤੇ ਹੋਰ ਕੋਈ ਵੀ ਪੈਨਲ ਨਹੀ ਆਇਆ । ਜਿਸ ਵਿੱਚ ਸਰਕਲ ਪ੍ਰਧਾਨ ਸੰਜੀਵ ਕੁਮਾਰ ,ਮੀਤ ਪ੍ਰਧਾਨ ਅਤਿੰਦਰ ਸਿੰਘ, ਸਕੱਤਰ ਬਲਵਿੰਦਰ ਸਿੰਘ ਸਹਾਇਕ ਸਕੱਤਰ ਕੁਲਦੀਪ ਸਿੰਘ, ਖਜਾਨਚੀ ਅਮਰੀਕ ਸਿੰਘ ਆਦਿ ਚੁਣੇ ਗਏ । ਹਾਊਸ ਵੱਲੋ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ । ਬੁਲਾਰਿਆ ਵਿੱਚ ਦੇਵੀ ਪ੍ਰਸਾਦ, ਹਰਭਜਨ ਸਿੰਘ, ਨਰਿੰਦਰ ਪਾਲ, ਹਰਮਿੰਦਰ ਸਿੰਘ ਫਿਲੌਰ, ਹਰਪ੍ਰੀਤ, ਮੱਖਣ ਲਾਲ, ਬਲਵਿੰਦਰ ਪਾਲ, ਕੁਲਵਿੰਦਰ ਸਿੰਘ ਅਟਵਾਲ, ਵਿਜੇ ਕੁਮਾਰ, ਕੁਲਵਿੰਦਰ ਸਿੰਘ ਗੁਰਾਇਆ, ਰਾਮ ਲੁਭਾਇਆ, ਮਨਜੀਤ ਕੁਮਾਰ, ਜਗਦੀਸ਼ ਚੰਦਰ ਗੜਸ਼ੰਕਰ, ਗੁਰਮੁੱਖ ਸਿੰਘ, ਰਵੀ ਜੋਤ ਜੇ ਈ ਗੁਰਾਇਆ ਆਦਿ ਨੇ ਸੰਬੋਧਨ ਕੀਤਾ ।

Leave a Reply

Your email address will not be published. Required fields are marked *

error: Content is protected !!