ਬੀ.ਡੀ.ਸੀ. ਬਲੱਡ ਸੈਂਟਰ ਵਿਖੇ ਅਜਾਦੀ ਦਿਵਸ ਮੌਕੇ ਲੱਗੇਗਾ ਸਲਾਨਾ ਖੂਨਦਾਨ ਕੈਂਪ

ਨਵਾਂਸ਼ਹਿਰ (ਹਰਵਿੰਦਰ ਸਿੰਘ) ਦਿਨ-ਰਾਤ ਖੂਨਦਾਨ ਸੇਵਾ ਨੂੰ ਸਮਰਪਿਤ ਸਥਾਨਕ ਬੀ.ਡੀ.ਸੀ. ਬੱਲਡ ਸੈਂਟਰ ਵਿਖੇ 15 ਅਗਸਤ ਨੂੰ ਖੂਨਦਾਨ ਕੈਂਪ ਆਯੋਜਿਤ ਕੀਤਾ ਜਾਵੇਗਾ। ਕੈਂਪ ਸਵੇਰੇ 10 ਵਜੇ ਆਰੰਭ ਹੋ ਜਾਵੇਗਾ। ਡਾ.ਅਜੇ ਬੱਗਾ ਤੇ ਡਾ.ਦਿਆਲ ਸਰੂਪ ਦੀ ਨਿਗਰਾਨੀ ਹੇਠ ਤਕਨੀਕੀ ਸਟਾਫ ਖੂਨਦਾਨੀਆਂ ਤੋਂ ਨਿਯਮਾਂ ਅਨੁਸਾਰ ਖੂਨ ਪ੍ਰਾਪਤ ਕਰੇਗਾ। ਡਾ.ਅਜੇ ਬੱਗਾ ਨੇ ਦੱਸਿਆ ਕਿ ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਹੋਵੇ, ਸਰੀਰਕ ਵਜਨ ਘੱਟੋ ਘੱਟ 45 ਕਿਲੋਗ੍ਰਾਮ ਹੋਵੇ, ਹੀਮੋਗਲੋਬਿਨ 12.5 ਗ੍ਰਾਮ ਪ੍ਰਤੀਸ਼ਤ ਹੋਵੇ, ਕੋਈ ਕਰੌਨਿਕ ਬਿਮਾਰੀ ਨਾ ਹੋਵੇ, ਪਹਿਲੇ ਖੂਨਦਾਨ ਨੂੰ ਤਿੰਨ ਮਹੀਨੇ ਹੋ ਗਏ ਹੋਣ, ਉਹ ਡਾਕਟਰੀ ਪ੍ਰਵਾਨਗੀ ਤੇ ਖੂਨਦਾਨ ਕਰ ਸਕਦਾ ਹੈ। ਸੰਸਥਾ ਦੇ ਪ੍ਰਧਾਨ ਐਸ.ਕੇ.ਸਰੀਨ, ਮੀਤ-ਪ੍ਰਧਾਨ ਜੀ.ਐਸ.ਤੂਰ, ਸਕੱਤਰ ਜੇ.ਐਸ.ਗਿੱਦਾ ਤੇ ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਵਲੋਂ ਅਜ਼ਾਦੀ ਦਿਵਸ ਮੌਕੇ ਯੁਵਾ ਵਰਗ ਨੂੰ ਡਾਕਟਰੀ ਨਿਯਮਾਂ ਅਨੁਸਾਰ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਹੈ ਕਿ ਇਸ ਤਰ੍ਹਾਂ ਬੁੱਝ ਰਹੀਆਂ ਜੀਵਨ ਜੋਤਾਂ ਨੂੰ ਜਗਮਗਾਈ ਰੱਖਣ ਵਿੱਚ ਯੋਗਦਾਨ ਪੈਂਦਾ ਹੈ।

Leave a Reply

Your email address will not be published. Required fields are marked *

error: Content is protected !!