ਜ਼ੋਨਲ ਟੂਰਨਾਮੈਂਟ ਵਿੱਚ ਜੇ ਐਸ ਐਫ ਐਂਚ ਖਾਲਸਾ ਸੀ ਸੈ ਸਕੂਲ ਦੀ ਹਰੀ ਝੰਡੀਪ੍ਰਿੰਸੀਪਲ ਬੋਲਾ ਨੇ ਖਿਡਾਰੀਆਂ ਦਾ ਵਧਾਇਆ ਮਾਣ

ਨਵਾਂਸ਼ਹਿਰ 13 ਅਗਸਤ (ਹਰਿੰਦਰ ਸਿੰਘ) ਜੋਨ 06 ਦੀਆਂ ਖੇਡਾਂ ਦੇ ਮੁਕਾਬਲੇ 07 ਤੋਂ 09 ਅਗਸਤ ਤੱਕ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਗਏ। ਜਿਸ ਵਿਚ ਰੱਸਾ ਕੱਸੀ ,ਬੈਡਮਿੰਟਨ,ਟੇਬਲ ਟੈਨਿਸ ਦੀਆਂ 14,17,19 ਉਮਰ ਵਰਗ ਦੇ ਲੜਕੇ, ਲੜਕੀਆਂ ਦੀਆਂ ਟੀਮਾਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਵਿੱਚ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੇ ਸ਼ਾਨਦਾਰ ਜਿੱਤਾ ਹਾਸਿਲ ਕੀਤੀਆਂ। ਟੂਰਨਾਮੈਂਟ ਦਾ ਰਸਮੀ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਨੇ ਕੀਤਾ। ਉਨ੍ਹਾਂ ਨੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਖਿਡਾਰੀਆਂ ਤੇ ਸਟਾਫ ਦਾ ਸਵਾਗਤ ਕੀਤਾ, ਖਿਡਾਰੀਆਂ ਨੇ ਖੇਡਾਂ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਤੇ ਉਤਸ਼ਾਹ ਦਿਖਾਇਆ। ਇਨ੍ਹਾਂ ਖੇਡਾਂ ਵਿੱਚੋਂ ਜੇ ਐਸ ਐਫ ਐਚ ਖਾਲਸਾ ਸੀ ਸੈ ਸਕੂਲ ਨਵਾਂਸ਼ਹਿਰ ਦੀਆਂ ਜੋ ਟੀਮਾਂ ਜੇਤੂ ਰਹੀਆਂ ਉਨ੍ਹਾਂ ਵਿੱਚ ਰੱਸਾ ਕੱਸੀ U-19 ਲੜਕੇ (ਪਹਿਲਾ ਸਥਾਨ),U -14 ਲੜਕੇ (ਦੂਜਾ ਸਥਾਨ), ਬੈਡਮਿੰਟਨ U-19 ਲੜਕੇ (ਪਹਿਲਾਂ ਸਥਾਨ),U-17 ਲੜਕੀਆਂ (ਦੂਜਾ ਸਥਾਨ),ਟੇਬਲ ਟੈਨਿਸ U-17 ਲੜਕੀਆਂ (ਪਹਿਲਾਂ ਸਥਾਨ),U-19 ਲੜਕੀਆਂ (ਪਹਿਲਾਂ ਸਥਾਨ),U-17 ਲੜਕੇ (ਦੂਜਾ ਸਥਾਨ),ਸ਼ਤਰੰਜ U-17 ਲੜਕੀਆਂ (ਪਹਿਲਾਂ ਸਥਾਨ),U-19 ਲੜਕੇ (ਦੂਜਾ ਸਥਾਨ),ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਖਿਡਾਰੀਆਂ, ਉਨ੍ਹਾਂ ਦੇ ਗਾਈਡ ਅਧਿਆਪਕਾ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਪ੍ਰਿੰਸੀਪਲ ਨੇ ਆਸ ਜਤਾਈ ਕਿ ਸਾਡੇ ਖਿਡਾਰੀ ਜ਼ਿਲ੍ਹਾ ਤੇ ਨੈਸ਼ਨਲ ਪੱਧਰ ਤੇ ਖੇਡ ਕੇ ਵਧੀਆ ਸਥਾਨ ਪ੍ਰਾਪਤ ਕਰਕੇ ਆਉਣਗੇ।ਇਸ ਲਈ ਖਿਡਾਰੀਆਂ ਨੂੰ ਰੋਜ਼ਾਨਾ ਪ੍ਰੈਕਟਿਸ ਕਰਵਾਈ ਜਾ ਰਹੀ ਹੈ।ਤਾਂ ਕਿ ਉਹ ਵਧੀਆ ਪ੍ਰਦਰਸ਼ਨ ਕਰ ਸਕਣ। ਕਮੇਟੀ ਦੇ ਪ੍ਰਧਾਨ ਡਾ ਜਸਵਿੰਦਰ ਸਿੰਘ ਨੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕ ਸਾਹਿਬਾਨ, ਵਿਦਿਆਰਥੀਆਂ ਨੂੰ ਖੇਡਾਂ ਚੋਂ ਮੱਲਾਂ ਮਾਰਨ ਤੇ ਵਧਾਈ ਦਿੱਤੀ।ਇਸ ਦੇ ਨਾਲ ਹੀ ਉਨ੍ਹਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਨ੍ਹਾਂ ਬੱਚਿਆਂ ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣ ਅਤੇ ਆਉਣ ਵਾਲੇ ਜੀਵਨ ਵਿੱਚ ਖੇਡਾਂ ਤੇ ਪੜ੍ਹਾਈ ਦੇ ਨਾਲ ਹੋਰ ਤਰੱਕੀ ਕਰਨ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰਨ।।ਪਿ੍ੰਸੀਪਲ ਦਲਜੀਤ ਸਿੰਘ ਬੋਲਾ ਨੇ ਖਿਡਾਰੀਆਂ ਦੀ ਹੋਂਸਲਾ ਅਫਜ਼ਾਈ ਕੀਤੀ ਅੱਗੇ ਤੋਂ ਹੋਰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਬਾਕੀ ਦੇ ਟੂਰਨਾਮੈਂਟ 18,19,20 ਅਗਸਤ ਨੂੰ ਕਰਵਾਏ ਜਾਣਗੇ, ਉਪਰੰਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵੀ ਜਲਦ ਹੋਣਗੇ। ਇਸ ਮੌਕੇ ਕਮੇਟੀ ਦੇ ਪ੍ਰਧਾਨ ਡਾ.ਜਸਵਿੰਦਰ ਸਿੰਘ, ਪ੍ਰਿੰਸੀਪਲ ਦਲਜੀਤ ਸਿੰਘ ਬੋਲਾ,ਪ੍ਰੇਮ ਸਿੰਘ, ਡੀ ਪੀ ਮਨਜੀਤ ਸਿੰਘ, ਇੰਦਰਜੀਤ ਮਾਹੀ, ਬਲਜਿੰਦਰ ਸਿੰਘ, ਰੋਹਿਤ ਚੌਹਾਨ ,ਗੁਰਦੀਪ ਕੌਰ ਭੁੱਲਰ, ਬਲਵੀਰ ਕੌਰ, ਪੂਜਾ ਸ਼ਰਮਾ,ਪੂਜਾ ਰਾਣੀ,ਕੰਚਨ ਸੋਨੀ , ਸੰਦੀਪ ਕੌਰ ਸ਼ਾਮਿਲ ਸਨ।

Leave a Reply

Your email address will not be published. Required fields are marked *

error: Content is protected !!