ਆਯੁਰਵੈਦਿਕ ਅਤੇ ਹੋਮਿਓਪੈਥਿਕ ਮੁਫਤ ਮੈਡੀਕਲ ਕੈਂਪ ਲਗਾਇਆ

ਨਵਾਂਸ਼ਹਿਰ , 4 ਅਗਸਤ (ਹਰਵਿੰਦਰ ਸਿੰਘ )-ਪਿੰਡ ਸਕੋਹਪੁਰ ਵਿਖੇ ਡਾਇਰੈਕਟਰ ਆਯੁਰਵੈਦਿਕ ਅਤੇ ਯੂਨਾਨੀ ਡਾ. ਰਵੀ ਡੁਮਰਾ ਅਤੇ ਡਾਇਰੈਕਟਰ ਹੋਮਿਓਪੈਥਿਕ ਡਾ. ਹਰਿੰਦਰਪਾਲ ਦੇ ਨਿਰਦੇਸ਼ਾਂ ‘ਤੇ, ਆਯਸ਼ ਵਿਭਾਗ ਭਾਰਤ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵਲੋਂ ਮੁਫ਼ਤ ਆਯੁਸ਼ ਮੈਡੀਕਲ ਕੈਂਪ ਲਗਾਇਆ।ਜਿਸ ਦਾ ਉਦਘਾਟਨ ਸਰਪੰਚ ਪ੍ਰਭਦੀਪ ਸਿੰਘ ਨੇ ਮੈਡੀਕਲ ਅਫਸਰਾਂ ਅਤੇ ਸਮੂਹ ਪਿੰਡ ਦੇ ਪਤਵੰਤਿਆ ਨਾਲ ਕੀਤਾ। ਇਸ ਕੈਂਪ ਵਿਚ ਨੋਡਲ ਅਫ਼ਸਰ ਡਾ. ਅਮਰਪ੍ਰੀਤ ਕੌਰ ਢਿੱਲੋਂ, ਆਯੁਰਵੈਦਿਕ ਡਾ. ਸ਼ੁਭਕਮਨਾ, ਆਯੁਰਵੈਦਿਕ ਡਾ: ਪੂਜਾ ਭਾਰਦਵਾਜ ਹੋਮਿਓਪੈਥਿਕ ਡਾ.ਹਰਦੀਪ ਸਿੰਘ ਅਤੇ ਡਾ: ਅਮਰਿੰਦਰ ਸਿੰਘ ਆਦਿ ਦੀ ਦੇਖ-ਰੇਖ ਹੇਠ ਮਰੀਜ਼ ਦੀ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀ। ਇਸ ਮੌਕੇ ਚੰਗੀ ਸਿਹਤ ਲਈ ਪਿੰਡ ਵਾਸੀਆਂ ਨੂੰ ਦੀਪਕ ਚੋਪੜਾ ਅਤੇ ਜੋਯਤੀ ਯੋਗਾ ਅਭਿਆਸ ਵਾਰੇ ਦੱਸਿਆ। ਇਸ ਕੈਂਪ ਵਿੱਚ ਮਾਹਿਰਾਂ ਨੇ ਮਰੀਜ਼ਾਂ ਨੂੰ ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਆਯੁਰਵੈਦ ਦੇ ਸਿਧਾਂਤਾਂ ਅਨੁਸਾਰ ਖੁਰਾਕ ਸਬੰਧੀ ਹਦਾਇਤਾਂ ਵੀ ਦਿੱਤੀਆਂ ਗਈਆਂ। ਕੈਂਪ ਵਿੱਚ ਡਾਕਟਰਾਂ ਦੀ ਟੀਮ ਨੇ ਜੋੜਾਂ ਦੇ ਦਰਦ, ਪੇਟ ਨਾਲ ਸਬੰਧਤ ਸਮੱਸਿਆਵਾਂ, ਬਲੱਡ ਪ੍ਰੈਸ਼ਰ, ਸ਼ੂਗਰ, ਔਰਤਾਂ ਦੇ ਰੋਗਾਂ ਅਤੇ ਚਮੜੀ ਦੇ ਰੋਗਾਂ ਲਈ ਵੀ ਦਵਾਈਆਂ ਦਿੱਤੀਆਂ। ਇਸ ਕੈਂਪ ਵਿਚ ਮਰੀਜ਼ਾ ਨੇ ਆਯੁਰਵੈਦਿਕ ਅਤੇ … ਮਰੀਜ਼ਾ ਨੇ ਹੋਮਿਓਪੈਥਿਕ ਦਵਾਈਆਂ ਦਾ ਲਾਭ ਲਿਆ। ਇਸ ਮੌਕੇ ਆਯੁਰਵੈਦਿਕ ਵੈਦ ਹਰਜਿੰਦਰ ਸਿੰਘ,ਆਯੁਰਵੈਦਿਕ ਵੈਦ ਇੰਦਰਜੀਤ ਕੌਰ, ਹੋਮਿਓਪੈਥਿਕ ਵੈਦ ਸਤਿੰਦਰਪਾਲ ਸਿੰਘ, ਜੋਗਾ ਸਿੰਘ ਢਡਵਾੜ ਪੰਚ, ਭਾਗ ਮੱਲ ਪੰਚ, ਅਮਨਦੀਪ ਕੌਰ,ਮੱਖਣ ਰਾਮ, ਸ਼ੀਤਲ ਕੌਰ ਆਦਿ ਪਿੰਡ ਵਾਸੀ ਵੀ ਹਾਜ਼ਰ ਸਨ

Leave a Reply

Your email address will not be published. Required fields are marked *

error: Content is protected !!