ਨਵਾਂਸ਼ਹਿਰ,15 ਅਗਸਤ (ਹਰਿੰਦਰ ਸਿੰਘ) ਲਾਇਨ ਕਲੱਬ ਮੁਕੰਦਪੁਰ 321-D ਹਰ ਸਾਲ ਦੀ ਤਰ੍ਹਾਂ ਭਾਰਤ ਦੇ ਆਜ਼ਾਦੀ ਦਿਵਸ ਮੌਕੇ 15 ਅਗਸਤ ਦੇ ਦਿਨ ਆਜ਼ਾਦੀ ਦੇ ਸੂਰਬੀਰਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਸਕੂਲ ਦੇ ਬੱਚਿਆਂ ਨਾਲ ਮਨਾਉਂਦਾ ਆ ਰਿਹਾ ਹੈ। ਇਸ ਲੜੀ ਨੂੰ ਅੱਗੇ ਤੋਰਦਿਆਂ ਕਲੱਬ ਪ੍ਰਧਾਨ ਲਾਇਨ ਰਜੀਵ ਸ਼ਰਮਾ ਦੀ ਪ੍ਰਧਾਨਗੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਟੈਂਡਾ ਵਿਖੇ ਤਿਰੰਗਾ ਲਹਿਰਾ ਕੇ ਮਨਾਇਆ ਗਿਆ। ਜਿਸ ਵਿੱਚ ਕਲੱਬ ਐਡਮਿਨ ਲਾਇਨ ਬਲਜੀਤ ਸਿੰਘ ਲੱਲ੍ਹ ਵੱਲੋਂ ਆਪਣੇ ਪਰਿਵਾਰ ਵਿੱਚ ਆਈ ਨੰਨੀ ਪਰੀ ਆਪਣੀ ਪੋਤਰੀ ਵੱਲੋਂ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਮਠਿਆਈ ਵੰਡੀ ਗਈ। ਇਸ ਵਿਸ਼ੇਸ ਸਮਾਗਮ ਵਿੱਚ ਕਲੱਬ ਸੈਕਟਰੀ ਅਤੇ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਾਇਨ ਅਮਰਜੀਤ ਖੱਟਕੜ ਨੇ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਆਜ਼ਾਦੀ ਦਿਵਸ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ ਇਸ ਮੌਕੇ ਆਜ਼ਾਦੀ ਲਈ ਜਿਨ੍ਹਾਂ ਮਹਾਨ ਸੂਰਬੀਰ ਜੋਧਿਆਂ ਨੇ ਸ਼ਹਾਦਤਾਂ ਦਿਤੀਆਂ ਉਨ੍ਹਾਂ ਬਾਰੇ ਬੱਚਿਆਂ ਨੂੰ ਜਾਣੂੰ ਕਰਵਾਇਆ। ਇਸ ਮੌਕੇ ਸੁੱਖਵਿੰਦਰ ਕੁਮਾਰ ਸਕੂਲ ਅਧਿਆਪਕ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਲਾਇਨ ਰਜੀਵ ਸ਼ਰਮਾ, ਲਾਇਨ ਅਮਰਜੀਤ ਖੱਟਕੜ੍ਹ, ਲਾਇਨ ਬਲਜੀਤ ਸਿੰਘ ਲੱਲ੍ਹ, ਲਾਇਨ ਗੁਰਮੁਖ ਸਿੰਘ, ਲਾਇਨ ਮਦਨ ਲਾਲ, ਲਾਇਨ ਹਰਦੇਵ ਰਾਮ, ਲਾਇਨ ਗੁਰਪਾਲ ਸਿੰਘ, ਲਾਇਨ ਬਲਜਿੰਦਰ ਕੁਮਾਰ ਬਿੱਲਾ, ਲਾਇਨ ਕਮਲਜੀਤ ਮਹਿਮੀ,ਤੀਰਥ ਸਿੰਘ ਸੁਰਜੀਤ ਕੌਰ , ਗੁਰਪ੍ਰੀਤ ਕੌਰ, ਵਰਿੰਦਰ ਕੌਰ, ਸੁਰਿੰਦਰ ਕੌਰ, ਸੁੱਖਵਿੰਦਰ ਕੁਮਾਰ,ਬਲਜੀਤ ਕੌਰ, ਰਾਜਿੰਦਰ ਕੁਮਾਰ,ਜਸ਼ਨਦੀਪ ਕੌਰ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਨ ਵੀ ਹਾਜ਼ਰ ਸਨ।



