ਜੋਨ 06 ਨਵਾਂਸ਼ਹਿਰ ਦੇ ਜ਼ੋਨਲ ਟੂਰਨਾਮੈਂਟ 7 ਅਗਸਤ ਤੋਂ ਹੋਣਗੇ ਸ਼ੁਰੂ

ਨਵਾਂਸ਼ਹਿਰ: 02 ਅਗਸਤ (ਹਰਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਜੋਨ ਨੰਬਰ 6 ਦੇ ਟੂਰਨਾਮੈਂਟ 7 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਹਨ। ਇਸ ਸਬੰਧੀ ਅੱਜ ਜੇ.ਐਸ.ਐਫ.ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ੇਸ਼ ਮੀਟਿੰਗ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰਿੰਸੀਪਲ ਬੋਲਾ ਨੇ ਕਿਹਾ ਕਿ ਇਸ ਸੈਸ਼ਨ ਦੇ ਜੋਨ ਨੰਬਰ 06 ਦੀਆਂ ਇਨਡੋਰ ਖੇਡਾਂ ਜੋ ਕਿ 7 ਤੇ 8 ਅਗਸਤ ਨੂੰ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿਚ ਟੇਬਲ ਟੈਨਿਸ, ਬੈਡਮਿੰਟਨ, ਯੋਗਾ, ਰੱਸਾ ਕੱਸੀ ਅਤੇ ਬਾਲੀਵਾਲ ਆਦਿ ਸ਼ਾਮਲ ਹਨ। ਜੋਨਲ ਪ੍ਰਧਾਨ ਨੇ ਉਕਤ ਖੇਡਾਂ ਦੇ ਨਾਲ ਸਬੰਧਤ ਖਿਡਾਰੀਆਂ ਦੇ ਨਾਵਾਂ ਦੀਆਂ ਸੂਚੀਆਂ ਜੋਨ ਅਧੀਨ ਆਉਂਦੇ ਸਕੂਲਾਂ ਨੂੰ 5 ਅਗਸਤ ਤੱਕ ਹਰ ਹਾਲਤ ਵਿੱਚ ਜਮਾ ਕਰਾਉਣ ਲਈ ਕਿਹਾ। ਪ੍ਰਧਾਨ ਦਲਜੀਤ ਸਿੰਘ ਬੋਲਾ ਅਨੁਸਾਰ ਉਕਤ ਅਨੁਸਾਰ ਜੇਕਰ ਕਿਸੇ ਸਕੂਲ ਦੇ ਖਿਡਾਰੀਆਂ ਦੀ ਲਿਸਟ ਸਮੇਂ ਸਿਰ ਨਾ ਪ੍ਰਾਪਤ ਹੋਈ ਤਾਂ ਉਹ ਜੋਨਲ ਪੱਧਰੀ ਟੂਰਨਾਮੈਂਟ ਨਹੀਂ ਖੇਡ ਸਕੇਗਾ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀਆਂ ਆਊਟ ਡੋਰ ਖੇਡਾਂ ਮਿਤੀ 18,19 ਤੇ 20 ਅਗਸਤ ਨੂੰ ਹੋਣਗੀਆਂ। ਜਿਨ੍ਹਾਂ ਦੀਆਂ ਸੂਚੀਆਂ 12 ਅਗਸਤ ਨੂੰ ਪ੍ਰਾਪਤ ਕੀਤੀਆਂ ਜਾਣਗੀਆਂ । ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਦੀ ਪ੍ਰਧਾਨਗੀ ਹੇਠ ਅੱਜ ਦੀ ਇਸ ਵਿਸ਼ੇਸ਼ ਮੀਟਿੰਗ ਦੌਰਾਨ ਅਮਨਦੀਪ ਸਿੰਘ ਭੀਣ ਸਕੂਲ, ਵਿਜੇ ਕੁਮਾਰ ਮੱਲਪੁਰ ਅੜਕਾਂ ,ਬਲਦੇਵ ਰਾਜ ਲੈਕਚਰਾਰ ਕਰੀਹਾ ਸਕੂਲ, ਹਰਦੀਪ ਸਿੰਘ ਕੇ ਸੀ ਪਬਲਿਕ ਸਕੂਲ, ਹਰਿੰਦਰ ਸਿੰਘ ਲੰਗੜੋਆ ਸਕੂਲ, ਅਨਿਲ ਕੁਮਾਰ ਤੇ ਸਤਪਾਲ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ, ਸੁਰਜੀਤ ਕੌਰ ਬਾਬਾ ਵਜੀਦ ਸਕੂਲ, ਮਿੰਟੂ ਕਾਹਮਾ ਸਕੂਲ, ਪ੍ਰਦੀਪ ਕੁਮਾਰ ਪੱਲੀ ਝਿੱਕੀ,ਅਮਰਜੀਤ ਸਿੰਘ ਪੀ ਟੀ ਆਈ ਮੂਸਾਪੁਰ, ਸੰਜੀਵ ਕੁਮਾਰ ਡੀ ਪੀ ਈ ਅਲਾਚੌਰ, ਮਨਜੀਤ ਸਿੰਘ ਜੇ ਐਸ ਐਫ ਐਚ ਖਾਲਸਾ ਸਕੂਲ ਨਵਾਂਸ਼ਹਿਰ, ਹਰਵਿੰਦਰ ਕੌਰ ਜੱਬੋਵਾਲ, ਹਰਜੀਤ ਕੌਰ ਭੰਗਲ ਖੁਰਦ ਸਕੂਲ ਆਦਿ ਦੇ ਅਧਿਆਪਕ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!