ਸਿਹਤ ਵਿਭਾਗ ਦੀਆਂ ਜਥੇਬੰਦੀਆਂ ਵਲੋਂ ਐੱਮ ਐਪ ਨੂੰ ਲਾਗੂ ਕਰਨ ਦੀ ਕਾਰਵਾਈ ਦਾ ਸਖਤ ਵਿਰੋਧ


ਨਵਾਂਸ਼ਹਿਰ 18 ਅਗਸਤ (ਹਰਿੰਦਰ ਸਿੰਘ) ਸੂਬਾ ਪੱਧਰ ‘ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਸਿਹਤ ਵਿਭਾਗ ਦੇ ਸਮੁੱਚੇ ਮੁਲਾਜਮ ਵਰਗ ਨੂੰ ਐੱਮ ਐਪ (M-App) ਦੀ ਲਾਜ਼ਮੀ ਵਰਤੋਂ ਖਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ ਹੈ। ਇਸ ਸਬੰਧੀ ਵਿਭਾਗ ਦੀਆ ਵੱਖ ਵੱਖ ਜਥੇਬੰਦੀਆਂ,ਮਲਟੀਪਰਪਜ ਹੈਲਥ ਇੰਪਲਾਈਜ ਮੇਲ,ਫੀਮੇਲ ਯੂਨੀਅਨ ਪੰਜਾਬ,ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ, ਏ.ਐਨ.ਐਮ ਐਲ.ਐਚ ਵੀ ਯੂਨੀਅਨ ਪੰਜਾਬ, ਏ ਐਮ ਉ ਐਸੋਸੀਏਸ਼ਨ ਪੰਜਾਬ ਦੇ ਆਗੂਆ ਪ੍ਰਧਾਨ ਗੁਰਪ੍ਰੀਤ ਸਿਂੰਘ ਮੰਗਵਾਲ,ਕਨਵੀਨਰ ਹਰਵਿੰਦਰ ਸਿੰਘ ਛੀਨਾ,ਕਨਵੀਨਰ ਮਨਜੀਤ ਕੋਰ ਬਾਜਵਾ,ਜਨਰਲ ਸਕੱਤਰ ਸੁਖਜਿੰਦਰ ਸਿੰਘ ਫਾਜਿਲਕਾ, ਪ੍ਰਧਾਨ ਸੁਸਮਾ ਅਰੋੜਾ, ਪ੍ਰਧਾਨ ਵਿਰਸਾ ਸਿੰਘ ਪੰਨੂੰ, ਕਨਵੀਨਰ ਗੁਰਦੇਵ ਸਿੰਘ ਢਿਲੋ ਸਮੇਤ ਸੂਬਾਈ ਸੀਨੀਅਰ ਆਗੂ ਰਣਦੀਪ ਸਿੰਘ ਫਤਿਹਗੜ ਸਾਹਿਬ, ਸੁਖਜੀਤ ਸਿੰਘ ਸੇਖੋ, ਨਰਿੰਦਰ ਸਰਮਾ, ਹਰਜੀਤ ਸਿੰਘ ਪੋਹਵਿੰਡ, ਅਵਤਾਰ ਗੰਢੂਆ, ਨਿਗਾਹੀ ਰਾਮ ਮਲੇਰਕੋਟਲਾ , ਜਸਵਿੰਦਰ ਪੰਧੇਰ, ਸੋਨੀ ਚੀਮਾ, ਬਲਜਿੰਦਰ ਬਰਨਾਲਾ, ਸਿੰਕਦਰ ਸਿੰਘ, ਬਿਕਰਮ ਸਿੰਘ, ਸਤਨਾਮ ਸਿੰਘ, ਦਲਜੀਤ ਢਿਲੋ,ਕੁਲਵਿੰਦਰ ਸਿੱਧੂ,ਬਲਜੀਤ ਸਿੰਘ ਕਹਾਲੋ, ਸਮੇਤ ਪ੍ਰੈਸ ਸਕੱਤਰ ਰਾਵਿੰਦਰ ਸਰਮਾ ਸਮੇਤ ਕੰਟਰੇਕਟ ਮਲਟੀਪਰਪਜ ਹੈਲਥ ਵਰਕਰ ਫੀਮੇਲ ਐਸੋਸੀਏਸ਼ਨ ਦੀ ਪ੍ਰਧਾਨ ਸਰਬਜੀਤ ਕੋਰ ਨਵਾ ਸਹਿਰ ਸਮੇਤ ਹੋਰ ਆਗੂਆ ਨੇ ਪ੍ਰੈਸ ਨੋਟ ਰਾਹੀ ਕਿਹਾ ਕਿ ਇਹ ਐਪ ਬਿਨਾਂ ਕਿਸੇ ਪੂਰੇ ਵਿਚਾਰ-ਵਟਾਂਦਰੇ ਅਤੇ ਸਲਾਹ-ਮਸ਼ਵਰੇ ਦੇ ਤੌਰ ‘ਤੇ ਲਾਗੂ ਕਰਨ ਦੀ ਜਲਦਬਾਜੀ ਹੈ।