ਨਵਾਂਸ਼ਹਿਰ 02 ਅਗਸਤ ( ਹਰਿੰਦਰ ਸਿੰਘ )ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ ਵਿਖੇ ਇੱਕ ਸਾਦਾ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਵੱਲੋਂ ਸਕੂਲ ਦੇ ਵਿਕਾਸ ਲਈ ਅਤੇ ਕਬੱਡੀ ਕੋਚ ਤੇ ਕਰਾਟੇ ਖਿਡਾਰੀਆਂ ਅਤੇ ਕੋਚਾਂ ਦੇ ਖਰਚ ਲਈ ਤੇ 11000 ਰੁਪਏ ਦੀ ਰਾਸ਼ੀ ਭੇਂਟ ਕੀਤੀ। ਉਹਨਾਂ ਵੱਲੋਂ ਵਣ ਮਹਾਂ ਉਤਸਵ ਨੂੰ ਸਮਰਪਿਤ ਸਕੂਲ ਵਿੱਚ ਸੀਤਾਫਲ ਦਾ ਪੌਦਾ ਵੀ ਲਗਾਇਆ ਗਿਆ। ਉਹਨਾਂ ਵਿਦਿਆਰਥੀਆਂ ਨੂੰ ਵੀ ਆਪਣੇ ਅੰਦਰ ਵਾਤਾਵਰਣ ਪ੍ਰਤੀ ਪਿਆਰ ਅਤੇ ਦਾਨ ਭਾਵਨਾ ਪੈਦਾ ਕਰਨ ਦਾ ਸੰਦੇਸ਼ ਦਿੱਤਾ। ਸਕੂਲ ਇੰਚਾਰਜ ਨੀਰਜ ਕੁਮਾਰੀ ਅਤੇ ਸਟਾਫ ਮੈਂਬਰਾਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨੀਰਜ ਕੁਮਾਰੀ ਸਟੇਟ ਅਵਾਰਡੀ,ਹਰਜੀਤ ਕੌਰ ਅਤੇ ਮਨਜਿੰਦਰ ਕੌਰ ਹਾਜ਼ਰ ਸਨ।

