ਭਲਕੇ ਮੁੱਖ ਮੰਤਰੀ ਦੇ ਸ਼ਹਿਰ ਦਾ ਘਿਰਾਓ ਕਰਨਗੇ ਕੰਪਿਊਟਰ ਅਧਿਆਪਕ

ਮੁੱਖ ਮੰਤਰੀ ਦੇ ਸ਼ਹਿਰ ਹੋਵੇਗੀ ਵਾਅਦਾ ਖਿਲਾਫੀ ਰੈਲੀ – ਕੰਪਿਊਟਰ ਅਧਿਆਪਕ ਯੂਨੀਅਨ
ਨਵਾਂਸ਼ਹਿਰ 16 ਅਗਸਤ (ਹਰਿੰਦਰ ਸਿੰਘ) ਕੰਪਿਊਟਰ ਅਧਿਆਪਕ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਤੇ ਸਟੇੇਟ ਕਮੇਟੀ ਮੈਂਬਰ ਰਾਜਵਿੰਦਰ ਲਾਖਾ ਨੇ ਸਾਂਝਾ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਕੰਪਿਊਟਰ ਅਧਿਆਪਕਾ ਦੀਆਂ ਹੱਕੀ ਮੰਗਾਂ ਦੀ ਲਗਾਤਾਰ ਅਣਦੇਖੀ ਕੀਤੇ ਜਾਣ ਵਿਰੁੱਧ ਕੰਪਿਊਟਰ ਅਧਿਆਪਕ ਯੂਨੀਅਨ ਦੁਆਰਾ ਸਟੇਟ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਵਿੱਚ 17 ਅਗਸਤ ਨੂੰ ਸੰਗਰੂਰ ਵਿਖੇ ਹੱਕ ਪ੍ਰਾਪਤੀ ਲਈ ‘ਵਾਅਦਾ ਖਿਲਾਫ’ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰੇ ਪੰਜਾਬ ਵਿੱਚੋਂ ਕੰਪਿਊਟਰ ਅਧਿਆਪਕ ਸ਼ਮੂਲੀਅਤ ਕਰਨਗੇ। ਇਸ ਮੌਕੇ ਜਨਰਲ ਸਕੱਤਰ ਸੁਰਿੰਦਰ ਸਹਿਜਲ ਸੀਨੀਅਰ ਮੀਤ ਲਖਵਿੰਦਰ ਸਿੰਘ, ਸਤਿੰਦਰ ਸੋਡੀ, ਵਰਿੰਦਰ ਸਿੰਘ, ਨੀਲਮ ਕੌਰ, ਸ਼ਬੀਨਾ, ਸ਼ਮਾ,ਹਰਮਨ, ਜਸਵੀਰ ਸਿੰਘ, ਹਰਵਿੰਦਰ, ਸੰਦੀਪ ਆਦਿ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਸ਼ਾਮਿਲ ਸੀ ਓਹਨਾ ਵਲੋਂ ਕਿਹਾ ਗਿਆ ਕੇ ਆਮ ਆਦਮੀ ਪਾਰਟੀ ਦੇ ਮੁੱਖ ਨੇਤਾਵਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਨਣ ਸਾਰ ਪਹਿਲ ਦੇ ਅਧਾਰ ਤੇ ਕੰਪਿਊਟਰ ਅਧਿਆਪਕਾ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਪਰ ਲਗਪਗ 3.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇਂ ਸਾਡੀ ਕੋਈ ਬਾਤ ਨੀ ਪੁੱਛੀ ਜਿਸ ਕਾਰਨ ਕੰਪਿਊਟਰ ਅਧਿਆਪਕਾ ਵਿੱਚ ਗੁੱਸਾ ਹੈ ਤੇ ਉਹ 17 ਅਗਸਤ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਵਾਅਦਾ ਖਿਲਾਫੀ ਰੈਲੀ ਵਿੱਚ ਵੱਡੇ ਪੱਧਰ ਤੇ ਪਹੁੰਚਕੇ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਰੋਸ ਦਿਖਾਵਾ ਕਰਨਗੇ.

Leave a Reply

Your email address will not be published. Required fields are marked *

error: Content is protected !!