ਮਹਿਕਮੇ ਦੀਆ ਬਹੁਤ ਸਾਰੀਆ ਪੋਸਟਾਂ ਖਾਲੀ ਪਾਈਆ ਹਨ। ਮੁਲਾਜਮ ਇਧਰ ਉਧਰ ਡੈਪੂਟੇਸਨ ਤੇ ਲੱਗੇ ਹੋਏ ਹਨ। ਫੀਲਡ ਦੇ ਮੁਲਾਜਮ ਪੰਜ ਤੋਂ ਵੀਹ ਕਿਲੋਮੀਟਰ ਦੇ ਘੇਰੇ ਵਿੱਚ ਡਿਊਟੀਆਂ ਆਪਣੇ ਨਿੱਜੀ ਸਾਧਨਾ ਤੇ ਕਰਦੇ ਹਨ। ਉਨ੍ਹਾਂ ਦਾ ਸਫਰੀ ਭੱਤੇ ਸਮੇਤ ਹੋਰ ਕਈ ਭੱਤੇ ਵੀ ਸਤੰਬਰ 2021 ਤੋਂ ਬੰਦ ਹਨ।ਐਪ ਜਰੀਏ ਮੁਲਾਜ਼ਮ ਸਿਰਫ ਇਕ ਜਗ੍ਹਾ ਕੰਮ ਕਰ ਸਕਦਾ ਹੈ। ਇਸ ਐਪ ਜਰੀਏ ਸਿਹਤ ਕਰਮਚਾਰੀਆਂ ਦੀ ਨਿਗਰਾਨੀ ਕਰਨ ਦਾ ਸਾਧਨ ਬਣਾਇਆ ਗਿਆ ਹੈ, ਇਸ ਸਬੰਧੀ ਨਾ ਟ੍ਰੇਨਿੰਗ ਹੋਈ ਹੈ, ਨਾ ਹੀ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਹਰੇਕ ਕਰਮਚਾਰੀ ਕੋਲ ਸਮਾਰਟਫੋਨ ਹੈ। ਜਦਕਿ ਇਸ ਲਈ ਇੰਟਰਨੈੱਟ ਦੀ ਪੁਹੰਚ ਵੀ ਨਹੀਂ ਹੈ। ਜਥੇਬੰਦੀ ਦੇ ਆਗੂਆ ਨੇ ਕਿ ਐਮ.ਐਪ ਨੂੰ ਜਬਰਦਸਤੀ ਨਾ ਥੋਪਿਆ ਜਾਵੇ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਮਚਾਰੀਆਂ ਅਤੇ ਜਥੇਬੰਦੀਆਂ ਨਾਲ ਪੂਰਾ ਵਿਚਾਰ-ਵਟਾਂਦਰਾ ਕੀਤਾ ਜਾਵੇ ਜਥੇਬੰਦੀ ਦੇ ਆਗੂਆ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਇਹ ਐਪ ਨੂੰ ਜ਼ਬਰਦਸਤੀ ਲਾਗੂ ਕਰਨ ਦੀ ਕੋਸਿਸ ਕੀਤੀ ਗਈ ਤਾਂ ਸੂਬਾ ਪੱਧਰ ‘ਤੇ ਸਮੂਹ ਸਿਹਤ ਵਿਭਾਗ ਦੀਆ ਜਥੇਬੰਦੀਆ ਵਲੋ ਸਾਝੇ ਰੋਸ ਧਰਨੇ ਪ੍ਰਦਰਸ਼ਨ, ਕਰਕੇ ਵਿਰੋਧ ਸੁਰੂ ਕੀਤਾ ਜਾਵੇਗਾ ਇਸ ਮੋਕੇ ਹੋਰ ਆਗੂ ਵੀ ਹਾਜਰ ਸਨ।

Leave a Reply

Your email address will not be published. Required fields are marked *

error: Content is protected !!